02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਅਗਰਵਾਲ ਏਕਤਾ ਸਭਾ ਨੇ ਮਹਾਰਾਜਾ ਅਗਰਸੈਨ ਪੂਜਾ ਸਮਾਰੋਹ ਸ਼ਰਧਾ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 20-07-2026

ਬਠਿੰਡਾ, 19 ਜੁਲਾਈ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਅਗਰਵਾਲ ਏਕਤਾ ਸਭਾ ਨੇ ਮਹਾਰਾਜਾ ਅਗਰਸੈਨ ਰੋਡ ‘ਤੇ ਸਥਿਤ ਅਗਰਸੈਨ ਪਾਰਕ ਵਿਖੇ ਮਹਾਰਾਜਾ ਅਗਰਸੈਨ ਦੀ ਮੂਰਤੀ ਲਈ ਰਸਮੀ ਇਸ਼ਨਾਨ ਅਤੇ ਪੂਜਾ ਸਮਾਰੋਹ ਪੂਰਨ ਸ਼ਰਧਾ ਨਾਲ ਮਨਾਇਆ। ਇਸ ਮੌਕੇ ‘ਤੇ ਪੰਜਾਬ ਅਗਰਵਾਲ ਸਭਾ ਦੇ ਪ੍ਰਧਾਨ, ਸਰੂਪ ਚੰਦ ਸਿੰਗਲਾ ਨੇ ਮਹਾਰਾਜਾ ਅਗਰਸੈਨ ਦੀ ਮੂਰਤੀ ਨੂੰ ਹਾਰ ਪਹਿਨਾਏ ਅਤੇ ਦੀਪ ਜਗਾ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਅਗਰਵਾਲ ਏਕਤਾ ਸਭਾ ਦੀਆਂ ਵੱਖ-ਵੱਖ ਗਤੀਵਿਧੀਆਂ ਅਤੇ ਆਉਣ ਵਾਲੇ ਪ੍ਰੋਗਰਾਮਾਂ ਦੀ ਰੂਪ-ਰੇਖਾ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਮਹਾਰਾਜਾ ਅਗਰਸੈਨ ਪਾਰਕ ਵਿਖੇ ਵੱਡੀ ਗਿਣਤੀ ਵਿਚ ਅਗਰਵਾਲ ਭਰਾਵਾਂ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਪ੍ਰੋਗਰਾਮ ਵਿਚ ਹਿੱਸਾ ਲਿਆ। ਇਸ ਮੌਕੇ ਸਭਾ ਦੇ ਪ੍ਰਧਾਨ ਪਵਨ ਸਿੰਗਲਾ, ਚੇਅਰਮੈਨ ਰਾਜਿੰਦਰ ਪਾਲ ਗੁਪਤਾ, ਜਨਰਲ ਸਕੱਤਰ ਡਾ: ਸੰਦੀਪ ਗੁਪਤਾ, ਕੈਸ਼ੀਅਰ ਤਨਸੁਖ ਰਾਏ ਗੋਇਲ, ਸੀਨੀਅਰ ਮੀਤ ਪ੍ਰਧਾਨ ਡੀ.ਪੀ. ਬਾਂਸਲ, ਡਾ: ਪ੍ਰੇਮ ਸਿੰਗਲਾ, ਮੈਡਮ ਅੰਕਿਤਾ ਅਗਰਵਾਲ, ਮੈਡਮ ਮਮਤਾ ਜੈਨ, ਸੁਧੀਰ ਬਾਂਸਲ, ਸੁਖਦੇਵ ਬਾਂਸਲ, ਸੁਰੇਸ਼ ਗੋਇਲ, ਸੁਸ਼ੀਲ ਗੋਇਲ, ਵਿਜੇ ਗੋਇਲ, ਅਸ਼ੋਕ ਕਾਂਸਲ, ਡਾ: ਤਾਰੂ ਮਿੱਤਲ, ਮਦਨ ਜਿੰਦਲ, ਰਵਿੰਦਰ, ਵਿਜੇ ਕਾਂਸਲ, ਵਿਜੇ ਗੋਇਲ (ਸਹਾਰਾ), ਅਨਿਲ ਭੋਲਾ, ਡਾ: ਤਰਸੇਮ ਗਰਗ, ਵਿਮਲ ਮਿੱਤਲ, ਐਡਵੋਕੇਟ ਨਵੀਨ ਸਿੰਗਲਾ, ਡਾ: ਵਿਨੋਦ ਗਰਗ, ਰਮੇਸ਼ ਗਰਗ, ਦਰਸ਼ਨ ਗੋਇਲ, ਕਾਕਾ ਰਾਮ ਜੀ, ਛਿੰਦਰਪਾਲ ਗਰਗ (ਸਰਪੰਚ), ਮੈਡਮ ਮੀਨਾਕਸ਼ੀ, ਪ੍ਰੋਫ਼ੈਸਰ ਰਾਕੇਸ਼ ਬਾਂਸਲ, ਭੂਪੇਂਦਰ ਪਾਵਨ ਬਾਂਸਲ, ਡਾ: ਮਡਵਾਨੀ, ਡਾ. ਬਿੰਦੂ, ਮੀਨਾਕਸ਼ੀ ਗਰਗ, ਰਮੇਸ਼ ਗੁਪਤਾ, ਕੁਲਦੀਪ ਮਿੱਤਲ, ਪਵਨ ਜਿੰਦਲ, ਪਵਨ ਬਾਂਸਲ, ਰਵੀ ਕਾਲਾ, ਭੂਸ਼ਨ ਗੋਇਲ, ਅੰਮ੍ਰਿਤ ਲਾਲ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਆਪਣੀ ਹਾਜ਼ਰੀ ਨਾਲ ਸਮਾਗਮ ਦਾ ਆਨੰਦ ਮਾਣਿਆ । ਯੋਗ ਗੁਰੂ ਅਤੇ ਵਿਦਵਾਨ ਅਚਾਰੀਆ ਧੀਰੇਂਦਰਾਚਾਰੀਆ (ਸ਼ਾਸਤਰੀ) ਵੀ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ ਅਤੇ ਉਨ੍ਹਾਂ ਨੇ ਆਪਣੇ ਪ੍ਰੇਰਨਾਦਾਇਕ ਵਿਚਾਰਾਂ ਨਾਲ ਸਮਾਗਮ ਨੂੰ ਸੰਬੋਧਨ ਕੀਤਾ।

Ad Position 22
No active advertisement
ਪਿਛਲੀ ਖ਼ਬਰ ਸਕੂਲ ਮੁਖੀਆਂ ਨੂੰ ਨੋਟਿਸ ਜਾਰੀ ਕਰਨ ਦੀ ਬਜਾਏ ਖਾਲੀ ਅਸਾਮੀਆਂ ਭਰੋ- ਕਟਾਰੀਆ ਅਗਲੀ ਖ਼ਬਰ ਚੰਦਭਾਨ ਡਰੇਨ ਦੀ ਸਫ਼ਾਈ ਨੂੰ ਲੈ ਕੇ 5 ਪਿੰਡਾਂ ਦੇ ਕਿਸਾਨਾਂ ਦੀ ਮੁੱਖ ਮੰਤਰੀ ਨੂੰ ਗੁਹਾਰ
Ad Position 24
No active advertisement