06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

8.64 ਲੱਖ ਰੁਪਏ ਦੇ ਗ਼ਬਨ ਮਗਰੋਂ ਰਚਿਆ ਖ਼ੁਦਕੁਸ਼ੀ ਦਾ ਡਰਾਮਾ, ਪੈਟਰੋਲ ਪੰਪ ਕਰਮਚਾਰੀ ਗ੍ਰਿਫ਼ਤਾਰ ਛੋਟੀ ਬੱਚੀ ਨੂੰ ਨਾਲ ਲੈ ਕੇ ਜੈਪੁਰ ’ ਚ ਲੁਕਿਆ ਰਿਹਾ , 4.30 ਲੱਖ ਰੁਪਏ ਬਰਾਮਦ

ਡੱਬਵਾਲੀ, 6 ਅਗਸਤ (ਇਕਬਾਲ ਸਿੰਘ ਸ਼ਾਂਤ)- ਡੱਬਵਾਲੀ ਪਿੰਡ ਦੇ ਇਕ ਪੈਟਰੋਲ ਪੰਪ ਤੋਂ 8. 64 ਲੱਖ ਰੁਪਏ ਦੇ ਗ਼ਬਨ ਮਗਰੋਂ ਆਪਣੀ ਛੋਟੀ ਬੱਚੀ ਸਮੇਤ ਖ਼ੁਦਕੁਸ਼ੀ ਦਾ ਡਰਾਮਾ ਰਚਣ ਵਾਲੇ ਕਰਮਚਾਰੀ ਨੂੰ ਡੱਬਵਾਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

