ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਮੰਦਰ ਮਾਈਸਰ ਖਾਨਾ ਦੇ ਦਰਬਾਰ ’ਚ ਲੱਗਣਗੇ ਚਾਂਦੀ ਦੇ ਗੇਟ- ਰਾਜਨ ਗਰਗ

Ad Position 21
No active advertisement
ਅਜੀਤ ਡੈਸਕ 29-06-2026

ਮੌੜ ਮੰਡੀ, 28 ਜੂਨ (ਗੁਰਜੀਤ ਸਿੰਘ ਕਮਾਲੂ)- ਮਾਲਵੇ ਦੇ ਪ੍ਰਸਿੱਧ ਸ੍ਰੀ ਜਵਾਲਾ ਜੀ ਮਾਤਾ ਪ੍ਰਾਚੀਨ ਮੰਦਰ, ਮਾਈਸਰ ਖਾਨਾ ਵਿਖੇ ਮਾਤਾ ਰਾਣੀ ਦੇ ਦਰਬਾਰ ਦੀ ਸੁੰਦਰਤਾ ਨੂੰ ਹੋਰ ਨਿਖਾਰਨ ਲਈ ਮੇਨ ਦਰਵਾਜ਼ਿਆਂ ’ਤੇ ਚਾਂਦੀ ਦੇ ਗੇਟ ਲਗਾਉਣ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਮਹਾਂਵੀਰ ਦਲ ਦੇ ਕਾਰਜਕਾਰੀ ਪ੍ਰਧਾਨ ਰਾਜਨ ਗਰਗ ਐਡਵੋਕੇਟ ਨੇ ਮੰਦਰ ਪ੍ਰਬੰਧਕਾਂ ਅਤੇ ਮੈਂਬਰਾਂ ਦੀ ਹਾਜ਼ਰੀ ’ਚ ਦਿੱਤੀ । ਰਾਜਨ ਗਰਗ ਨੇ ਦੱਸਿਆ ਕਿ ਰਾਜਸਥਾਨ ਦੇ ਸਰਦਾਰ ਸ਼ਹਿਰ ਤੋਂ ਆਏ ਪ੍ਰਸਿੱਧ ਕਾਰੀਗਰਾਂ ਵਲੋਂ ਲੱਕੜ ਦੇ ਬਣੇ ਮੰਦਰ ਦੇ ਮੁੱਖ ਗੇਟਾਂ ਨੂੰ ਚਾਂਦੀ ਦੇ ਸ਼ਾਨਦਾਰ ਗੇਟਾਂ ਨਾਲ ਬਦਲਿਆ ਜਾ ਰਿਹਾ ਹੈ । ਇਸ ਤੋਂ ਇਲਾਵਾ ਮੰਦਰ ਅੰਦਰ ਜਿੱਥੇ-ਜਿੱਥੇ ਲੱਕੜ ਦੇ ਦਰਵਾਜ਼ੇ, ਖਿੜਕੀਆਂ ਅਤੇ ਹੋਰ ਸਜਾਵਟੀ ਲੱਕੜ ਦਾ ਕੰਮ ਹੈ, ਉੱਥੇ ਵੀ ਚਾਂਦੀ ਦਾ ਕਾਰਜ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਇਸ ਸੇਵਾ ਲਈ 70 ਕਿਲੋਗ੍ਰਾਮ ਤੋਂ ਵੱਧ ਚਾਂਦੀ ਦੀ ਵਰਤੋਂ ਕੀਤੀ ਜਾਵੇਗੀ । ਇਹ ਸੇਵਾ ਮਾਤਾ ਰਾਣੀ ਦੀ ਕਿਰਪਾ ਨਾਲ ਸ਼ੁਰੂ ਹੋਈ ਹੈ, ਜਿਸ ਵਿਚ ਮੰਦਰ ਕਮੇਟੀ, ਸ਼ਰਧਾਲੂਆਂ, ਪਿੰਡ ਵਾਸੀਆਂ ਅਤੇ ਦਾਨੀ ਸੱਜਣਾਂ ਦਾ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਮੰਦਰ ਦੇ ਵਿਕਾਸ ਲਈ ਇਹ ਸੇਵਾ ਆਉਣ ਵਾਲੇ ਸਮੇਂ ਵਿਚ ਵੀ ਨਿਰੰਤਰ ਜਾਰੀ ਰਹੇਗੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਮੰਦਰ ਦੀ ਦਿੱਖ ਨੂੰ ਹੋਰ ਸੋਹਣਾ ਬਣਾਇਆ ਜਾਵੇਗਾ । ਇਸ ਮੌਕੇ ਪ੍ਰਬੰਧਕੀ ਮੈਂਬਰ ਰਾਮਪਾਲ, ਮਹੇਸ਼ ਕੁਮਾਰ, ਕੇਵਲ ਕੁਮਾਰ, ਜੋਗਿੰਦਰਪਾਲ ਮੌੜ, ਰਜਿੰਦਰ ਰੋੜੀ, ਇੰਦਰ ਗਰਗ, ਬ੍ਰਿਸ਼ਭਾਨ, ਅਸ਼ੋਕ ਰਾਮਾਂ, ਮੰਦਰ ਦੇ ਦੋਵੇਂ ਪੁਜਾਰੀ, ਮੈਨੇਜਰ, ਵੱਡੀ ਗਿਣਤੀ ਵਿਚ ਸ਼ਰਧਾਲੂ ਅਤੇ ਪਿੰਡ ਵਾਸੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਮਾਨਸਾ ਜ਼ਿਲ੍ਹੇ ’ਚ 28859 ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲੀਓ ਰੋਕੂ ਬੂੰਦਾਂ ਅਗਲੀ ਖ਼ਬਰ ਪਿੰਡ ਜੋਧਪੁਰ ਰੋਮਾਣਾ ਦੇ ਸਰਪੰਚ ਸੁਖਜਿੰਦਰ ਸਿੰਘ ਰੋਮਾਣਾ ਨੇ ਰਾਸ਼ਨ ਕਿੱਟਾਂ ਵੰਡੀਆਂ
Ad Position 24
No active advertisement