ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਮਾਮਲਾ 6 ਮਹੀਨੇ ਪਹਿਲਾਂ ਪਿੰਡ ਗਿਆਨਾ ਵਿਖੇ ਔਰਤ ਨੂੰ ਟੱਕਰ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦਾ ਭਾਕਿਯੂ ਉਗਰਾਹਾਂ ਨੇ ਪਿੰਡ ਢੱਡੇ ਵਿਖੇ ਘੇਰੀਆਂ ਇਕ ਨਿੱਜੀ ਕੰਪਨੀ ਦੀਆਂ ਬੱਸਾਂ

Ad Position 21
No active advertisement
ਅਜੀਤ ਡੈਸਕ 20-06-2026
ਬਾਲਿਆਂਵਾਲੀ, 19 ਜੂਨ (ਕੁਲਦੀਪ ਮਤਵਾਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਰਾਮਪੁਰਾ ਦੇ ਸੀਨੀਅਰ ਮੀਤ ਪ੍ਰਧਾਨ ਗੁਲਾਬ ਸਿੰਘ ਜਿਉਂਦ ਦੀ ਅਗਵਾਈ ਹੇਠ ਪਿੰਡ ਢੱਡੇ ਵਿਖੇ ਰਾਮਪੁਰਾ-ਮੌੜ ਰੋਡ ‘ਤੇ ਇਕ ਨਿੱਜੀ ਬੱਸ ਕੰਪਨੀ ਦੀਆਂ ਬੱਸਾਂ ਨੂੰ ਕਈ ਘੰਟੇ ਘੇਰ ਕੇ ਰੋਕਣ ਦੀ ਖ਼ਬਰ ਹੈ ਜਦਕਿ ਬਾਕੀ ਬੱਸਾਂ ਅਤੇ ਆਵਾਜਾਈ ਆਮ ਦਿਨਾਂ ਵਾਂਗ ਚੱਲਦੀ ਰਹੀ। ਇਸ ਸਬੰਧੀ ਭਾਕਿਯੂ ਉਗਰਾਹਾਂ ਦੇ ਬਲਾਕ ਰਾਮਪੁਰਾ ਦੇ ਸੀਨੀਅਰ ਮੀਤ ਪ੍ਰਧਾਨ ਗੁਲਾਬ ਸਿੰਘ ਜਿਉਂਦ ਨੇ ਦੱਸਿਆ ਕਿ ਪਿਛਲੇ ਸਾਲ 2025 ਦੇ ਦਸੰਬਰ ਮਹੀਨੇ ‘ਚ ਲਗਪਗ 6-7 ਮਹੀਨੇ ਪਹਿਲਾਂ ਇੱਕ ਨਿੱਜੀ ਕੰਪਨੀ ਦੀ ਬੱਸ ਵਲੋਂ ਤਲਵੰਡੀ ਸਾਬੋ ਦੇ ਨੇੜੇ ਪਿੰਡ ਗਿਆਨਾ ਵਿਖੇ ਇਕ �ਰਤ ਨੂੰ ਜਬਰ ਦਸਤ ਟੱਕਰ ਮਾਰੀ ਸੀ। ਜਿਸ ਕਾਰਨ ਉਕਤ �ਰਤ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਉਸ ਸਮੇਂ ਉਕਤ ਬੱਸ ਮਾਲਿਕਾਂ ਨੇ ਜ਼ਖ਼ਮੀ ਹੋਈ �ਰਤ ਦਾ ਸਾਰਾ ਇਲਾਜ ਕੰਪਨੀ ਵੱਲੋਂ ਰੁਪਏ ਖਰਚ ਕੇ ਕਰਵਾਉਣ ਦੀ ਸਹਿਮਤੀ ਦੇਣ ਮਗਰੋਂ ਸਮਝੌਤਾ ਹੋ ਗਿਆ ਸੀ ਪ੍ਰੰਤੂ ਹੁਣ ਕਈ ਮਹੀਨੇ ਬੀਤ ਗਏ ਹਨ ਉਕਤ ਕੰਪਨੀ ਦੇ ਮਾਲਕ ਵਲੋਂ ਪੀੜਤ �ਰਤ ਦਾ ਇਲਾਜ ਨਹੀਂ ਕਰਵਾਇਆ ਗਿਆ, ਜਿਸ ਕਾਰਨ ਅੱਜ ਭਾਕਿਯੂ ਉਗਰਾਹਾਂ ਵੱਲੋਂ ਤਲਵੰਡੀ ਸਾਬੋ ਤੇ ਹੋਰ ਕਈ ਰੂਟਾਂ ਤੇ ਸਿਰਫ਼ ਉਕਤ ਨਿੱਜੀ ਕੰਪਨੀ ਦੀਆਂ ਬੱਸਾਂ ਨੂੰ ਰੋਕਿਆ ਗਿਆ, ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਕਿ ਬੱਸਾਂ ਪਿੰਡਾਂ ਵਿਚਲੀਆਂ ਸੰਪਰਕ ਸੜਕਾਂ ਰਾਹੀਂ ਬੱਸਾਂ ਚੱਲ ਰਹੀਆਂ ਹਨ ਤਾਂ ਕਿਸਾਨ ਜਥੇਬੰਦੀਆਂ ਨੇ ਢੱਡੇ ਵਿਖੇ ਬੱਸਾਂ ਰੋਕ ਲਈਆਂ ਜਦਕਿ ਬੱਸਾਂ ‘ਚ ਬੈਠੀਆਂ ਸਵਾਰੀਆਂ ਨੂੰ ਹੋਰ ਸਾਧਨਾਂ ਰਾਹੀਂ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਨਿਰਵਿਘਨ ਪਹੁੰਚਾਇਆ ਗਿਆ ਤਾਂ ਕਿ ਮੁਸਾਫ਼ਰਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਕਿਸਾਨਾਂ ਨੇ ਦੱਸਿਆ ਕਿ ਅਸੀਂ ਤਾਂ ਇਕ ਕੰਪਨੀ ਦੀ ਬੱਸ ਹੀ ਰੋਕੀਆਂ ਸੀ, ਜਿਸ ਨਾਲ ਪੀੜਤ �ਰਤ ਦਾ ਸਬੰਧ ਸੀ ਪਰ ਉਕਤ ਬੱਸਾਂ ਦੇ ਚਾਲਕਾਂ ਨੇ ਆਪਣੀਆਂ ਬੱਸਾਂ ਨੂੰ ਸੜਕ ਦੇ ਵਿਚਕਾਰ ਟੇਢੀ ਕਰਕੇ ਲਗਾਉਣ ਕਾਰਨ ਰੋਡ ਜਾਮ ਕਰ ਦਿੱਤਾ, ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ ਹੈ। ਗੁਲਾਬ ਸਿੰਘ ਨੇ ਦੱਸਿਆ ਕਿ ਮੌਕੇ ‘ਤੇ ਡਿਪਟੀ ਮੌੜ ਤੇ ਡਿਪਟੀ ਤਲਵੰਡੀ ਸਾਬੋ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਗਏ ਹਨ, ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਸੋਮਵਾਰ ਤੱਕ ਇਸ ਮਸਲੇ ਦਾ ਹੱਲ ਕਰਵਾ ਦੇਵਾਂਗੇ ਤੇ ਇਸ ਭਰੋਸੇ ਮਗਰੋਂ ਬੱਸਾਂ ਦਾ ਘਿਰਾ� ਸਮਾਪਤ ਕਰ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ, ਮਾਮਲਾ ਦਰਜ ਅਗਲੀ ਖ਼ਬਰ ਬਠਿੰਡਾ ਕੈਮੀਕਲ ਲਿਮਟਿਡ ਫੈਕਟਰੀ ਦੇ ਏਥਨੋਲ ਪਲਾਂਟ ’ਚ ਧਮਾਕੇ ਮਗਰੋਂ ਲੱਗੀ ਭਿਆਨਕ ਅੱਗ ਜਾਨੀ ਨੁਕਸਾਨ ਤੋਂ ਰਿਹਾ ਬਚਾਅ
Ad Position 24
No active advertisement