05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਬੇਸਹਾਰਾ ਪਸ਼ੂ ਲੜਾਈ ਦੌਰਾਨ ਗੈਸ ੲੰਜੇਸੀ ਵਿਚ ਹੋਇਆ ਦਾਖ਼ਲ, ਪ੍ਰਬੰਧਕਾਂ ਨੂੰ ਪਈਆਂ ਭਾਜੜਾਂ

Ad Position 21
No active advertisement
ਅਜੀਤ ਡੈਸਕ 23-07-2026
ਗੋਨਿਆਣਾ, 22 ਜੁਲਾਈ (ਲਛਮਣ ਦਾਸ ਗਰਗ)-ਗੋਨਿਆਣਾ ਮੰਡੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਿਨੋਂ-ਦਿਨ ਗੰਭੀਰ ਰੂਪ ਧਾਰਦੀ ਜਾ ਰਹੀ ਹੈ। ਸ਼ਹਿਰ ਵਿਚ ਬੇਸਹਾਰਾ ਪਸ਼ੂ ਬੇਰੋਕ-ਟੋਕ ਘੁੰਮਦੇ ਨਜ਼ਰ ਆ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਲੋਕਾਂ ਤੋਂ ਕਾਓ ਸੈੱਸ ਦੇ ਨਾਂਅ ’ਤੇ ਹਰ ਸਾਲ ਲੱਖਾਂ ਰੁਪਏ ਵਸੂਲਦੀ ਹੈ, ਪਰ ਇਸ ਦੇ ਬਾਵਜੂਦ ਸ਼ਹਿਰ ਵਿਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਘਟਣ ਦੀ ਬਜਾਏ ਲਗਾਤਾਰ ਵੱਧ ਰਹੀ ਹੈ, ਲੋਕਾਂ ਤੋਂ ਕਾਓ ਸੈੱਸ ਦੀ ਰਕਮ ਗਊਆਂ ਅਤੇ ਬੇਸਹਾਰਾ ਪਸ਼ੂਆਂ ਦੀ ਸੰਭਾਲ ਲਈ ਵੀ ਲਈ ਜਾਂਦੀ ਹੈ ਤਾਂ ਫਿਰ ਇਹ ਪੈਸਾ ਆਖਿਰ ਜਾਂਦਾ ਕਿੱਥੇ ਹੈ। ਬੇਸਹਾਰਾ ਪਸ਼ੂਆਂ ਦੀ ਲੜਾਈ ਕਾਰਨ ਪਹਿਲਾਂ ਵੀ ਕਈ ਲੋਕ ਗੰਭੀਰ ਜ਼ਖ਼ਮੀ ਹੋ ਚੁੱਕੇ ਹਨ ਅਤੇ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ। ਇਸ ਦੇ ਬਾਵਜੂਦ ਨਾ ਤਾਂ ਨਗਰ ਕੌਂਸਲ ਗੋਨਿਆਣਾ ਵਲੋਂ ਕੋਈ ਠੋਸ ਕਾਰਵਾਈ ਕੀਤੀ ਜਾਂਦੀ। ਅੱਜ ਫਿਰ ਇਸ ਸਮੱਸਿਆ ਨੇ ਇੱਕ ਵਾਰ ਫਿਰ ਭਿਆਨਕ ਰੂਪ ਧਾਰ ਲਿਆ, ਜਦੋਂ ਮਾਲ ਰੋਡ ’ਤੇ ਦੋ ਬੇਸਹਾਰਾ ਢੱਠੇ ਆਪਸ ਵਿਚ ਭਿੜ ਗਏ, ਜੋ ਲੜਦੇ-ਲੜਦੇ ਇੱਕ ਢੱਠਾ ਸਿੱਧਾ ਜਿੰਦਲ ਗੈੱਸ ਏਜੰਸੀ ਦੇ ਕਰੀਬ ਚਾਰ ਤੋਂ ਪੰਜ ਫੁੱਟ ਉੱਚੇ ਸ਼ੀਸ਼ੇ ਵਾਲੇ ਦਰਵਾਜ਼ੇ ਨੂੰ ਤੋੜਦਾ ਹੋਇਆ ਦੁਕਾਨ ਦੇ ਅੰਦਰ ਜਾ ਵੜਿਆ। ਅਚਾਨਕ ਵਾਪਰੀ ਇਸ ਘਟਨਾ ਨਾਲ ਏਜੰਸੀ ਅੰਦਰ ਮੌਜੂਦ ਕਰਮਚਾਰੀਆਂ ਅਤੇ ਗਾਹਕਾਂ ਵਿਚ ਦਹਿਸ਼ਤ ਫੈਲ ਗਈ ਅਤੇ ਉਹ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ। ਕੁਝ ਸਮੇਂ ਦੀ ਮੁਸ਼ੱਕਤ ਤੋਂ ਬਾਅਦ ਉਸ ਪਸ਼ੂ ਨੂੰ ਉਸੇ ਟੁੱਟੇ ਹੋਏ ਦਰਵਾਜ਼ੇ ਰਾਹੀਂ ਬਾਹਰ ਕੱਢਿਆ ਗਿਆ। ਉੱਥੇ ਮੌਜੂਦ ੲੰਜੇਸ਼ੀ ਦੇ ਪ੍ਰਬੰਧਕਾਂ ਅਤੇ ਖਪਤਕਾਰਾਂ ਦਾ ਕਹਿਣਾ ਹੈ ਕਿ ਜੇਕਰ ਦੂਜਾ ਢੱਠਾ ਵੀ ਏਜੰਸੀ ਅੰਦਰ ਦਾਖ਼ਲ ਹੋ ਜਾਂਦਾ ਤਾਂ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਸੀ। ਉਕਤ ਅਨੁਸਾਰ ਇਹ ਸਿਰਫ਼ ਕਿਸਮਤ ਸੀ ਕਿ ਇਸ ਵਾਰ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ੲੰਜੇਸ਼ੀ ਦੇ ਪ੍ਰਬੰਧਕਾਂ ਅਤੇ ਸ਼ਹਿਰ ਵਾਸੀਆਂ ਨੇ ਸਰਕਾਰ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਟਰਾਂਸਫਾਰਮਰ ਨਾਲ ਟਕਰਾਈ ਕਾਰ, ਨੌਜਵਾਨ ਜ਼ਖ਼ਮੀ ਅਗਲੀ ਖ਼ਬਰ ਮਾਨਯੋਗ ਹਾਈ ਕੋਰਟ ਵਲੋਂ ਨਗਰ ਕੌਂਸਲ ਸੰਗਤ ਨਵੇਂ ਚੁਣੇ ਕੌਂਸਲਰਾਂ ਦੀ ਮੀਟਿੰਗ 7 ਦਿਨਾਂ ਅੰਦਰ ਕਰਾਉਣ ਦੇ ਨਿਰਦੇਸ਼
Ad Position 24
No active advertisement