ਸਵੱਛ ਭਾਰਤ ਮੁਹਿੰਮ ਦੀ ਨਿਕਲੀ ਫੂਕ
ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਸੜਕ ਦੇ ਕਿਨਾਰਿਆਂ ’ਤੇ ਸੁੱਟਿਆ ਜਾ ਰਿਹਾ ਕੂੜਾ ਕਰਕਟ
ਬੱਲੂਆਣਾ, 1 ਅਗਸਤ (ਗੁਰਨੈਬ ਸਾਜਨ)- ਕੇਂਦਰ ਸਰਕਾਰ ਵਲੋਂ ਕਰੋੜਾਂ ਰੁਪਏ ਖ਼ਰਚ ਕੇ ਸਵੱਛ ਭਾਰਤ ਮੁਹਿੰਮ ਚਲਾਈ ਗਈ ਸੀ। ਪਰ ਇਸ ਮੁਹਿੰਮ ਦੀ ਉਸ ਸਮੇਂ ਫੂਕ ਨਿਕਲ ਗਈ, ਜਦੋਂ ਸ੍ਰੀ ਮੁਕਤਸਰ ਸਾਹਿਬ ਸੜਕ ਨੇੜੇ ਬੁਲਾ ਡੇਵਾਲਾ ਤੋਂ ਬਠਿੰਡਾ ਵੱਲ ਆਉਂਦਿਆਂ ਸੜਕ ਦੇ ਕਿਨਾਰੇ ‘ਤੇ ਆਸ-ਪਾਸ ਦੇ ਸਕੂਲਾਂ, ਕਾਲਜਾਂ, ਢਾਬਿਆਂ ਵਾਲਿਆਂ ਵਲੋਂ ਹਰ ਰੋਜ਼ ਦੇਰ ਸ਼ਾਮ ਆਸਾ ਪਾਸਾ ਦੇਖ ਕੇ ਕਚਰੇ ਦੇ ਢੇਰ ਸੜਕ ਦੇ ਕਿਨਾਰੇ ਸੁੱਟੇ ਜਾ ਰਹੇ ਹਨ।
ਬੱਲੂਆਣਾ, 1 ਅਗਸਤ (ਗੁਰਨੈਬ ਸਾਜਨ)- ਕੇਂਦਰ ਸਰਕਾਰ ਵਲੋਂ ਕਰੋੜਾਂ ਰੁਪਏ ਖ਼ਰਚ ਕੇ ਸਵੱਛ ਭਾਰਤ ਮੁਹਿੰਮ ਚਲਾਈ ਗਈ ਸੀ। ਪਰ ਇਸ ਮੁਹਿੰਮ ਦੀ ਉਸ ਸਮੇਂ ਫੂਕ ਨਿਕਲ ਗਈ, ਜਦੋਂ ਸ੍ਰੀ ਮੁਕਤਸਰ ਸਾਹਿਬ ਸੜਕ ਨੇੜੇ ਬੁਲਾ ਡੇਵਾਲਾ ਤੋਂ ਬਠਿੰਡਾ ਵੱਲ ਆਉਂਦਿਆਂ ਸੜਕ ਦੇ ਕਿਨਾਰੇ ‘ਤੇ ਆਸ-ਪਾਸ ਦੇ ਸਕੂਲਾਂ, ਕਾਲਜਾਂ, ਢਾਬਿਆਂ ਵਾਲਿਆਂ ਵਲੋਂ ਹਰ ਰੋਜ਼ ਦੇਰ ਸ਼ਾਮ ਆਸਾ ਪਾਸਾ ਦੇਖ ਕੇ ਕਚਰੇ ਦੇ ਢੇਰ ਸੜਕ ਦੇ ਕਿਨਾਰੇ ਸੁੱਟੇ ਜਾ ਰਹੇ ਹਨ। ਸੜਕ ਕਿਨਾਰੇ ਸੁੱਟੇ ਜਾ ਰਹੇ ਕਚਰੇ ‘ਚ ਗਲੇ ਸੜੇ ਆਲੂ, ਟਮਾਟਰ, ਫਲਾਂ ਦੀ ਬਦਬੂ ਸੜਕ ਤੋਂ ਲੰਘਣ ਵਾਲੇ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਹੈ। ਪਰ ਇਸ ਪਾਸੇ ਕਿਸੇ ਦਾ ਕੋਈ ਧਿਆਨ ਨਹੀਂ ਜਾਂਦਾ। ਬਦਬੂ ਮਾਰਦੇ ਕਚਰੇ ਤੋਂ ਇਲਾਵਾ ਸੜਕ ਦੇ ਕਿਨਾਰਿਆਂ ਤੇ ਲੋਕਾਂ ਦੇ ਘਰਾਂ ਦਾ ਮਲਬਾ ਵੀ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵਲੋਂ ਸੁੱਟਿਆ ਜਾ ਰਿਹਾ ਹੈ। ਸੜਕ ਦੇ ਕਿਨਾਰਿਆਂ ‘ਤੇ ਸੁੱਟਿਆ ਕਚਰਾ ਅਕਸਰ ਹੀ ਸੜਕ ਦੇ ਵਿਚ ਖਿੱਲਰ ਜਾਂਦਾ ਹੈ, ਜੋ ਦੋਪਹੀਆ ਵਾਹਨਾਂ ਦੇ ਲੰਘਣ ਵਿਚ ਅੜਿੱਕਾ ਬਣਦਾ ਹੈ। ਕਚਰੇ ਦੇ ਇਹ ਢੇਰ ਦਿਨੋਂ ਦਿਨ ਵੱਡੇ ਹੁੰਦੇ ਜਾ ਰਹੇ ਹਨ। ਕਿਉਂਕਿ ਇਨ੍ਹਾਂ ਕਚਰੇ ਦੇ ਢੇਰਾਂ ਨੂੰ ਚੁੱਕਿਆ ਨਹੀਂ ਜਾ ਰਿਹਾ। ਸੜਕ ਦੇ ਕਿਨਾਰਿਆਂ ਤੋਂ ਚਾਰ ਚੁਫੇਰੇ ਕਚਰੇ ਕਾਰਨ ਬਦਬੂ ਮਾਰ ਮਾਰਦੀ ਹੈ। ਇਸ ਪਾਸੇ ਨਾਂ ਪੀਡਬਲਡੀ ਅਤੇ ਨਾਂ ਹੀ ਜੰਗਲਾਤ ਵਿਭਾਗ ਦਾ ਧਿਆਨ ਗਿਆ ਹੈ। ਇਸ ਕਚਰੇ ਨੂੰ ਸੜਕ ਦੇ ਕਿਨਾਰਿਆਂ ਤੋਂ ਚੁੱਕਣ ਲਈ ਆਸ ਪਾਸ ਪਿੰਡਾਂ ਦੇ ਲੋਕਾਂ ਨੇ ਸਬੰਧਿਤ ਵਿਭਾਗਾਂ ਪਾਸੋਂ ਮੰਗ ਕੀਤੀ ਹੈ ਕਿ ਸੜਕ ਦੇ ਕਿਨਾਰੇ ਤੇ ਕਚਰਾ ਸੁੱਟਣ ਵਾਲੇ ਲੋਕਾਂ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਸੜਕਾਂ ਦਾ ਆਲਾ ਦੁਆਲਾ ਸਾਫ਼ ਕੀਤਾ ਜਾਵੇ।