02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਟਰਾਲਾ ਟਿੱਪਰ ਦੀ ਲਿਫ਼ਟ ਠੀਕ ਕਰਨ ਸਮੇਂ ਡਰਾਈਵਰ ਦੀ ਮੌਤ

ਬਠਿੰਡਾ, 1 ਅਗਸਤ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਮਲੋਟ ਰੋਡ ’ਤੇ ਪੈਟਰੋਲ ਪੰਪ ਨੇੜੇ ਨੈਸ਼ਨਲ ਹਾਈਵੇ ’ਤੇ ਇਕ ਟਰਾਲਾ ਟਿੱਪਰ ਦਾ ਡਰਾਇਵਰ ਟਿੱਪਰ ਦੇ ਹੇਠਾਂ ਲਿਫ਼ਟ ਦੀ ਜਾਂਚ ਕਰ ਰਿਹਾ ਸੀ ਤਾਂ ਅਚਾਨਕ ਲਿਫ਼ਟ ਟੁੱਟਣ ਕਾਰਨ ਡਰਾਇਵਰ ਦੀ ਗਰਦਨ ਕੱਟ ਗਈ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਟੀਮ ਮੈਂਬਰ ਤੁਰੰਤ ਮਲੋਟ ਰੋਡ ਘਟਨਾ ਸਥਾਨ ’ਤੇ ਪਹੁੰਚੀ ।

Ad Position 21
No active advertisement
ਅਜੀਤ ਡੈਸਕ 02-08-2026
ਬਠਿੰਡਾ, 1 ਅਗਸਤ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਮਲੋਟ ਰੋਡ ’ਤੇ ਪੈਟਰੋਲ ਪੰਪ ਨੇੜੇ ਨੈਸ਼ਨਲ ਹਾਈਵੇ ’ਤੇ ਇਕ ਟਰਾਲਾ ਟਿੱਪਰ ਦਾ ਡਰਾਇਵਰ ਟਿੱਪਰ ਦੇ ਹੇਠਾਂ ਲਿਫ਼ਟ ਦੀ ਜਾਂਚ ਕਰ ਰਿਹਾ ਸੀ ਤਾਂ ਅਚਾਨਕ ਲਿਫ਼ਟ ਟੁੱਟਣ ਕਾਰਨ ਡਰਾਇਵਰ ਦੀ ਗਰਦਨ ਕੱਟ ਗਈ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਟੀਮ ਮੈਂਬਰ ਤੁਰੰਤ ਮਲੋਟ ਰੋਡ ਘਟਨਾ ਸਥਾਨ ’ਤੇ ਪਹੁੰਚੀ । ਸੂਚਨਾ ਮਿਲਣ ’ਤੇ ਥਰਮਲ ਥਾਣੇ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਪੜ੍ਹਤਾਲ ਸ਼ੁਰੂ ਕੀਤੀ। ਪੁਲਿਸ ਦੀ ਮੌਜੂਦਗੀ ਵਿਚ ਸਹਾਰਾ ਟੀਮ ਮ੍ਰਿਤਕ ਡਰਾਈਵਰ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਲੈ ਗਈ। ਮ੍ਰਿਤਕ ਡਰਾਇਵਰ ਦੀ ਪਹਿਚਾਣ ਰਣ ਸਿੰਘ ਪੁੱਤਰ ਭਾਗੀਰਤ ਸਿੰਘ ਵਾਸੀ ਮੱਲਾਂਪੁਰ ਜ਼ਿਲ੍ਹਾ ਹਿਸਾਰ ਹਰਿਆਣਾ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਚੋਰ ਗਰੋਹ ਦੇ ਕੁਝ ਸ਼ੱਕੀ ਮੈਂਬਰ ਪੁੱਛਗਿੱਛ ਲਈ ਪੁਲਿਸ ਹਿਰਾਸਤ ਵਿਚ ਅਗਲੀ ਖ਼ਬਰ ਲਹਿਰਾ ਥਰਮਲ ਦੇ ਠੇਕਾ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਨੂੰ ਤਿੱਖੇ ਸੰਘਰਸ਼ ਦੀ ਚਿਤਾਵਨੀ
Ad Position 24
No active advertisement