ਗੋਨਿਆਣਾ, 21 ਜੁਲਾਈ (ਲਛਮਣ ਦਾਸ ਗਰਗ)-ਸੂਬੇ ਵਿਚ ਸਫ਼ਾਈ ਸੇਵਕਾਂ ਵਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ 8 ਜੁਲਾਈ ਤੋਂ ਕੀਤੀ ਗਈ ਅਣਮਿੱਥੇ ਸਮੇਂ ਦੀ ਹੜ੍ਹਤਾਲ ਬੰਦ ਹੋਣ ਦਾ ਨਾਮ ਨਹੀਂ ਲੈ ਰਹੀ। ਸਫ਼ਾਈ ਸੇਵਕਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਸਫ਼ਾਈ ਸੇਵਕਾਂ ਦੀਆਂ ਮੰਗਾਂ ਬਿਲਕੁੱਲ ਮੰਨਣ ਦਾ ਨਾਮ ਨਹੀਂ ਲੈ ਰਹੀ। ਸਫ਼ਾਈ ਸੇਵਕਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਨੂੰ ਜਗਾਉਣ ਲਈ ਸਫ਼ਾਈ ਸੇਵਕਾਂ ਦੁਆਰਾ ਥਾਂ-ਥਾਂ ਧਰਨੇ ਦਿੱਤੇ ਜਾ ਰਹੇ ਹਨ ਅਤੇ ਸੂਬਾ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾ ਰਹੀਆਂ ਹਨ। ਇਸ ਹੜ੍ਹਤਾਲ ਦੀ ਅੱਜ ਇਕ ਤਾਜ਼ਾ ਮਿਸਾਲ ਅੱਜ ਗੋਨਿਆਣਾ ਮੰਡੀ ਵਿਖੇ ਦੇਖਣ ਨੂੰ ਮਿਲੀ ਜਦੋਂ ਸਫ਼ਾਈ ਸੇਵਕਾਂ ਦੁਆਰਾ ਧਰਨਾ ਸਥਾਨ ਤੋਂ ਮਾਲ ਰੋਡ ਵੱਲ ਰੋਸ ਮਾਰਚ ਸ਼ੁਰੂ ਕੀਤਾ। ਜਿਉਂ ਹੀ ਸਫ਼ਾਈ ਸੇਵਕ ਪਰਦ੍ਰਸ਼ਨ ਕਰਦੇ ਹੋਏ ਬੱਸ ਸਟੈਂਡ ਨੇੜੇ ਮਾਲ ਰੋਡ ’ਤੇ ਆਪਣਾ ਰੋਸ ਮਾਰਚ ਸਮਾਪਤ ਕੀਤਾ। ਸਫ਼ਾਈ ਸੇਵਕਾਂ ਨੇ ਉਥੇ ਮੌਜੂਦ ਈ ਓ ਐਮ ਸੀ ਗੋਨਿਆਣਾ ਮੰਡੀ ਦੇ ਵਿਰੁੱਧ ਧਰਨਾ ਸ਼ੁਰੂ ਕੀਤਾ, ਕਿਉਂਕਿ ਅੱਜ ਈ ਓ ਅਤੇ ਐਮ ਸੀ ਕੂੜਾ ਸਾਫ਼ ਕਰਨ/ਇਕੱਠਾ ਕਰਨ ਲਈ ਨਿੱਜੀ ਮਜ਼ਦੂਰਾਂ ਨੂੰ ਨਿਯੱੁਕਤ ਕਰਦੀ ਹੈ। ਸੂਚਨਾ ਮਿਲਣ ’ਤੇ ਪਹੁੰਚੇ ਹੀਨਾ ਗੁਪਤਾ ਪੀ ਪੀ ਐਸ, ਐਸ ਪੀ ਬਠਿੰਡਾ ਅਤੇ ਪੁਲਿਸ ਪ੍ਰਸ਼ਾਸ਼ਨ ਵੀ ਪਹੁੰਚ ਗਿਆ। ਇਸ ਮੌਕੇ ਹੀਨਾ ਗੁਪਤਾ ਨੇ ਕਿਹਾ ਕਿ ਤੁਸੀਂ ਆਪਣਾ ਵਿਰੋਧ ਸ਼ਾਂਤੀ ਪੂਰਵਕ ਜਾਰੀ ਰੱਖੋਗੇ ਅਤੇ ਐਮ ਸੀ ਗੋਨਿਆਣਾ ਮੰਡੀ ਤੋਂ ਕੂੜਾ ਚੁੱਕਣਾ/ਇਕੱਠਾ ਕਰਨਾ ਸਥਾਨਕ ਨਾਗਰਿਕਾਂ ਦੀ ਭਲਾਈ ਹੈ। ਜਿਸ ਤੋਂ ਬਾਅਦ ਸਫ਼ਾਈ ਸੇਵਕ ਆਪਣਾ ਰੋਸ ਖ਼ਤਮ ਕਰਕੇ ਉਥੋਂ ਚਲੇ ਗਏ।
ਸਫ਼ਾਈ ਸੇਵਕਾਂ ਦੁਆਰਾ ਮੰਗਾਂ ਨੂੰ ਲੈ ਕੇ ਰੋਸ ਮਾਰਚ
ਅਜੀਤ ਡੈਸਕ
22-07-2026