Ad Position 21
No active advertisement
ਡੱਬਵਾਲੀ ‘ਚ ਘਪਲੇ ਅਤੇ ਖ਼ੁਦਕੁਸ਼ੀ ਡਰਾਮੇ ਬਾਰੇ ਜਾਣਕਾਰੀ ਦਿੰਦੇ ਡੀਐੱਸਪੀ (ਹੈੱਡਕੁਆਟਰ) ਯੋਗੇਸ਼ ਕਟਾਰੀਆ। 07-08-2026
ਡੱਬਵਾਲੀ, 6 ਅਗਸਤ (ਇਕਬਾਲ ਸਿੰਘ ਸ਼ਾਂਤ)- ਡੱਬਵਾਲੀ ਪਿੰਡ ਦੇ ਇਕ ਪੈਟਰੋਲ ਪੰਪ ਤੋਂ 8.64 ਲੱਖ ਰੁਪਏ ਦੇ ਗ਼ਬਨ ਮਗਰੋਂ ਆਪਣੀ ਛੋਟੀ ਬੱਚੀ ਸਮੇਤ ਖ਼ੁਦਕੁਸ਼ੀ ਦਾ ਡਰਾਮਾ ਰਚਣ ਵਾਲੇ ਕਰਮਚਾਰੀ ਨੂੰ ਡੱਬਵਾਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੀ.ਆਈ.ਏ. ਡੱਬਵਾਲੀ ਨੇ ਉਸ ਦੇ ਕੋਲੋਂ 4.30 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। 7 ਜੁਲਾਈ 2026 ਨੂੰ ਮੁਲਜ਼ਮ ਆਪਣੀ ਛੋਟੀ ਬੱਚੀ ਨੂੰ ਨਾਲ ਲੈ ਕੇ ਅਬੁੱਬਸ਼ਹਿਰ ਨੇੜਿਓਂ ਲੰਘਦੀ ਰਾਜ ਕਨਾਲ ਨਹਿਰ ਕੋਲ ਪੁੱਜਿਆ। ਉਸ ਨੇ ਨਹਿਰ ‘ਚ ਛਾਲ ਮਾਰ ਕੇ ਖ਼ੁਦਕੁਸ਼ੀ ਦਾ ਭੁਲੇਖਾ ਪਾਉਣ ਲਈ ਆਪਣਾ ਮੋਟਰਸਾਈਕਲ, ਜੁੱਤੇ, ਬੱਚੀ ਦਾ ਸਕੂਲ ਬੈਗ ਅਤੇ ਸੈਂਡਲ ਛੱਡ ਦਿੱਤੇ। ਇਸ ਉਪਰੰਤ ਉਹ ਬੱਚੀ ਨੂੰ ਨਾਲ ਲੈ ਕੇ ਜੈਪੁਰ ਚਲਾ ਗਿਆ ਅਤੇ ਉੱਥੇ ਵੱਖ-ਵੱਖ ਹੋਟਲਾਂ ਵਿਚ ਰੁਕਦਾ ਹੋਇਆ ਲਗਾਤਾਰ ਆਪਣੇ ਟਿਕਾਣੇ ਬਦਲਦਾ ਰਿਹਾ। ਡੀ.ਐੱਸ.ਪੀ. (ਹੈੱਡਕੁਆਟਰ) ਯੋਗੇਸ਼ ਕਟਾਰੀਆ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਮੁਲਜ਼ਮ ਨੇ ਗ਼ਬਨ ਲੁਕਾਉਣ ਲਈ ਖ਼ੁਦਕੁਸ਼ੀ ਦੀ ਝੂਠੀ ਕਹਾਣੀ ਰਚੀ ਸੀ, ਪਰ ਸੀਆਈਏ ਡੱਬਵਾਲੀ ਦੀ ਤਕਨੀਕੀ ਜਾਂਚ ਅਤੇ ਸੀ.ਸੀ.ਟੀ.ਵੀ. ਫੁਟੇਜ ਨੇ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਕਰ ਦਿੱਤਾ। ਮੁਲਜ਼ਮ ਦਯਾਰਾਮ ਡੱਬਵਾਲੀ ਪਿੰਡ ਦੇ ਇਕ ਪੈਟਰੋਲ ਪੰਪ ‘ਤੇ ਕਰਮਚਾਰੀ ਸੀ। ਉਸ ਨੇ ਪੈਟਰੋਲ ਪੰਪ ਦੀ 8,64,917 ਰੁਪਏ ਦੀ ਨਕਦੀ ਦਾ ਗ਼ਬਨ ਕਰ ਲਿਆ। ਮੁਲਜ਼ਮ ਨੇ ਇਹ ਸਾਜ਼ਿਸ਼ ਹਿਸਾਬ ਸਾਹਮਣੇ ਆਉਣ ਦੇ ਡਰੋਂ ਗ੍ਰਿਫ਼ਤਾਰੀ ਤੋਂ ਬਚਣ ਲਈ ਸਾਜ਼ਿਸ਼ ਰਚੀ। 9 ਜੁਲਾਈ ਨੂੰ ਮੁਲਜ਼ਮ ਦੇ ਭਰਾ ਨੇ ਥਾਣਾ ਸਿਟੀ ਵਿਚ ਦਯਾ ਰਾਮ ਵੱਲੋਂ ਖ਼ੁਦਕੁਸ਼ੀ ਕਰਨ ਜਾਂ ਲਾਪਤਾ ਹੋਣ ਦਾ ਸ਼ੱਕ ਜਤਾਉਂਦਿਆਂ ਸ਼ਿਕਾਇਤ ਦਿੱਤੀ। ਪੁਲਿਸ ਨੇ ਗੁੰਮਸ਼ੁਦਗੀ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੈਟਰੋਲ ਪੰਪ ਸੰਚਾਲਕ ਨੇ 8,64,917 ਰੁਪਏ ਦੇ ਗਠਨ ਦੀ ਸ਼ਿਕਾਇਤ ਦਿੱਤੀ। ਜਿਸ ‘ਤੇ 13 ਜੁਲਾਈ ਨੂੰ ਬੀਐੱਨਐੱਸ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਡੀ.ਐੱਸ.ਪੀ. ਅਨੁਸਾਰ ਸੀਆਈਏ ਦੇ ਮੁਖੀ ਸ਼ੈਲੇਂਦਰ ਕੁਮਾਰ ਦੀ ਅਗਵਾਈ ਹੇਠ ਟੀਮ ਨੇ ਘਟਨਾ ਸਥਾਨ ਤੋਂ ਮਿਲੇ ਸੁਰਾਗ, ਸੀਸੀਟੀਵੀ ਫੁਟੇਜ ਅਤੇ ਤਕਨੀਕੀ ਸਬੂਤਾਂ ਦੀਆਂ ਕੜੀਆਂ ਨੂੰ ਵਾਚਿਆ। ਲੋਕੇਸ਼ਨ ਟਰੇਸ ਕਰਕੇ ਜੈਪੁਰ ਵਿਚ ਛਾਪਾ ਮਾਰਿਆ ਗਿਆ ਅਤੇ ਥਾਣਾ ਸ਼ਹਿਰ ਪੁਲਿਸ ਨਾਲ ਸਾਂਝੀ ਕਾਰਵਾਈ ਤਹਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਦੀ ਛੋਟੀ ਬੱਚੀ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਉਸ ਦੇ ਕਬਜ਼ੇ ਵਿਚੋਂ ਗ਼ਬਨ ਕੀਤੀ ਰਕਮ ਵਿਚੋਂ 4.30 ਲੱਖ ਰੁਪਏ ਦੀ ਨਕਦੀ ਬਰਾਮਦ ਕਰ ਲਈ ਹੈ।
Ad Position 22
No active advertisement
ਪਿਛਲੀ ਖ਼ਬਰ ਲਹਿਰਾ ਥਰਮਲ ਦੇ ਠੇਕਾ ਮੁਲਾਜ਼ਮਾਂ ਵਲੋਂ ਮੁਕੰਮਲ ਹੜਤਾਲ ਦੌਰਾਨ ਪਿੰਡਾਂ ’ਚ ਰੋਸ ਮਾਰਚ ਅਗਲੀ ਖ਼ਬਰ ਲਹਿਰਾ ਮੁਹੱਬਤ ਤਾਪ ਘਰ ਦੇ ਠੇਕਾ ਮੁਲਾਜ਼ਮ ਪਿੰਡਾਂ ਵਿਚ ਝੰਡਾ ਮਾਰਚ ਕਰਦੇ ਹੋਏ ਤੇ ਵਿਧਾਇਕ ਦੀ ਪਤਨੀ ਨੂੰ ਮੰਗ ਪੱਤਰ ਸੌਂਪ...
Ad Position 24
No active advertisement