ਰੇਲ ਗੱਡੀ ਦੀ ਲਪੇਟ ’ਚ ਆਉਣ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ
ਡੱਬਵਾਲੀ, 1 ਅਗਸਤ (ਇਕਬਾਲ ਸਿੰਘ ਸ਼ਾਂਤ)- ਰੇਲਵੇ ਓਵਰਬ੍ਰਿਜ ਹੇਠਾਂ ਰੇਲ ਗੱਡੀ ਦੀ ਲਪੇਟ ‘ਚ ਆਉਣ ਨਾਲ ਬਿਹਾਰ ਦੇ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਿਹਾਰ ਦੇ ਅਰਰੀਆ ਜ਼ਿਲ੍ਹੇ ਦੇ ਕਰੀਬ 35 ਸਾਲਾ ਸਿਕੰਦਰ ਵਜੋਂ ਹੋਈ ਹੈ, ਜੋ ਇਨ੍ਹਾਂ ਦਿਨਾਂ ਪਿੰਡ ਮਿੱਠੜੀ ਵਿਚ ਝੋਨਾ ਲਗਾਉਣ ਦੀ ਮਜ਼ਦੂਰੀ ਕਰ ਰਿਹਾ ਸੀ।
ਡੱਬਵਾਲੀ, 1 ਅਗਸਤ (ਇਕਬਾਲ ਸਿੰਘ ਸ਼ਾਂਤ)- ਰੇਲਵੇ ਓਵਰਬ੍ਰਿਜ ਹੇਠਾਂ ਰੇਲ ਗੱਡੀ ਦੀ ਲਪੇਟ ‘ਚ ਆਉਣ ਨਾਲ ਬਿਹਾਰ ਦੇ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਿਹਾਰ ਦੇ ਅਰਰੀਆ ਜ਼ਿਲ੍ਹੇ ਦੇ ਕਰੀਬ 35 ਸਾਲਾ ਸਿਕੰਦਰ ਵਜੋਂ ਹੋਈ ਹੈ, ਜੋ ਇਨ੍ਹਾਂ ਦਿਨਾਂ ਪਿੰਡ ਮਿੱਠੜੀ ਵਿਚ ਝੋਨਾ ਲਗਾਉਣ ਦੀ ਮਜ਼ਦੂਰੀ ਕਰ ਰਿਹਾ ਸੀ। ਜਾਣਕਾਰੀ ਅਨੁਸਾਰ ਕੱਲ੍ਹ ਰਾਤ ਕਰੀਬ 10:45 ਵਜੇ ਉਹ ਆਪਣੇ ਪਿੰਡ ਜਾਣ ਲਈ ਡੱਬਵਾਲੀ ਰੇਲਵੇ ਸਟੇਸ਼ਨ ਪੁੱਜਿਆ ਸੀ। ਇਸੇ ਦੌਰਾਨ ਰੇਲਵੇ ਟਰੈਕ ‘ਤੇ ਰੇਲ ਦੀਆਂ ਲੀਹਾਂ ‘ਤੇ ਕਿਸੇ ਗੱਡੀ ਦੀ ਲਪੇਟ ‘ਚ ਆਉਣ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਹਾਦਸੇ ਵਿਚ ਉਸ ਦੀ ਇੱਕ ਲੱਤ ਅਤੇ ਇੱਕ ਹੱਥ ਦੀਆਂ ਉਂਗਲਾਂ ਵੀ ਕੱਟੀਆਂ ਗਈਆਂ। ਰੇਲਵੇ ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਭੇਜਿਆ। ਰੇਲਵੇ ਚੌਕੀ ਦੇ ਮੁਖੀ ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਪੁੱਜਣ ‘ਤੇ ਪੋਸਟਮਾਰਟਮ ਕਰਵਾ ਕੇ ਲਾਸ਼ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਗਈ। ਪਰਿਵਾਰਕ ਮੈਂਬਰਾਂ ਨੇ ਜਨਸੇਵਾ ਏਕਤਾ ਸੰਸਥਾ ਦੇ ਸਹਿਯੋਗ ਨਾਲ ਸਿਕੰਦਰ ਦਾ ਅੰਤਿਮ ਸੰਸਕਾਰ ਡੱਬਵਾਲੀ ਦੇ ਰਾਮ ਬਾਗ ਵਿਚ ਕਰ ਦਿੱਤਾ।