ਬੁਢਲਾਡਾ, 9 ਜੁਲਾਈ (ਸੁਨੀਲ ਮਨਚੰਦਾ)- ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਵੋਟਰ ਸੂਚੀਆਂ ਦੀ ਸੋਧ ਲਈ ਚਲਾਈ ਜਾ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੌਰਾਨ ਸੁਪਰਵਾਈਜ਼ਰਾਂ ਨੂੰ ਬੂਥ ਲੈਵਲ ਅਫ਼ਸਰਾਂ ਦੇ ਕੰਮਾਂ ਦੀ ਨਿਗਰਾਨੀ ਕਰਨ ਅਤੇ ਵੋਟਰ ਸੂਚੀ ਨੂੰ ਬਿਲਕੁਲ ਦਰੁਸਤ ਤੇ ਪਾਰਦਰਸ਼ੀ ਬਣਾਉਣ ਦੀ ਹਦਾਇਤ ਕੀਤੀ ਹੈ। ਹਦਾਇਤਾਂ ’ਤੇ ਅਮਲ ਕਰਦਿਆਂ ਇਲੈਕਟਰੋਲ ਰਜਿਸਟਰੇਸ਼ਨ ਅਫ਼ਸਰ ਬੁਢਲਾਡਾ ਗੁਰਮੀਤ ਕੁਮਾਰ ਨੇ ਸੁਪਰਵਾਈਜ਼ਰਾਂ ਨਾਲ ਮੀਟਿੰਗ ਕਰ ਕੇ ਹੁਣ ਤੱਕ ਕੀਤੇ ਗਏ ਐਸ.ਆਈ.ਆਰ. ਦੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਸੁਪਰਵਾਈਜ਼ਰਾਂ ਨੂੰ ਹਦਾਇਤ ਕੀਤੀ ਕਿ ਸਾਰੇ ਬੂਥ ਲੈਵਲ ਅਫ਼ਸਰ ਨਿਰਧਾਰਿਤ ਗਣਨਾ ਫਾਰਮਾਂ ਨੂੰ ਭਰਵਾਉਣ ਲਈ ਹਰ ਘਰ ’ਚ ਖ਼ੁਦ ਜਾ ਰਹੇ ਹਨ, ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਸੁਪਰਵਾਈਜ਼ਰ, ਬੀ.ਐਲ.ਓਜ. ਦੇ ਕੰਮ ਦੀ ਪ੍ਰਮਾਣਿਕਤਾ ਜਾਂਚਣ ਲਈ ਖ਼ੁਦ ਫ਼ੀਲਡ ’ਚ ਜਾ ਕੇ 5 ਤੋਂ 10 ਪ੍ਰਤੀਸ਼ਤ ਘਰਾਂ ਦੀ ਰੈਂਡਮ ਚੈਕਿੰਗ ਕਰਨ ਤਾਂ ਜੋ ਡਾਟਾ ਬਿਲਕੁਲ ਸਹੀ ਹੋਵੇ।
ਇਲੈਕਟਰੋਲ ਰਜਿਸਟਰੇਸ਼ਨ ਅਫ਼ਸਰ ਬੁਢਲਾਡਾ ਵਲੋਂ ਸੁਪਰਵਾਈਜ਼ਰਾਂ ਨੂੰ ਹਦਾਇਤਾਂ ਜਾਰੀ
ਅਜੀਤ ਡੈਸਕ
10-07-2026