09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਦੋ ਹਰਿਆਣਵੀ ਨੌਜਵਾਨ 40 ਕਿੱਲੋ ਭੁੱਕੀ ਡੋਡੇ ਚੂਰਾ ਪੋਸਤ ਸਮੇਤ ਕਾਬੂ, ਮਾਮਲਾ ਦਰਜ

ਸੰਗਤ ਮੰਡੀ, 9 ਅਗਸਤ (ਸੁਖਤੇਜ ਧਾਲੀਵਾਲ)- ਥਾਣਾ ਸੰਗਤ ਦੀ ਪੁਲਿਸ ਪਾਰਟੀ ਵਲੋਂ 2 ਵੱਖ-ਵੱਖ ਮੋਟਰ-ਸਾਈਕਲਾਂ ‘ਤੇ ਸਵਾਰ ਨੌਜਵਾਨਾਂ ਨੂੰ 20-20 ਕਿੱਲੋ ਭੁੱਕੀ ਡੋਡੇ ਪੋਸਤ ਸਮੇਤ ਕਾਬੂ ਕੀਤਾ ਗਿਆ ਹੈ। ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਪੁਲਿਸ ਚੌਕੀ ਪਥਰਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਧਰਮਵੀਰ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਇਲਾਕੇ ਦੇ ਪਿੰਡਾਂ ਵਿਚ ਸੱਕੀ ਪੁਰਸ਼ਾਂ ਦੀ ਭਾਲ ਲਈ ਗਸ਼ਤ ਕੀਤੀ ਜਾ ਰਹੀ ਸੀ।

Ad Position 21
No active advertisement
ਭੁੱਕੀ ਚੂਰਾ ਡੋਡੇ ਪੋਸਤ ਸਮੇਤ ਕਾਬੂ ਕੀਤੇ ਗਏ ਨੌਜਵਾਨ ਥਾਣਾ ਸੰਗਤ ਦੀ ਪੁਲਿਸ ਪਾਰਟੀ ਨਾਲ। ਤਸਵੀਰ: ਸੁਖਤੇਜ ਧਾਲੀਵਾਲ 10-08-2026
ਸੰਗਤ ਮੰਡੀ, 9 ਅਗਸਤ (ਸੁਖਤੇਜ ਧਾਲੀਵਾਲ)- ਥਾਣਾ ਸੰਗਤ ਦੀ ਪੁਲਿਸ ਪਾਰਟੀ ਵਲੋਂ 2 ਵੱਖ-ਵੱਖ ਮੋਟਰ-ਸਾਈਕਲਾਂ ‘ਤੇ ਸਵਾਰ ਨੌਜਵਾਨਾਂ ਨੂੰ 20-20 ਕਿੱਲੋ ਭੁੱਕੀ ਡੋਡੇ ਪੋਸਤ ਸਮੇਤ ਕਾਬੂ ਕੀਤਾ ਗਿਆ ਹੈ। ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਪੁਲਿਸ ਚੌਕੀ ਪਥਰਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਧਰਮਵੀਰ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਇਲਾਕੇ ਦੇ ਪਿੰਡਾਂ ਵਿਚ ਸੱਕੀ ਪੁਰਸ਼ਾਂ ਦੀ ਭਾਲ ਲਈ ਗਸ਼ਤ ਕੀਤੀ ਜਾ ਰਹੀ ਸੀ। ਦੌਰਾਨੇ ਗਸ਼ਤ ਜਦੋਂ ਪੁਲਿਸ ਪਾਰਟੀ ਭਾਰਤਮਾਲਾ ਰੋਡ ਤੇ ਮਲੋਟ ਬਾਈਪਾਸ ਪੁਲ ਹੇਠਾਂ ਡੂੰਮਵਾਲੀ ਨਜ਼ਦੀਕ ਪੁੱਜੀ ਤਾਂ ਭਾਰਤਮਾਲਾ ਰੋਡ ਦੇ ਨਾਲ ਬਣੀ ਸਲਿੱਪ ਰੋਡ ਤੇ ਜੋਗੇਵਾਲਾ ਸਾਈਡ ਵਲੋਂ ਦੋ ਵੱਖ-ਵੱਖ ਮੋਟਰ-ਸਾਈਕਲ ਆਉਂਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਉਨ੍ਹਾਂ ਦੇ ਮੋਟਰਸਾਈਕਲ ਫਿਸਲ ਕੇ ਧਰਤੀ ਤੇ ਡਿੱਗ ਗਏ ਜਿਨ੍ਹਾਂ ਨੂੰ ਪੁਲਿਸ ਵਲੋਂ ਮੁਸਤੈਦੀ ਨਾਲ ਸਮੇਤ ਮੋਟਰ-ਸਾਈਕਲਾਂ ਦੇ ਕਾਬੂ ਕਰ ਲਿਆ। ਪੁਲਿਸ ਵਲੋਂ ਸ਼ੱਕ ਦੇ ਆਧਾਰ ‘ਤੇ ਜਦੋਂ ਦੋਨੋਂ ਮੋਟਰ-ਸਾਈਕਲਾਂ ਦੇ ਪਿੱਛੇ ਰੱਖੇ ਪਲਾਸਟਿਕ ਦੇ ਗੱਟਿਆਂ ਦੀ ਤਲਾਸ਼ੀ ਕੀਤੀ ਤਾਂ ਉਨ੍ਹਾਂ ਵਿਚੋਂ 20-20 ਕਿੱਲੋ ਕੁਲ (40) ਕਿੱਲੋ ਭੁੱਕੀ ਡੋਡੇ ਚੂਰਾ ਪੋਸਤ ਬਰਾਮਦ ਹੋਇਆ। ਕਾਬੂ ਕੀਤੇ ਗਏ ਨੌਜਵਾਨਾਂ ਦੀ ਪਛਾਣ ‘ਚ ਪਹਿਲੇ ਮੋਟਰ-ਸਾਈਕਲ ਨੰਬਰ ਐਚ.ਆਰ.-26.ਡੀ.ਜੀ.- 9468 ਦੇ ਚਾਲਕ ਨੌਜਵਾਨ ਦੀ ਪਛਾਣ ਪ੍ਰਦੀਪ ਕੁਮਾਰ ਪੁੱਤਰ ਸੱਤਪਾਲ ਨਾਥ, ਅਤੇ ਦੂਸਰੇ ਮੋਟਰ-ਸਾਈਕਲ ਨੰਬਰ ਐਚਆਰ 05 ਏ ਐਕਸ 4511 ਦੇ ਚਾਲਕ ਨੌਜਵਾਨ ਦੀ ਪਛਾਣ ਅਮਨਦੀਪ ਉਰਫ਼ ਲਵਲੀ ਪੁੱਤਰ ਮਦਨ ਨਾਥ ਦੋਵੇਂ ਵਾਸੀ ਰੱਤਾਖੇੜਾ ਜ਼ਿਲ੍ਹਾ ਸਿਰਸਾ ਹਰਿਆਣਾ ਵਜੋਂ ਹੋਈ ਹੈ। ਪੁਲਿਸ ਵਲੋਂ ਭੁੱਕੀ ਸਮੇਤ ਕਾਬੂ ਕੀਤੇ ਗਏ ਨੌਜਵਾਨਾਂ ਵਿਰੁੱਧ ਨਸ਼ਾ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਗਊ ਵੰਸ਼ ਦੀ ਮ੍ਰਿਤਕ ਦੇਹ ਚੁਕਵਾਉਣ ਸਬੰਧੀ ਗਊ ਭਗਤਾਂ ਵਲੋਂ ਮੀਟਿੰਗ 111 ਦਿਨ ਲੰਘ ਜਾਣ ’ ਤੇ ਨਗਰ ਕੌਸ਼ਲ ਨੇ ਨਹੀਂ ਕੀਤਾ ਕ... ਅਗਲੀ ਖ਼ਬਰ ਭਾਜਪਾ ਨੇ ਬਲਾਕ ਨਥਾਣਾ ਵਿਚ ਤਿਰੰਗਾ ਯਾਤਰਾ ਰੈਲੀ ਕੱਢੀ
Ad Position 24