ਭਾਜਪਾ ਨੇ ਬਲਾਕ ਨਥਾਣਾ ਵਿਚ ਤਿਰੰਗਾ ਯਾਤਰਾ ਰੈਲੀ ਕੱਢੀ
ਨਥਾਣਾ, 9 ਅਗਸਤ (ਗੁਰਦਰਸ਼ਨ ਲੁੁੱਧੜ) : ਭਾਰਤੀ ਜਨਤਾ ਪਾਰਟੀ ਦੀ ਸਥਾਨਕ ਇਕਾਈ ਵਲੋਂ ਪਾਰਟੀ ਦੇ ਸੱਦੇ ’ਤੇ ਬਲਾਕ ਦੇ ਖੇਤਰ ਵਿਚ ਭੁੱਚੋ ਤੋਂ ਨਥਾਣਾ ਤੱਕ ਤਿਰੰਗਾ ਯਾਤਰਾ ਰੈਲੀ ਕੱਢੀ ਗਈ। ਪਾਰਟੀ ਦੇ ਨੌਜਵਾਨ ਆਗੂ ਐਡਵੋਕੇਟ ਚਰਨਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਹਰ ਖੇਤਰ ਦੀ ਤਰੱਕੀ ਅਤੇ ਵਿਕਾਸ ਵੱਲ ਵਧਿਆ ਹੈ।
ਬ
ਬਲਾਕ ਨਥਾਣਾ ਦੇ ਖੇਤਰ ਵਿਚ ਭਾਰਤੀ ਜਨਤਾ ਪਾਰਟੀ ਦੀ ਤਿਰੰਗਾ ਯਾਤਰਾ ਰੈਲੀ ਵਿਚ ਸ਼ਾਮਿਲ ਪਾਰਟੀ ਵਰਕਰ। ਤਸਵੀਰ- ਗੁਰਦਰਸ਼ਨ ਲੁੁੱਧੜ
10-08-2026
ਨਥਾਣਾ, 9 ਅਗਸਤ (ਗੁਰਦਰਸ਼ਨ ਲੁੁੱਧੜ) : ਭਾਰਤੀ ਜਨਤਾ ਪਾਰਟੀ ਦੀ ਸਥਾਨਕ ਇਕਾਈ ਵਲੋਂ ਪਾਰਟੀ ਦੇ ਸੱਦੇ ’ਤੇ ਬਲਾਕ ਦੇ ਖੇਤਰ ਵਿਚ ਭੁੱਚੋ ਤੋਂ ਨਥਾਣਾ ਤੱਕ ਤਿਰੰਗਾ ਯਾਤਰਾ ਰੈਲੀ ਕੱਢੀ ਗਈ। ਪਾਰਟੀ ਦੇ ਨੌਜਵਾਨ ਆਗੂ ਐਡਵੋਕੇਟ ਚਰਨਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਹਰ ਖੇਤਰ ਦੀ ਤਰੱਕੀ ਅਤੇ ਵਿਕਾਸ ਵੱਲ ਵਧਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇੱਕ ਯੋਗ ਪ੍ਰਧਾਨ ਮੰਤਰੀ ਦੀ ਅਗਵਾਈ ਤੋਂ ਰੌਸ਼ਨੀ ਲੈ ਕੇ ਸਹਿਯੋਗ ਦੇਵਾਂਗੇ ਤਾਂ ਦੇਸ਼ ਜਲਦੀ ਹੀ ਵਿਕਸਿਤ ਭਾਰਤ ਵਜੋਂ ਸੰਸਾਰ ਦੇ ਨਕਸ਼ੇ ਉੱਤੇ ਉੱਭਰੇਗਾ। ਇਸ ਯਾਤਰਾ ਰੈਲੀ ਵਿਚ ਜਨਰਲ ਸਕੱਤਰ ਹਰਬੰਸ ਸਿੰਘ, ਵਿਸ਼ਾਲ ਮਹੇਸ਼ਵਰੀ, ਵਿਨੋਦ ਵਿੰਟਾ, ਦਰਸ਼ਨ ਸਿੰਘ, ਸੁਰਜੀਤ ਸਿੰਘ, ਬੂਟਾ ਸਿੰਘ, ਮੱਖਣ ਸਿੰਘ, ਰਾਜਵੀਰ ਸਿੰਘ, ਲਾਲੀ ਸੇਮਾ, ਜਸਕਰਨ ਸਿੰਘ, ਸਰਕਲ ਪ੍ਰਧਾਨ ਚਰਨਜੀਤ ਸਿੰਘ, ਹਰਪਾਲ ਸਿੰਘ, ਮਲਕੀਤ ਸਿੰਘ, ਗੁਰਸੇਵਕ ਸਿੰਘ, ਹਰਦੀਪ ਸਿੰਘ, ਜੋਗਿੰਦਰ ਸਿੰਘ, ਜਸਮੀਤ ਸਿੰਘ ਪੂਹਲੀ, ਅੰਮ੍ਰਿਤਪਾਲ ਸਿੰਘ, ਚੀਨਾ ਸਿੰਘ ਲਹਿਰਾਖਾਨਾ, ਹਲਕਾ ਪ੍ਰਧਾਨ ਰਾਮ ਲਾਲ ਸਿੰਘ, ਗੁਲਾਬ ਸਿੰਘ, ਵਿੱਕੀ ਪੂਹਲਾ, ਰਾਮ ਗੋਪਾਲ ਨਥਾਣਾ ਅਤੇ ਬਲਵੀਰ ਸਿੰਘ ਸਮੇਤ ਸਥਾਨਕ ਆਗੂਆਂ ਨੇ ਸ਼ਮੂਲੀਅਤ ਕੀਤੀ।