02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਪੁਰਾਣੇ ਸਾਥੀ ਦੇ ਦੁੱਖ ’ਚ ਸ਼ਰੀਕ ਹੋਣ ਪੁੱਜੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ‘ ਆਪ’ ਆਗੂ ਹਰਮੰਦਰ ਸਿੰਘ ਬਰਾੜ ਵਲੋਂ ਹਲਕਾ ਮੌੜ ’ਚ ਸਿਆਸੀ ਸਰਗਰਮੀਆਂ ਤੇਜ਼

ਤਲਵੰਡੀ ਸਾਬੋ, 1 ਅਗਸਤ (ਰਣਜੀਤ ਸਿੰਘ ਰਾਜੂ)- ਆਪਣੇ ਪੁਰਾਣੇ ਸਾਥੀ ਕੁਲਵਿੰਦਰ ਸਿੰਘ ਨਵਾਂ ਪਿੰਡ ਦੀ ਮਾਤਾ ਦੇ ਅਕਾਲ ਚਲਾਣੇ ‘ਤੇ ਅਫ਼ਸੋਸ ਪ੍ਰਗਟ ਕਰਨ ਲਈ ਕਾਂਗਰਸ ਦੇ ਸੀਨੀਅਰ ਆਗੂ ਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਉਨ੍ਹਾਂ ਦੇ ਘਰ ਪਿੰਡ ਫ਼ਤਿਹਗੜ੍ਹ ਨੌਂ ਆਬਾਦ ਵਿਖੇ ਪਹੁੰਚੇ ਅਤੇ ਪਰਿਵਾਰ ਦੇ ਦੁੱਖ ‘ਚ ਸ਼ਰੀਕ ਹੁੰਦਿਆਂ ਮਾਤਾ ਦੇ ਅਕਾਲ ਚਲਾਣੇ ਨੂੰ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਬਾਅਦ ‘ਚ ਇੱਥੇ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਸਿੱਧੂ ਨੇ ਇਥਨੌਲ ਯੁਕਤ ਪੈਟਰੋਲ ਵਿਕਰੀ ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਉਕਤ ਪੈਟਰੋਲ ਨਾਲ ਦੇਸ਼ ਭਰ ਚੋਂ ਵਾਹਨਾਂ ਦੇ ਨੁਕਸਾਨ ਅਤੇ ਮਾਈਲੇਜ ਘਟਨ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਪਰ ਲੋਕਾਂ ਦੇ ਹੋ ਰਹੇ ਨੁਕਸਾਨ ਤੇ ਕੇਂਦਰ ਸਰਕਾਰ ਨੇ ਬਿਲਕੁਲ ਚੁੱਪੀ ਧਾਰ ਰੱਖੀ ਹੈ ਜੋ ਗਲਤ ਹੈ।

Ad Position 21
No active advertisement
ਕੁਲਵਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਸਮੇਂ ਸਾਬਕਾ ਵਿਧਾਇਕ ਸਿੱਧੂ। 02-08-2026
ਤਲਵੰਡੀ ਸਾਬੋ, 1 ਅਗਸਤ (ਰਣਜੀਤ ਸਿੰਘ ਰਾਜੂ)- ਆਪਣੇ ਪੁਰਾਣੇ ਸਾਥੀ ਕੁਲਵਿੰਦਰ ਸਿੰਘ ਨਵਾਂ ਪਿੰਡ ਦੀ ਮਾਤਾ ਦੇ ਅਕਾਲ ਚਲਾਣੇ ‘ਤੇ ਅਫ਼ਸੋਸ ਪ੍ਰਗਟ ਕਰਨ ਲਈ ਕਾਂਗਰਸ ਦੇ ਸੀਨੀਅਰ ਆਗੂ ਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਉਨ੍ਹਾਂ ਦੇ ਘਰ ਪਿੰਡ ਫ਼ਤਿਹਗੜ੍ਹ ਨੌਂ ਆਬਾਦ ਵਿਖੇ ਪਹੁੰਚੇ ਅਤੇ ਪਰਿਵਾਰ ਦੇ ਦੁੱਖ ‘ਚ ਸ਼ਰੀਕ ਹੁੰਦਿਆਂ ਮਾਤਾ ਦੇ ਅਕਾਲ ਚਲਾਣੇ ਨੂੰ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਬਾਅਦ ‘ਚ ਇੱਥੇ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਸਿੱਧੂ ਨੇ ਇਥਨੌਲ ਯੁਕਤ ਪੈਟਰੋਲ ਵਿਕਰੀ ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਉਕਤ ਪੈਟਰੋਲ ਨਾਲ ਦੇਸ਼ ਭਰ ਚੋਂ ਵਾਹਨਾਂ ਦੇ ਨੁਕਸਾਨ ਅਤੇ ਮਾਈਲੇਜ ਘਟਨ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਪਰ ਲੋਕਾਂ ਦੇ ਹੋ ਰਹੇ ਨੁਕਸਾਨ ਤੇ ਕੇਂਦਰ ਸਰਕਾਰ ਨੇ ਬਿਲਕੁਲ ਚੁੱਪੀ ਧਾਰ ਰੱਖੀ ਹੈ ਜੋ ਗਲਤ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦੈ ਕਿ ਉਹ ਪਹਿਲਾਂ ਤੋਂ ਵਰਤੋਂ ਚ ਚੱਲ ਰਹੇ ਪੈਟਰੋਲ ਦੀ ਵਿਕਰੀ ਨਿਰੰਤਰ ਚਾਲੂ ਰੱਖੇ ਅਤੇ ਜੇਕਰ ਇਥਨੌਲ ਯੁਕਤ ਪੈਟਰੋਲ ਦੀ ਵਿਕਰੀ ਸਰਕਾਰ ਵਾਸਤੇ ਜ਼ਰੂਰੀ ਹੈ ਤਾਂ ਉਹ ਅਲੱਗ ਤੋਂ ਉਸ ਦੀ ਵਿਕਰੀ ਦੇ ਪ੍ਰਬੰਧ ਕਰਵਾਵੇ ਤਾਂ ਜੋ ਇੱਛੁਕ ਲੋਕ ਉਸ ਨੂੰ ਖ਼ਰੀਦ ਸਕਣ। ਉਨ੍ਹਾਂ ਮੰਗ ਕੀਤੀ ਕਿ ਇਥਨੌਲ ਯੁਕਤ ਪੈਟਰੋਲ ਦੀ ਵਿਕਰੀ ਲੋਕਾਂ ਤੇ ਥੋਪ ਕੇ ਉਨ੍ਹਾਂ ਦੀਆਂ ਜੇਬਾਂ ਤੇ ਭਾਰ ਨਾ ਪਾਇਆ ਜਾਵੇ। ਸਿੱਧੂ ਨਾਲ ਇਸ ਮੌਕੇ ਨਿੱਜੀ ਸਹਾਇਕ ਅਮਰਜੀਤ ਸਿੰਘ ਚੀਮਾ, ਜੱਟਮਹਾਂ ਸਭਾ ਹਲਕਾ ਪ੍ਰਧਾਨ ਮਨਜੀਤ ਸਿੰਘ ਲਾਲੇਆਣਾ, ਸੀ.ਕਾਂਗਰਸੀ ਆਗੂ ਕ੍ਰਿਸ਼ਨ ਯਾਦਵ, ਹੈਪੀ ਬਹਿਮਣ, ਗੁਰਾਦਿੱਤਾ ਸਿੰਘ ਸੀਂਗੋ, ਸੁਰਜੀਤ ਸ਼ਿੰਦੀ ਜਗਾ, ਦਰਸ਼ਨ ਗਿੱਲ, ਮਨਪ੍ਰੀਤ ਸ਼ੇਖਪੁਰਾ, ਜਸਪਾਲ ਸਿੰਘ ਭਗਵਾਨਪੁਰਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵਲੋਂ ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਦੇ ਘਿਰਾਓ ਦਾ ਐਲਾਨ ਅਗਲੀ ਖ਼ਬਰ ਪੀਅਰਸਨ ਟੈੱਸਟ ਆਫ਼ ਇੰਗਲਿਸ਼ ਵਲੋਂ ਈਸ਼ਰ ਓਵਰਸੀਜ਼ ਦੇ ਐੱਮ.ਡੀ. ਲਵਪ੍ਰੀਤ ਸਿੰਘ ਥਿੰਦ ਦਾ ਸਨਮਾਨ
Ad Position 24
No active advertisement