06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸ਼ਿਵਰਾਤਰੀ ਮੌਕੇ ਭੁੱਚੋ ਮੰਡੀ ਤੋਂ ਸ਼ਿਵ ਭਗਤ ਕਾਂਵੜੀਆਂ ਦਾ ਜਥਾ ਹਰਿਦੁਆਰ ਲਈ ਰਵਾਨਾ

ਭੁੱਚੋ ਮੰਡੀ, 6 ਅਗਸਤ (ਬਿੱਕਰ ਸਿੰਘ ਸਿੱਧੂ)- ਸਾਵਣ ਸ਼ਿਵਰਾਤਰੀ ਦੇ ਪਾਵਨ ਮੌਕੇ ਭਗਵਾਨ ਸ਼ਿਵ ਦੇ ਜਲਾਭਿਸ਼ੇਕ ਲਈ ਪਵਿੱਤਰ ਗੰਗਾਜਲ ਲਿਆਉਣ ਵਾਸਤੇ ਭੁੱਚੋ ਮੰਡੀ ਤੋਂ ਸ਼ਿਵ ਭਗਤ ਕਾਂਵੜੀਆਂ ਦਾ ਇੱਕ ਵਿਸ਼ਾਲ ਜਥਾ ਹਰਿਦੁਆਰ ਲਈ ਸ਼ਰਧਾ ਅਤੇ ਉਤਸ਼ਾਹ ਨਾਲ ਰਵਾਨਾ ਹੋਇਆ। ਰਵਾਨਗੀ ਤੋਂ ਪਹਿਲਾਂ ਕਾਂਵੜੀਆਂ ਨੇ ਭੁੱਚੋ ਕੈਂਚੀਆਂ ਸਥਿਤ ਸ੍ਰੀ ਚਿੰਤਪੁਰਨੀ ਮੰਦਰ ਵਿਖੇ ਆਚਾਰੀਆ ਅੰਕੁਸ਼ ਸ਼ੁਕਲਾ ਦੀ ਅਗਵਾਈ ਹੇਠ ਵਿਧੀ ਵਿਧਾਨ ਨਾਲ ਪੂਜਾ ਅਰਚਨਾ ਕੀਤੀ ਅਤੇ ਭਗਵਾਨ ਭੋਲੇਨਾਥ ਦਾ ਆਸ਼ੀਰਵਾਦ ਲੈ ਕੇ ਕਾਂਵੜ ਯਾਤਰਾ ਦਾ ਪ੍ਰਣ ਲਿਆ।

Ad Position 21
No active advertisement
ਭੁੱਚੋ ਕੈਂਚੀਆਂ ਸਥਿਤ ਸ੍ਰੀ ਚਿੰਤਪੁਰਨੀ ਮੰਦਰ ਤੋਂ ਹਰਿਦੁਆਰ ਲਈ ਰਵਾਨਾ ਹੁੰਦੇ ਸ਼ਿਵ ਭਗਤ ਕਾਂਵੜੀਏ। ਤਸਵੀਰ: ਬਿੱਕਰ ਸਿੰਘ ਸਿੱਧੂ 07-08-2026
ਭੁੱਚੋ ਮੰਡੀ, 6 ਅਗਸਤ (ਬਿੱਕਰ ਸਿੰਘ ਸਿੱਧੂ)- ਸਾਵਣ ਸ਼ਿਵਰਾਤਰੀ ਦੇ ਪਾਵਨ ਮੌਕੇ ਭਗਵਾਨ ਸ਼ਿਵ ਦੇ ਜਲਾਭਿਸ਼ੇਕ ਲਈ ਪਵਿੱਤਰ ਗੰਗਾਜਲ ਲਿਆਉਣ ਵਾਸਤੇ ਭੁੱਚੋ ਮੰਡੀ ਤੋਂ ਸ਼ਿਵ ਭਗਤ ਕਾਂਵੜੀਆਂ ਦਾ ਇੱਕ ਵਿਸ਼ਾਲ ਜਥਾ ਹਰਿਦੁਆਰ ਲਈ ਸ਼ਰਧਾ ਅਤੇ ਉਤਸ਼ਾਹ ਨਾਲ ਰਵਾਨਾ ਹੋਇਆ। ਰਵਾਨਗੀ ਤੋਂ ਪਹਿਲਾਂ ਕਾਂਵੜੀਆਂ ਨੇ ਭੁੱਚੋ ਕੈਂਚੀਆਂ ਸਥਿਤ ਸ੍ਰੀ ਚਿੰਤਪੁਰਨੀ ਮੰਦਰ ਵਿਖੇ ਆਚਾਰੀਆ ਅੰਕੁਸ਼ ਸ਼ੁਕਲਾ ਦੀ ਅਗਵਾਈ ਹੇਠ ਵਿਧੀ ਵਿਧਾਨ ਨਾਲ ਪੂਜਾ ਅਰਚਨਾ ਕੀਤੀ ਅਤੇ ਭਗਵਾਨ ਭੋਲੇਨਾਥ ਦਾ ਆਸ਼ੀਰਵਾਦ ਲੈ ਕੇ ਕਾਂਵੜ ਯਾਤਰਾ ਦਾ ਪ੍ਰਣ ਲਿਆ। ਮੰਦਰ ਦੇ ਸੰਸਥਾਪਕ ਜੋਗਿੰਦਰ ਕਾਕਾ ਨੇ ਕਾਂਵੜੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਹਰਿਦੁਆਰ ਲਈ ਰਵਾਨਾ ਕੀਤਾ । ਉਨ੍ਹਾਂ ਦੱਸਿਆ ਕਿ 11 ਅਗਸਤ ਨੂੰ ਸਾਵਣ ਸ਼ਿਵਰਾਤਰੀ ਮੌਕੇ ਕਾਂਵੜੀਏ ਮੰਦਰ ਵਿਖੇ ਸਥਾਪਿਤ ਸ਼ਿਵਲਿੰਗ ਦਾ ਪਵਿੱਤਰ ਗੰਗਾਜਲ ਨਾਲ ਜਲਾਭਿਸ਼ੇਕ ਕਰਨਗੇ। ਉਨ੍ਹਾਂ ਹੋਰ ਜਾਣਕਾਰੀ ਦਿੱਤੀ ਕਿ ਸ੍ਰੀ ਛਿੰਨਮਸਤਿਕਾ ਕਾਂਵੜ ਸੇਵਾ ਸੰਘ ਵੱਲੋਂ 7 ਤੋਂ 11 ਅਗਸਤ ਤੱਕ ਸ੍ਰੀ ਚਿੰਤਪੁਰਨੀ ਮੰਦਰ ਵਿਹੜੇ ਵਿਚ ਵਿਸ਼ਾਲ ਕਾਂਵੜ ਸੇਵਾ ਕੈਂਪ ਲਗਾਇਆ ਜਾਵੇਗਾ। ਕੈਂਪ ਦੌਰਾਨ ਕਾਂਵੜ ਯਾਤਰੀਆਂ ਲਈ ਰਿਹਾਇਸ਼, ਲੰਗਰ, ਸ਼ੁੱਧ ਪੀਣ ਵਾਲੇ ਪਾਣੀ, ਡਾਕਟਰੀ ਸਹੂਲਤਾਂ ਅਤੇ ਹੋਰ ਲੋੜੀਂਦੀਆਂ ਸੇਵਾਵਾਂ ਦਾ ਪੁਖ਼ਤਾ ਪ੍ਰਬੰਧ ਕੀਤਾ ਗਿਆ ਹੈ। ਮੰਦਰ ਪ੍ਰਬੰਧਕਾਂ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਾਂਵੜ ਸੇਵਾ ਵਿਚ ਵੱਧ-ਚੜ੍ਹ ਕੇ ਸਹਿਯੋਗ ਦੇਣ ਅਤੇ ਸ਼ਿਵ ਭਗਤਾਂ ਦੀ ਸੇਵਾ ਕਰਕੇ ਪੁੰਨ ਦੇ ਭਾਗੀ ਬਣਨ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਨਗਰ ਦੀਆਂ ਗਲੀਆਂ ਨੇ ਧਾਰਿਆ ਤਲਾਬਾਂ ਦਾ ਰੂਪ ਬਿਮਾਰੀਆਂ ਫੈਲਣ ਦਾ ਖ਼ਤਰਾ ਅਗਲੀ ਖ਼ਬਰ ਕਾਂਵੜ ਕੈਂਪਾਂ ਦੀ ਸੇਵਾ ਟੀਮ ਦੇ ਨਾਲ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਤੇ ਮੈਂਬਰ। ਹਰਿਦੁਆਰ ਤੋਂ ਰਾਮਾਂ ਤੱਕ ਕਾਂਵੜ ਕੈਂਪਾ...
Ad Position 24
No active advertisement