02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਚੋਰ ਗਰੋਹ ਦੇ ਕੁਝ ਸ਼ੱਕੀ ਮੈਂਬਰ ਪੁੱਛਗਿੱਛ ਲਈ ਪੁਲਿਸ ਹਿਰਾਸਤ ਵਿਚ

ਰਾਮਾਂ ਮੰਡੀ, 1 ਅਗਸਤ (ਤਰਸੇਮ ਸਿੰਗਲਾ)- ਰਾਮਾਂ ਥਾਣਾ ਅਧੀਨ ਪੈਂਦੇ ਪਿੰਡਾਂ ਵਿਚ ਖੇਤਾਂ ਦੇ ਟਰਾਂਸਫਾਰਮਰ ਭੰਨ ਕੇ ਤਾਂਬਾ ਚੋਰੀ ਕਰਨ ਅਤੇ ਸੋਲਰ ਮੋਟਰਾਂ ਦੀਆਂ ਕੇਬਲਾਂ ਕੱਟਣ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਰਾਮਾਂ ਪੁਲਿਸ ਨੇ ਚੋਰ ਗਰੋਹ ਦੇ ਕੁਝ ਸ਼ੱਕੀ ਮੈਂਬਰਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ ਸਥਾਨਕ ਜਲਘਰ ਨੇੜੇ ਦੋ ਵਿਅਕਤੀਆਂ ਨੇ ਕੁਝ ਲੋਕਾਂ ਨੂੰ ਅੱਗ ਬਾਲ ਕੇ ਸਿੰਚਾਈ ਅਤੇ ਸੋਲਰ ਮੋਟਰਾਂ ਦੀਆਂ ਕੇਬਲਾਂ ਸਾੜ ਕੇ ਉਨ੍ਹਾਂ ਵਿੱਚੋਂ ਤਾਂਬਾ ਕੱਢਦੇ ਹੋਏ ਦੇਖਿਆ।

Ad Position 21
No active advertisement
ਅਜੀਤ ਡੈਸਕ 02-08-2026
ਰਾਮਾਂ ਮੰਡੀ, 1 ਅਗਸਤ (ਤਰਸੇਮ ਸਿੰਗਲਾ)- ਰਾਮਾਂ ਥਾਣਾ ਅਧੀਨ ਪੈਂਦੇ ਪਿੰਡਾਂ ਵਿਚ ਖੇਤਾਂ ਦੇ ਟਰਾਂਸਫਾਰਮਰ ਭੰਨ ਕੇ ਤਾਂਬਾ ਚੋਰੀ ਕਰਨ ਅਤੇ ਸੋਲਰ ਮੋਟਰਾਂ ਦੀਆਂ ਕੇਬਲਾਂ ਕੱਟਣ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਰਾਮਾਂ ਪੁਲਿਸ ਨੇ ਚੋਰ ਗਰੋਹ ਦੇ ਕੁਝ ਸ਼ੱਕੀ ਮੈਂਬਰਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ ਸਥਾਨਕ ਜਲਘਰ ਨੇੜੇ ਦੋ ਵਿਅਕਤੀਆਂ ਨੇ ਕੁਝ ਲੋਕਾਂ ਨੂੰ ਅੱਗ ਬਾਲ ਕੇ ਸਿੰਚਾਈ ਅਤੇ ਸੋਲਰ ਮੋਟਰਾਂ ਦੀਆਂ ਕੇਬਲਾਂ ਸਾੜ ਕੇ ਉਨ੍ਹਾਂ ਵਿੱਚੋਂ ਤਾਂਬਾ ਕੱਢਦੇ ਹੋਏ ਦੇਖਿਆ। ਸ਼ੱਕ ਪੈਣ ‘ਤੇ ਉਨ੍ਹਾਂ ਨੇ ਇਸ ਦੀ ਵੀਡੀਓ ਆਪਣੇ ਮੋਬਾਈਲ ਫੋਨ ਵਿਚ ਬਣਾ ਲਈ। ਦੋਸ਼ ਹੈ ਕਿ ਇਸ ਦੌਰਾਨ ਉਕਤ ਵਿਅਕਤੀਆਂ ਨੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਅਤੇ ਦਾਅਵਾ ਕੀਤਾ ਕਿ ਪੁਲਿਸ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਚੋਰੀ ਕੀਤਾ ਤਾਂਬਾ ਸ਼ਹਿਰ ਦੇ ਇਕ ਕਬਾੜੀ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਪ੍ਰਭਾਵਿਤ ਵਿਅਕਤੀਆਂ ਨੇ ਪਿੰਡ ਵਾਸੀਆਂ ਅਤੇ ਸ਼ਹਿਰ ਦੇ ਲੋਕਾਂ ਨੂੰ ਨਾਲ ਲੈ ਕੇ ਰਾਮਾਂ ਪੁਲਿਸ ਨਾਲ ਸੰਪਰਕ ਕੀਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੋਬਾਈਲ ਲੋਕੇਸ਼ਨ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਚੋਰ ਗਰੋਹ ਦੇ ਕੁਝ ਸ਼ੱਕੀ ਮੈਂਬਰਾਂ ਅਤੇ ਇੱਕ ਕਬਾੜੀ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਹੈ। ਥਾਣਾ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਪੂਰੇ ਚੋਰ ਗਰੋਹ ਦਾ ਪਰਦਾਫਾਸ਼ ਕਰਕੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਨਿਯੁਕਤ ਕੀਤੇ ਗਏ ਮਹਿਰਾਜ ਦੇ ਨਵੇਂ ਅਹੁਦੇਦਾਰ। ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਬਠਿੰਡਾ ਸ਼... ਅਗਲੀ ਖ਼ਬਰ ਟਰਾਲਾ ਟਿੱਪਰ ਦੀ ਲਿਫ਼ਟ ਠੀਕ ਕਰਨ ਸਮੇਂ ਡਰਾਈਵਰ ਦੀ ਮੌਤ
Ad Position 24
No active advertisement