06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਲਹਿਰਾ ਮੁਹੱਬਤ ਤਾਪ ਘਰ ਦੇ ਠੇਕਾ ਮੁਲਾਜ਼ਮ ਪਿੰਡਾਂ ਵਿਚ ਝੰਡਾ ਮਾਰਚ ਕਰਦੇ ਹੋਏ ਤੇ ਵਿਧਾਇਕ ਦੀ ਪਤਨੀ ਨੂੰ ਮੰਗ ਪੱਤਰ ਸੌਂਪਦੇ ਜਥੇਬੰਦੀ ਆਗੂ। ਥਰਮਲ ਦੇ ਠੇਕਾ ਮੁਲਾਜ਼ਮਾਂ ਦੀ ਮੁਕੰਮਲ ਹੜਤਾਲ 13ਵੇਂ ਦਿਨ ਵੀ ਜਾਰੀ ਪਿੰਡਾਂ ’ ਚ ਝੰਡਾ ਮਾਰਚ ਕਰ ਕੇ ਹਲਕਾ ਵਿਧਾਇਕ ਭੁੱਚੋ ਦੀ ਪਤਨੀ ਨੂੰ ਦਿੱਤਾ ਮੰਗ ਪੱਤਰ

ਬਠਿੰਡਾ, 6 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਭਾਰਤੀ ਜਨਤਾ ਪਾਰਟੀ ਦੀ ਸੂਬਾ ਜਥੇਬੰਦੀ ਦੇ ਵਿਸਥਾਰ ਦੌਰਾਨ ਲੋਕ ਸਭਾ ਹਲਕਾ ਬਠਿੰਡਾ ਦੀ ਕੋਆਰਡੀਨੇਟਰ ਅਤੇ ਸੇਵਾਮੁਕਤ ਆਈ. ਏ.

Ad Position 21
No active advertisement
ਭਾਜਪਾ ਦੇ ਨਵ ਨਿਯੁਕਤ ਸਟੇਟ ਮੀਡੀਆ ਕੋ-ਇੰਚਾਰਜ ਪਰਮਪਾਲ ਕੌਰ ਸਿੱਧੂ ਦਾ ਸਨਮਾਨ ਕਰਨ ਸਮੇਂ ਜਿਲ੍ਹਾ ਜਥੇਬੰਦੀ ਦੇ ਅਹੁਦੇਦਾਰ-ਮੈਂਬਰ। ਅਜੀਤ ਤਸਵੀਰ ਲਹਿਰਾ ਮੁਹੱਬਤ ਤਾਪ ਘਰ ਦੇ ਠੇਕਾ ਮੁਲਾਜ਼ਮ ਪਿੰਡਾਂ ਵਿਚ ਝੰਡਾ ਮਾਰਚ ਕਰਦੇ ਹੋਏ ਤੇ ਵਿਧਾਇਕ ਦੀ ਪਤਨੀ ਨੂੰ ਮੰਗ ਪੱਤਰ ਸੌਂਪਦੇ ਜਥੇਬੰਦੀ ਆਗੂ। 07-08-2026
ਬਠਿੰਡਾ, 6 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਭਾਰਤੀ ਜਨਤਾ ਪਾਰਟੀ ਦੀ ਸੂਬਾ ਜਥੇਬੰਦੀ ਦੇ ਵਿਸਥਾਰ ਦੌਰਾਨ ਲੋਕ ਸਭਾ ਹਲਕਾ ਬਠਿੰਡਾ ਦੀ ਕੋਆਰਡੀਨੇਟਰ ਅਤੇ ਸੇਵਾਮੁਕਤ ਆਈ. ਏ. ਐਸ. ਅਧਿਕਾਰੀ ਪਰਮਪਾਲ ਕੌਰ ਸਿੱਧੂ ਨੂੰ ਸਟੇਟ ਮੀਡੀਆ ਕੋ-ਇੰਚਾਰਜ ਦੀ ਅਹਿਮ ਜ਼ਿੰਮੇਵਾਰੀ ਸੌਂਪੇ ਜਾਣ ਉਪਰੰਤ ਭਾਜਪਾ ਦੇ ਜ਼ਿਲ੍ਹਾ ਆਗੂਆਂ ਅਤੇ ਵਰਕਰਾਂ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਭਾਜਪਾ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਹੇਠ ਰੱਖੇ ਪ੍ਰੋਗਰਾਮ ਵਿਚ ਸੀਨੀਅਰ ਆਗੂ ਮੇਜਰ ਸਿੰਘ, ਜਨਰਲ ਸਕੱਤਰ ਜੀਵਨ ਗੁਪਤਾ, ਗੁਰਜੀਤ ਸਿੰਘ ਗੋਰਾ, ਸੁਖਵਿੰਦਰ ਕੌਰ, ਸਤਪਾਲ ਸਿੰਘ ਭੂੰਦੜ, ਸਤਨਾਮ ਸਿੰਘ ਭੂੰਦੜ, ਸਵਰਨ ਸਿੰਘ ਬੁਰਜ ਲੱਧਾ, ਬੂਟਾ ਸਿੰਘ ਸੋਨੀ, ਸਰਜੀਵਨ ਸਿੰਘ, ਸਰਕਲ ਪ੍ਰਧਾਨ ਮੀਟੂ ਭਗਤਾ, ਅਮਨਦੀਪ ਕੌਰ, ਦਵਿੰਦਰ ਸਿੰਘ ਭਗਤਾ, ਅੰਮ੍ਰਿਤਪਾਲ ਸਿੰਘ ਮੰਡੀ ਕਲਾਂ, ਜਬਰਜੰਗ ਸਿੰਘ ਬਾਗਾ, ਗੁਰਤੇਜ ਸਿੰਘ ਬੰਗੀ, ਗੋਪਾਲ ਕ੍ਰਿਸ਼ਨ ਭਗਤਾ, ਸੁਖਜੀਵਨ ਸਿੰਘ ਮਹਿਰਾਜ ਸਮੇਤ ਹੋਰ ਆਗੂ ਹਾਜ਼ਰ ਸਨ। ਭਾਜਪਾ ਆਗੂਆਂ ਨੇ ਕਿਹਾ ਕਿ ਪਰਮਪਾਲ ਕੌਰ ਸਿੱਧੂ ਨੇ ਆਪਣੇ ਪ੍ਰਸ਼ਾਸਨਿਕ ਸੇਵਾਕਾਲ ਦੌਰਾਨ ਬਠਿੰਡਾ ਅਤੇ ਮਾਨਸਾ ਖੇਤਰ ਵਿਚ ਇਮਾਨਦਾਰੀ ਅਤੇ ਯੋਗਤਾ ਨਾਲ ਸੇਵਾਵਾਂ ਨਿਭਾਈਆਂ। ਲੋਕਾਂ ਨਾਲ ਸਿੱਧਾ ਸੰਪਰਕ ਰੱਖਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਸਮਝਣ ਕਾਰਨ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਦੇ ਤਜਰਬੇ ਨੂੰ ਦੇਖਦੇ ਹੋਏ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਹੈ। ਇਸ ਮੌਕੇ ਪਰਮਪਾਲ ਕੌਰ ਸਿੱਧੂ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ ਨਾਲ ਨਿਭਾਉਣਗੇ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਲਈ ਕੰਮ ਕਰਨਗੇ। ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਸਮੁੱਚੀ ਜ਼ਿਲ੍ਹਾ ਜਥੇਬੰਦੀ ਇਕਜੁੱਟ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ‘ਆਪ’ ਦੀਆਂ ਨੀਤੀਆਂ ਕਾਰਨ ਪੰਜਾਬ ਵਿਕਾਸ ਦੀ ਦੌੜ ਵਿਚ ਪਿੱਛੇ ਰਹਿ ਗਿਆ ਹੈ। ਹੁਣ ਡਬਲ ਇੰਜਣ ਦੀ ਸਰਕਾਰ ਨਾਲ ਹੀ ਪੰਜਾਬ ਤਰੱਕੀ ਦੇ ਰਾਹ ‘ਤੇ ਅੱਗੇ ਵਧੇਗਾ।ਇਹ ਜਾਣਕਾਰੀ ਭਾਜਪਾ ਜ਼ਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਨੇ ਸਾਂਝੀ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ 8.64 ਲੱਖ ਰੁਪਏ ਦੇ ਗ਼ਬਨ ਮਗਰੋਂ ਰਚਿਆ ਖ਼ੁਦਕੁਸ਼ੀ ਦਾ ਡਰਾਮਾ, ਪੈਟਰੋਲ ਪੰਪ ਕਰਮਚਾਰੀ ਗ੍ਰਿਫ਼ਤਾਰ ਛੋਟੀ ਬੱਚੀ ਨੂੰ ਨਾਲ ਲੈ... ਅਗਲੀ ਖ਼ਬਰ ਅਜੀਤ, ਜਲੰਧਰ ਦੇਸ਼ ਦੇ ਨਾਇਕਾਂ ਨੂੰ ਸਮਰਪਿਤ ਰਾਜ ਦੀ ਪਹਿਲੀ ਤਿਰੰਗਾ ਯਾਤਰਾ ਕੁਰੂਕਸ਼ੇਤਰ ’ ਚ ਇਕ ਇਤਿਹਾਸਕ ਘਟਨਾ ਹੋਵੇ...
Ad Position 24
No active advertisement