13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਗੋਇਲ ਰਾਈਸ ਇੰਡਸਟਰੀਜ਼ ਦੀ ਛੱਤ ਉੱਡੀ, ਚਾਵਲਾਂ ਦਾ ਸਟਾਕ ਭਿੱਜਣ ਨਾਲ ਕਰੀਬ ਇੱਕ ਕਰੋੜ ਰੁਪਏ ਦਾ ਨੁਕਸਾਨ <br/> ਮੀਂਹ, ਹਨੇਰੀ ਤੇ ਝੱਖੜ ਨੇ ਕੁਝ ਮਿੰਟਾਂ 'ਚ ਮਚਾਈ ਤਬਾਹੀ

Ad Position 21
repet_subhas-goyals [Copy P29]
ਝੱਖੜ ਕਾਰਨ ਟੁੱਟੀ ਗੋਇਲ ਰਾਈਸ ਇੰਡਸਟਰੀਜ਼ ਦੀ ਛੱਤ ਤੇ ਮੀਂਹ ਨਾਲ ਭਿੱਜ ਕੇ ਨੁਕਸਾਨੇ ਗਏ ਚਾਵਲਾਂ ਦੇ ਸਟਾਕ ਦੀ ਤਸਵੀਰ | <br/> 12-06-2026
ਰਾਮਾਂ ਮੰਡੀ, 11 ਜੂਨ (ਤਰਸੇਮ ਸਿੰਗਲਾ)-ਅੱਜ ਸ਼ਾਮ ਪਏ ਮੂਸਲਾਧਾਰ ਮੀਂਹ, ਤੇਜ਼ ਹਨ੍ਹੇਰੀ, ਝੱਖੜ ਅਤੇ ਗੜੇਮਾਰੀ ਨੇ ਚੰਦ ਮਿੰਟਾਂ ਵਿਚ ਹੀ ਇਲਾਕੇ ਵਿਚ ਭਾਰੀ ਤਬਾਹੀ ਮਚਾ ਦਿੱਤੀ | ਅਚਾਨਕ ਵਿਗੜੇ ਮੌਸਮ ਕਾਰਨ ਜਿੱਥੇ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਪਾਣੀ ਨਾਲ ਜਲਥਲ ਹੋ ਗਈਆਂ, ਉੱਥੇ ਕਈ ਥਾਵਾਂ 'ਤੇ ਬਿਜਲੀ ਦੇ ਖੰਭਿਆਂ ਨੂੰ ਨੁਕਸਾਨ ਪਹੁੰਚਣ ਕਾਰਨ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ | ਇਸ ਕੁਦਰਤੀ ਆਫ਼ਤ ਦਾ ਸਭ ਤੋਂ ਵੱਡਾ ਅਸਰ ਪਿੰਡ ਬੰਗੀ ਸਥਿਤ ਗੋਇਲ ਰਾਈਸ ਇੰਡਸਟਰੀਜ਼ 'ਤੇ ਪਿਆ | ਤੇਜ਼ ਝੱਖੜ ਕਾਰਨ ਫ਼ੈਕਟਰੀ ਦੀ ਲੋਹੇ ਦੀਆਂ ਚਾਦਰਾਂ ਨਾਲ ਬਣੀ ਛੱਤ ਦਾ ਵੱਡਾ ਹਿੱਸਾ ਟੁੱਟ ਗਿਆ, ਜਿਸ ਨਾਲ ਚਾਵਲਾਂ ਦਾ ਵੱਡਾ ਸਟਾਕ ਮੀਂਹ ਦੇ ਪਾਣੀ ਵਿਚ ਭਿੱਜ ਗਿਆ ਤੇ ਕਰੀਬ ਇੱਕ ਕਰੋੜ ਰੁਪਏ ਦਾ ਮਾਲ ਨੁਕਸਾਨ ਦੀ ਲਪੇਟ ਵਿਚ ਆ ਗਿਆ | ਗੋਇਲ ਰਾਈਸ ਇੰਡਸਟਰੀਜ਼ ਦੇ ਮਾਲਕ ਅਤੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੁਮਾਰ ਗੋਇਲ ਨੇ ਦੱਸਿਆ ਕਿ ਮੀਂਹ ਅਤੇ ਝੱਖੜ ਕਾਰਨ ਫ਼ੈਕਟਰੀ ਦੀ ਛੱਤ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਚਾਵਲਾਂ ਦਾ ਵੱਡਾ ਸਟਾਕ ਪਾਣੀ ਵਿਚ ਭਿੱਜ ਜਾਣ ਕਾਰਨ ਕਰੀਬ ਇੱਕ ਕਰੋੜ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਹੈ | ਉਨ੍ਹਾਂ ਦੱਸਿਆ ਕਿ ਮੌਕੇ 'ਤੇ ਮੌਜੂਦ ਮੁਲਾਜ਼ਮਾਂ ਵਲੋਂ ਚਾਵਲਾਂ ਦੇ ਸਟਾਕ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ, ਪਰ ਤੇਜ਼ ਮੀਂਹ ਅਤੇ ਹਨ੍ਹੇਰੀ ਅੱਗੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ | ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਕਾਰਨ ਹੋਏ ਇਸ ਭਾਰੀ ਆਰਥਿਕ ਨੁਕਸਾਨ ਦੀ ਭਰਪਾਈ ਲਈ ਸਰਕਾਰ ਵਲੋਂ ਤੁਰੰਤ ਸਰਵੇ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਬਲਾਕ ਆਗੂਆਂ ਦੀ ਅਗਵਾਈ ਹੇਠ 7 ਮੈਂਬਰੀ ਕਮੇਟੀ ਦੀ ਕੀਤੀ ਮੁੜ ਚੋਣ <br/> ਗੁਰਤੇਜ ਸਿੰਘ ਬੀਕੇਯੂ ਉਗਰਾਹਾਂ ਵਲੋਂ ਪਿ... ਅਗਲੀ ਖ਼ਬਰ ਅÏਰਤਾਂ ਖਿਲਾਫ ਭੱਦੀ ਸ਼ਬਦਾਵਲੀ ਤੇ ਗਾਲੀ ਗਲੋਚ ਬੰਦ ਕਰਵਾਉਣ ਲਈ ਕੇਂਦਰੀ ਮੰਤਰੀ ਨੂੰ ਦਿੱਤਾ ਮੰਗ ਪੱਤਰ-ਵੀਨੂੰ ਗੋਇਲ <...
Ad Position 24