02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਲਹਿਰਾ ਥਰਮਲ ਦੇ ਠੇਕਾ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਨੂੰ ਤਿੱਖੇ ਸੰਘਰਸ਼ ਦੀ ਚਿਤਾਵਨੀ

ਲਹਿਰਾ ਮੁਹੱਬਤ, 1 ਅਗਸਤ (ਸੁਖਪਾਲ ਸਿੰਘ ਸੁੱਖੀ)- ਸਾਂਝੀ ਥਰਮਲਜ਼ ਕੰਟਰੈਕਟਰ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਪੰਜਾਬ ਏਟਕ ਦੇ ਸੱਦੇ ਤਹਿਤ ਸਰਕਾਰੀ ਤਾਪ ਬਿਜਲੀ ਘਰਾਂ ਦੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੇ ਪਾਵਰਕਾਮ ਵਲੋਂ 30 ਜੂਨ ਦੇ ਨੋਟੀਫ਼ਿਕੇਸ਼ਨ ਤਹਿਤ ਸਿੱਧੇ ਕੰਟਰੈਕਟ ‘ਤੇ ਵਿਭਾਗ ਵਿਚ ਮਰਜ਼ ਕਰਨ ਲਈ ਨਿਯੁਕਤੀ ਲਟਕਾਈ ਜਾਣ ਖ਼ਿਲਾਫ਼ ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੇ ਮੁੱਖ ਗੇਟ ਅੱਗੇ ਮੁਕੰਮਲ ਹੜਤਾਲ ਦੇ ਤੀਜੇ ਦਿਨ ਜੀ. ਐਚ.

Ad Position 21
No active advertisement
ਅਜੀਤ ਡੈਸਕ 02-08-2026
ਲਹਿਰਾ ਮੁਹੱਬਤ, 1 ਅਗਸਤ (ਸੁਖਪਾਲ ਸਿੰਘ ਸੁੱਖੀ)- ਸਾਂਝੀ ਥਰਮਲਜ਼ ਕੰਟਰੈਕਟਰ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਪੰਜਾਬ ਏਟਕ ਦੇ ਸੱਦੇ ਤਹਿਤ ਸਰਕਾਰੀ ਤਾਪ ਬਿਜਲੀ ਘਰਾਂ ਦੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੇ ਪਾਵਰਕਾਮ ਵਲੋਂ 30 ਜੂਨ ਦੇ ਨੋਟੀਫ਼ਿਕੇਸ਼ਨ ਤਹਿਤ ਸਿੱਧੇ ਕੰਟਰੈਕਟ ‘ਤੇ ਵਿਭਾਗ ਵਿਚ ਮਰਜ਼ ਕਰਨ ਲਈ ਨਿਯੁਕਤੀ ਲਟਕਾਈ ਜਾਣ ਖ਼ਿਲਾਫ਼ ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੇ ਮੁੱਖ ਗੇਟ ਅੱਗੇ ਮੁਕੰਮਲ ਹੜਤਾਲ ਦੇ ਤੀਜੇ ਦਿਨ ਜੀ.ਐਚ.ਟੀ.ਪੀ ਕੰਟਰੈਕਟਰ ਵਰਕਰ ਯੂਨੀਅਨ ਏਟਕ ਦੀ ਅਗਵਾਈ ਹੇਠ ਸੰਘਰਸ਼ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਥੇਬੰਦੀ ਆਗੂ ਸੁਖਵਿੰਦਰ ਸਿੰਘ ਬਾਠ, ਬਲਵਿੰਦਰ ਸਿੰਘ ਬੱਲੀ ਪ੍ਰਧਾਨ ਸੀ ਐਂਡ ਆਈ ਸਰਕਲ ਮੇਨ ਪਲਾਂਟ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੂੰ ਹਰ ਹਾਲ 24 ਮਈ ਦਾ ਵਿਭਾਗ ਵਿਚ ਮਰਜ਼ ਕਰਨ ਦਾ ਸਮਝੌਤਾ ਲਾਗੂ ਕਰਨਾ ਪਵੇਗਾ ਤੇ ਅਗਲੇ ਦਿਨਾਂ ਤੱਕ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਠੇਕਾ ਮੁਲਾਜ਼ਮਾਂ ਦੀ ਨਿਯੁਕਤੀ ਵਿਚ ਹੋਰ ਦੇਰੀ ਕੀਤੀ ਤਾਂ ਅਗਲੇ ਦਿਨਾਂ ਤੱਕ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਜਿਸ ਲਈ ਸਾਰੇ ਵਰਕਰਾਂ ਨੂੰ ਤਿਆਰ ਰਹਿਣ ਲਈ ਸੁਚੇਤ ਕੀਤਾ। ਸੰਘਰਸ਼ ਸਮੇਂ ਬਿਜਲੀ ਉਤਪਾਦਨ ਸਮੇਤ ਹੋਰ ਹੋਣ ਵਾਲੇ ਪ੍ਰਭਾਵ ਦੀ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ। ਅੱਜ ਭਰਾਤਰੀ ਜਥੇਬੰਦੀਆਂ ‘ਚੋਂ ਰਾਜਿੰਦਰ ਸਿੰਘ ਨਿੰਮਾ ਜਰਨਲ ਸਕੱਤਰ ਇੰਪਲਾਈਜ਼ ਫੈਡਰੇਸ਼ਨ ਚਾਹਲ, ਗੁਰਮੇਲ ਸਿੰਘ ਲਹਿਰਾ ਜ਼ਿਲ੍ਹਾ ਆਗੂ ਕਿਸਾਨ ਯੂਨੀਅਨ ਸਿੱਧੂਪੁਰ, ਗੁਰਸੇਵਕ ਸਿੰਘ ਬਾਠ ਸੀਨੀਅਰ ਮੀਤ ਪ੍ਰਧਾਨ, ਹਰਪਾਲ ਸਿੰਘ ਆਲੀਕੇ, ਰਣਜੀਤ ਸਿੰਘ ਬੱਗਾ ਤੋਂ ਇਲਾਵਾ ਗੁਰਪ੍ਰੀਤ ਸਿੰਘ ਮਿੰਟੂ ਨੇ ਸਟੇਜ ਸਕੱਤਰ ਵਜੋਂ ਭੂਮਿਕਾ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਟਰਾਲਾ ਟਿੱਪਰ ਦੀ ਲਿਫ਼ਟ ਠੀਕ ਕਰਨ ਸਮੇਂ ਡਰਾਈਵਰ ਦੀ ਮੌਤ ਅਗਲੀ ਖ਼ਬਰ ਸਵੱਛ ਭਾਰਤ ਮੁਹਿੰਮ ਦੀ ਨਿਕਲੀ ਫੂਕ ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਸੜਕ ਦੇ ਕਿਨਾਰਿਆਂ ’ਤੇ ਸੁੱਟਿਆ ਜਾ ਰਿਹਾ ਕੂੜਾ ਕਰਕਟ
Ad Position 24
No active advertisement