02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਹਰਦੇਵ ਸਿੰਘ ਬਾਦਲ

ਮਾਨਸਾ, 1 ਅਗਸਤ- ਹਰਦੇਵ ਸਿੰਘ ਸਿੱਧੂ ਦਾ ਜਨਮ 1955 ‘ਚ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਫਫੜੇ ਭਾਈਕੇ ਵਿਖੇ ਬਲਵੰਤ ਸਿੰਘ ਦੇ ਘਰ ਮਾਤਾ ਗੁਰਦਿਆਲ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ 10ਵੀਂ ਤੱਕ ਦੀ ਤਾਲੀਮ ਪਿੰਡ ਦੇ ਸਰਕਾਰੀ ਸਕੂਲ ‘ਚੋਂ ਪ੍ਰਾਪਤ ਕੀਤੀ।

Ad Position 21
No active advertisement
ਸ਼ਿਵਾਲਿਕ ਹਿਲਜ਼ ਪਬਲਿਕ ਸਕੂਲ ਦੇ ਜੇਤੂ ਵਿਦਿਆਰਥੀਆ ਦੀ ਤਸਵੀਰ। ਤਸਵੀਰ: ਹੇਮੰਤ ਸ਼ਰਮਾ 02-08-2026
ਮਾਨਸਾ, 1 ਅਗਸਤ- ਹਰਦੇਵ ਸਿੰਘ ਸਿੱਧੂ ਦਾ ਜਨਮ 1955 ‘ਚ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਫਫੜੇ ਭਾਈਕੇ ਵਿਖੇ ਬਲਵੰਤ ਸਿੰਘ ਦੇ ਘਰ ਮਾਤਾ ਗੁਰਦਿਆਲ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ 10ਵੀਂ ਤੱਕ ਦੀ ਤਾਲੀਮ ਪਿੰਡ ਦੇ ਸਰਕਾਰੀ ਸਕੂਲ ‘ਚੋਂ ਪ੍ਰਾਪਤ ਕੀਤੀ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨਿਨ ਭਗਤ ਭਾਈ ਬਹਿਲੋ ਦੀ 13 ਵੀਂ ਵੰਸ਼ ‘ਚ ਜਨਮੇ ਹਰਦੇਵ ਸਿੰਘ ਮੁੱਢ ਕਦੀਮੋ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਜੁੜਨ ਕਰ ਕੇ ਉਨ੍ਹਾਂ ਨੂੰ ਇਲਾਕੇ ‘ਚ ਹਰਦੇਵ ਸਿੰਘ ਬਾਦਲ ਕਰ ਕੇ ਜਾਣਿਆ ਜਾਂਦਾ ਸੀ। ਇਨ੍ਹੀਂ ਦਿਨੀਂ ਉਹ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੂਬਾ ਮੀਤ ਪ੍ਰਧਾਨ ਸਨ। ਜਿੱਥੇ ਬਾਦਲ ਖ਼ੁਦ ਕਈ ਵਰ੍ਹੇ ਪਿੰਡ ਪੰਚ ਰਹੇ ਉੱਥੇ ਉਨ੍ਹਾਂ ਦੀ ਪਤਨੀ ਹਰਵਿੰਦਰ ਕੌਰ ਪਿੰਡ ਦੀ ਸਰਪੰਚ ਵੀ ਰਹੀ। ਉਨ੍ਹਾਂ ਆਪਣੀਆਂ 4 ਧੀਆਂ ਤੇ ਪੁੱਤਰ ਨੂੰ ਚੰਗੀ ਸਿੱਖਿਆ ਹਾਸਲ ਕਰਵਾਈ। ਉਨ੍ਹਾਂ ਦੇ ਪੁੱਤਰ ਐਡਵੋਕੇਟ ਬੀਰਦਵਿੰਦਰ ਸਿੰਘ ਸਿੱਧੂ ਬਾਰ ਐਸੋਸੀਏਸ਼ਨ ਮਾਨਸਾ ਦੇ ਸਕੱਤਰ ਵੀ ਰਹੇ ਹਨ ਜਦਕਿ ਨੂੰਹ ਅਮਨਦੀਪ ਕੌਰ ਅਧਿਆਪਕਾ ਹਨ। ਭਾਈ ਬਹਿਲੋ ਸਭ ਤੋਂ ਪਹਿਲੋ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਦੇ ਪ੍ਰਧਾਨ ਸ: ਬਾਦਲ ਪਿਛਲੇ ਦਿਨੀਂ ਸੰਖੇਪ ਬਿਮਾਰੀ ਉਪਰੰਤ ਵਿਛੋੜਾ ਦੇ ਗਏ। ਉਨ੍ਹਾਂ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਤੇ ਸ਼ਰਧਾਂਜਲੀ ਸਮਾਗਮ 2 ਅਗਸਤ ਨੂੰ 12 ਤੋਂ 1 ਵਜੇ ਤੱਕ ਗੁਰਦੁਆਰਾ ਭਾਈ ਬਹਿਲੋ ਫਫੜੇ ਭਾਈਕੇ (ਮਾਨਸਾ) ਵਿਖੇ ਹੋਵੇਗਾ। - ਬਲਵਿੰਦਰ ਸਿੰਘ ਧਾਲੀਵਾਲ 01 ਮਾਨਸਾ07 ਹਰਦੇਵ ਸਿੰਘ ਬਾਦਲ
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਦਿਵਸ ਮੌਕੇ ਫਤਿਹ ਗਰੁੱਪ ਵਿਚ ਸੈਮੀਨਾਰ ਤੇ ਭਾਸ਼ਨ ਮੁਕਾਬਲੇ ਕਰਵਾਏ ਅਗਲੀ ਖ਼ਬਰ ਆਦੇਸ਼ ਹਸਪਤਾਲ ਬਠਿੰਡਾ ਵਿਖੇ ਸੀ ਯੂ ਐੱਸ ਏ ਮਸ਼ੀਨ ਦੀ ਵਰਤੋਂ ਕਰਕੇ 5 ਗੁੰਝਲਦਾਰ ਸਰਜਰੀਆਂ ਸਫਲਤਾਪੂਰਵਕ ਕੀਤੀਆਂ
Ad Position 24
No active advertisement