ਸਵਰਨ ਸਿੰਘ ਪੂਹਲੀ ਦੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਚੁਣੇ ਜਾਣ ’ਤੇ ਭਰਵਾਂ ਸਵਾਗਤ
ਲਹਿਰਾ ਮੁਹੱਬਤ, 1 ਅਗਸਤ (ਸੁਖਪਾਲ ਸਿੰਘ ਸੁੱਖੀ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਥਾਣਾ ਬਲਾਕ ਦੇ ਪੂਹਲਾ ਜ਼ੋਨ ਚੋਂ ਸਵਰਨ ਸਿੰਘ ਪੂਹਲੀ ਨੂੰ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਚੁਣੇ ਜਾਣ ’ਤੇ ਖੁਸ਼ੀ ਜਾਹਿਰ ਕਰਦਿਆਂ ਸਿਕੰਦਰ ਸਿੰਘ ਬੇਗਾ ਸੀਨੀਅਰ ਅਕਾਲੀ ਆਗੂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜ਼ਿਲ੍ਹੇ ਵਿੱਚ ਚੇਅਰਮੈਨ ਵਜੋਂ ਨੁਮਾਇੰਦਗੀ ਦਰਸਾ ਰਹੀ ਹੈ ਕਿ ਅਕਾਲੀ ਵਰਕਰ ਪਾਰਟੀ ਦੇ ਨਾਲ ਡਟੇ ਹੋਏ ਹਨ।
ਨ
ਨਵੇਂ ਚੁਣੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸਵਰਨ ਸਿੰਘ ਪੂਹਲੀ ਦਾ ਸਨਮਾਨ ਕਰਦੇ ਹੋਏ ਸਿਕੰਦਰ ਸਿੰਘ ਬੇਗਾ ਸਮੇਤ ਹੋਰ ਅਕਾਲੀ ਆਗੂ। ਤਸਵੀਰ: ਸੁੱਖੀ
ਮਾਲਵਾ ਕਾਲਜ, ਬਠਿੰਡਾ ਦੇ ਐੱਮ.ਸੀ.ਏ ਦੂਜੇ ਸਾਲ (ਤੀਜੇ ਸਮੈਸਟਰ) ਪ੍ਰੀਖਿਆ ਦੇ ਨਤੀਜੇ ’ਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀ। ਅਜੀਤ ਤਸਵੀਰਾਂ
02-08-2026
ਲਹਿਰਾ ਮੁਹੱਬਤ, 1 ਅਗਸਤ (ਸੁਖਪਾਲ ਸਿੰਘ ਸੁੱਖੀ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਥਾਣਾ ਬਲਾਕ ਦੇ ਪੂਹਲਾ ਜ਼ੋਨ ਚੋਂ ਸਵਰਨ ਸਿੰਘ ਪੂਹਲੀ ਨੂੰ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਚੁਣੇ ਜਾਣ ’ਤੇ ਖੁਸ਼ੀ ਜਾਹਿਰ ਕਰਦਿਆਂ ਸਿਕੰਦਰ ਸਿੰਘ ਬੇਗਾ ਸੀਨੀਅਰ ਅਕਾਲੀ ਆਗੂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜ਼ਿਲ੍ਹੇ ਵਿੱਚ ਚੇਅਰਮੈਨ ਵਜੋਂ ਨੁਮਾਇੰਦਗੀ ਦਰਸਾ ਰਹੀ ਹੈ ਕਿ ਅਕਾਲੀ ਵਰਕਰ ਪਾਰਟੀ ਦੇ ਨਾਲ ਡਟੇ ਹੋਏ ਹਨ। ਜਿਸ ਦੇ ਨਤੀਜੇ ਵਜੋਂ ਅੱਜ ਵਿਰੋਧੀ ਧਿਰ ਸਰਕਾਰ ਵਿੱਚ ਅਸੀਂ ਆਪਣੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੀ ਬਹੁ ਗਿਣਤੀ ਜਿਤਾ ਕੇ ਨੁਮਾਇੰਦਾ ਚੁਣਿਆ ਹੈ। ਇਸ ਨਾਲ ਪਾਰਟੀ ਨੂੰ ਵੱਡਾ ਬਲ ਮਿਲਣ ਨਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨਿਰੋਲ ਆਪਣੀ ਸਰਕਾਰ ਬਣਾਏਗਾ। ਇਸ ਸਮੇਂ ਜਗਸੀਰ ਸਿੰਘ ਜੱਗਾ ਕਲਿਆਣ ਜ਼ਿਲ੍ਹਾ ਪ੍ਰਧਾਨ, ਡਾ. ਦਲਜੀਤ ਸਿੰਘ ਗੁਰੂ ਹਲਕਾ ਇੰਚਾਰਜ, ਸਰਪੰਚ ਗੁਰਜਿੰਦਰ ਸਿੰਘ ਸਿੱਧੂ ਭਾਈਕਾ, ਜਗਵੀਰ ਸਿੰਘ ਟਾਈਗਰ, ਹਰਨੇਕ ਸਿੰਘ ਨਾਥਪੁਰਾ, ਕੁਲਵਿੰਦਰ ਸਿੰਘ ਸੇਮਾ, ਕਰਮਜੀਤ ਸਿੰਘ ਸਿੱਧੂ ਭਾਈਕਾ, ਅਮਰੀਕ ਸਿੰਘ, ਜੁਗਰਾਜ ਸਿੰਘ ਠਾਣਾ, ਜਸਵਿੰਦਰ ਸਿੰਘ ਗੇਜੇਕਾ, ਗਗਨਦੀਪ ਸਿੰਘ, ਬਲਵੰਤ ਸਿੰਘ ਬਲਾਕ ਸੰਮਤੀ ਮੈਂਬਰ, ਸੁਖਜੀਤ ਕੌਰ ਲਹਿਰਾ ਧੁਰਕੋਟ ਹਲਕਾ ਪ੍ਰਧਾਨ ਇਸਤਰੀ ਵਿੰਗ, ਸ਼ਮਿੰਦਰ ਕੌਰ ਸਿੱਧੂ ਭਾਈਕਾ ਚੱਕ ਬੱਖਤੂ ਇਸਤਰੀ ਅਕਾਲੀ ਆਗੂ, ਗੁਰਮੇਲ ਕੌਰ ਚੇਅਰਮੈਨ ਬਲਾਕ ਸੰਮਤੀ, ਰਾਜਪਾਲ ਸਿੰਘ ਸਾਬਕਾ ਸਰਪੰਚ ਲਹਿਰਾ ਧੂਰਕੋਟ, ਨਛੱਤਰ ਸਿੰਘ ਸਾਬਕਾ ਸਰਪੰਚ ਲਹਿਰਾ ਮੁਹੱਬਤ ਨੇ ਸਵਰਨ ਸਿੰਘ ਪੂਹਲੀ ਨੂੰ ਵਧਾਈ ਦਿੱਤੀ।