ਗੋਨਿਆਣਾ, 21 ਜੁਲਾਈ (ਲਛਮਣ ਦਾਸ ਗਰਗ)-ਦਿੱਲੀ ਵਿਚ ਜੰਤਰ ਮੰਤਰ ਤੇ ਨੌਜਵਾਨਾਂ ਤੇ ਵਿਦਿਆਰਥੀਆਂ ਵਲੋਂ ਪੇਪਰ ਲੀਕ ਦੇ ਮਸਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਠਿੰਡਾ ਵਲੋਂ ਅੱਜ ਗੋਨਿਆਣਾ ਮੰਡੀ ਦੇ ਬੱਸ ਸਟੈਂਡ ਚੌਂਕ ਵਿਚ ਕੇਂਦਰ ਸਰਕਾਰ ਦੀ ਅਰਥੀ ਫੂਕੀ। ਇਸ ਤੋਂ ਪਹਿਲਾਂ ਯੂਨੀਅਨ ਵਲੋਂ ਕੇਂਦਰ ਸਰਕਾਰ ਦੀ ਆਰਥਿਕ ਬਣਾਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਉਸ ਮਾਰਚ ਕਰਦੇ ਹੋਏ ਸਥਾਨਕ ਬੱਸ ਅੱਡੇ ਦੇ ਚੌਂਕ ਵਿਖੇ ਪਹੁੰਚੇ। ਚੌਂਕ ਵਿਖੇ ਵਿਦਿਆਰਥੀਆਂ ਵਲੋਂ ਪੇਪਰ ਲੀਕ ਦੇ ਮਸਲੇ ਨੂੰ ਲੈ ਕੇ ਗਈ ਇਸ ਮੌਕੇ ਇਕੱਠ ਨੂੰ ਦਿੱਲੀ ਵਿਖੇ ਜੰਤਰ ਮੰਤਰ ਸੰਬੋਧਨ ਕਰਦੇ ਹੋਏ ਉਕਤ ਜਥੇਬੰਦੀ ਦੇ ਆਗੂਆਂ ਨੇ ਕਿਹਾ ਕੇਂਦਰ ਸਰਕਾਰ ਵਲੋਂ ਨੌਜਵਾਨਾਂ ਦੀ ਜ਼ਿੰਦਗੀ ਨਾਲ ਨਜਾਇਜ਼ ਖਿਲਵਾੜ ਕੀਤਾ ਜਾ ਰਿਹਾ ਹੈ ਜੋ ਨਾ ਸਹਿਣ ਯੋਗ ਹੈ। ਜਥੇਬੰਦੀ ਦੇ ਆਗੂਆਂ ਨੇ ਅੱਗੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਨੌਜਵਾਨਾਂ ਵੱਲ ਧਿਆਨ ਨਾ ਦਿੱਤਾ ਜਥੇਬੰਦੀ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ।
ਭਾਰਤੀ ਕਿਸਾਨ ਯੂਨੀਅਨ ਨੇ ਕੇਂਦਰ ਸਰਕਾਰ ਦੇ ਅਰਥੀ ਫੂਕੀ
ਅਜੀਤ ਡੈਸਕ
22-07-2026