29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਰੁਖ ਅਪਣਾਉਂਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 15-06-2026
ਮਹਿਰਾਜ, 14 ਜੂਨ (ਸੁਖਪਾਲ ਮਹਿਰਾਜ)- ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਹਾਰਾਜਾ ਯਾਦਵਿੰਦਰਾ ਖੇਡ ਸਟੇਡੀਅਮ ਮਹਿਰਾਜ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ¢ ਮੀਟਿੰਗ ਦÏਰਾਨ ਨਸ਼ਿਆਂ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਖ਼ਿਲਾਫ਼ ਸਖ਼ਤ ਰੁਖ ਅਪਣਾਉਣ ਅਤੇ ਨÏਜਵਾਨਾਂ ਨੂੰ ਖੇਡਾਂ ਨਾਲ ਜੋੜਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ¢ ਇਸ ਮÏਕੇ ਐਮ ਸੀ ਯੋਧਾ ਮਹਿਰਾਜ, ਬੂਰਾ ਸਿੰਘ ਨੰਬਰਦਾਰ, ਚੇਅਰਮੈਨ ਡਾ. ਜਗਸੀਰ ਸਿੰਘ ਵੈਦ, ਕੁਲਵੰਤ ਸਿੰਘ ਕੋਠੇ ਰੱਥੜੀਆ, ਹੈਪੀ ਮਹਿਲ, ਐਮ ਸੀ ਗੁਰਚਰਨ ਸਿੰਘ, ਲੱਖਾ ਸਿੰਘ, ਨਵਤੇਜ ਸਿੰਘ ਨੇਜਾ, ਡਾ. ਸੁਖਪਾਲ ਸਿੰਘ ਅਤੇ ਸਰਪੰਚ ਸੋਨੀ ਮੱਲੂਆਣਾ ਨੇ ਸਾਂਝੇ ਤÏਰ 'ਤੇ ਕਿਹਾ ਕਿ ਨਸ਼ੇ ਕਰਨ, ਨਸ਼ੇ ਵੇਚਣ ਜਾਂ ਕਿਸੇ ਵੀ ਤਰ੍ਹਾਂ ਦੀ ਸਮਾਜ ਵਿਰੋਧੀ ਗਤੀਵਿਧੀ ਵਿਚ ਸ਼ਾਮਿਲ ਵਿਅਕਤੀਆਂ ਦੀ ਕਿਸੇ ਵੀ ਪੱਧਰ 'ਤੇ ਸਿਫ਼ਾਰਸ਼ ਜਾਂ ਮਦਦ ਨਹੀਂ ਕੀਤੀ ਜਾਵੇਗੀ¢ ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਬੁਰਾਈ ਨੂੰ ਖ਼ਤਮ ਕਰਨ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣਾ ਪਵੇਗਾ¢ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਕੁਰਾਹੇ ਪਏ ਨÏਜਵਾਨਾਂ ਨੂੰ ਮੁੜ ਸਹੀ ਰਸਤੇ 'ਤੇ ਲਿਆਉਣ ਲਈ ਸਹਿਯੋਗ ਦਿੱਤਾ ਜਾਵੇ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਇਆ ਜਾਵੇ¢ ਆਗੂਆਂ ਨੇ ਕਿਹਾ ਕਿ ਮਹਾਰਾਜਾ ਯਾਦਵਿੰਦਰਾ ਖੇਡ ਸਟੇਡੀਅਮ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਬਣਾਇਆ ਗਿਆ ਹੈ¢ ਜੇਕਰ ਕੋਈ ਵਿਅਕਤੀ ਸਟੇਡੀਅਮ ਅੰਦਰ ਨਸ਼ਾ ਕਰਦਾ ਜਾਂ ਨਸ਼ੀਲੇ ਪਦਾਰਥਾਂ ਸਮੇਤ ਫੜਿਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਅਤੇ ਕਿਸੇ ਕਿਸਮ ਦੀ ਸਿਫ਼ਾਰਸ਼ ਨਹੀਂ ਕੀਤੀ ਜਾਵੇਗੀ ¢ ਇਸ ਮੌਕੇ ਪਾਰਟੀ ਵਰਕਰ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਲੋਕ ਭੰਬਲਭੂਸੇ 'ਚ ਪਏ ਅਗਲੀ ਖ਼ਬਰ ਗੁ: ਸਿੰਘ ਸਭਾ ਬਠਿੰਡਾ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ <br/>
Ad Position 24