ਪੰਜਾਬ ਦੀ ਸ਼ਾਨ, ਸੱਭਿਆਚਾਰ ਦੀ ਪਹਿਚਾਣ-ਗ੍ਰੇਟ ਡਿਸਕਵਰੀਅਨਜ਼
ਲਹਿਰਾ ਮੁਹੱਬਤ, 9 ਅਗਸਤ (ਸੁਖਪਾਲ ਸਿੰਘ ਸੁੱਖੀ): ਸਰਾਫ਼ ਐਜੂਬੀਕਨ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ ਵਿਖੇ ਤੀਆਂ ਦੇ ਪਾਵਨ ਮੌਕੇ ’ਤੇ ਸਾਡਾ ਪੰਜਾਬ, ਸਾਡੀ ਸ਼ਾਨ ਦੀ ਭਾਵਨਾ ਨੂੰ ਸਮਰਪਿਤ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ। ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬ ਦੀ ਅਮੀਰ ਲੋਕ-ਸੱਭਿਆਚਾਰ, ਪਰੰਪਰਾਵਾਂ, ਲੋਕ-ਕਲਾਵਾਂ ਅਤੇ ਵਿਰਾਸਤ ਨਾਲ ਜੋੜਦਿਆਂ ਉਨ੍ਹਾਂ ’ਚ ਆਪਣੀਆਂ ਜੜ੍ਹਾਂ ਪ੍ਰਤੀ ਮਾਣ ਅਤੇ ਸਤਿਕਾਰ ਦੀ ਭਾਵਨਾ ਪੈਦਾ ਕਰਨਾ ਸੀ।
ਗ
ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ ਪੰਜਾਬ ਦੀ ਸ਼ਾਨ ਸੱਭਿਆਚਾਰ ਦੀ ਪਹਿਚਾਣ ਸਮਾਗਮ ਦੌਰਾਨ ਦੌਰਾਨ ਪੇਸ਼ਕਾਰੀ ਕਰਦੇ ਵਿਦਿਆਰਥੀ। ਤਸਵੀਰ : ਸੁਖਪਾਲ ਸਿੰਘ ਸੁੱਖੀ
10-08-2026
ਲਹਿਰਾ ਮੁਹੱਬਤ, 9 ਅਗਸਤ (ਸੁਖਪਾਲ ਸਿੰਘ ਸੁੱਖੀ): ਸਰਾਫ਼ ਐਜੂਬੀਕਨ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ ਵਿਖੇ ਤੀਆਂ ਦੇ ਪਾਵਨ ਮੌਕੇ ’ਤੇ ਸਾਡਾ ਪੰਜਾਬ, ਸਾਡੀ ਸ਼ਾਨ ਦੀ ਭਾਵਨਾ ਨੂੰ ਸਮਰਪਿਤ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ। ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬ ਦੀ ਅਮੀਰ ਲੋਕ-ਸੱਭਿਆਚਾਰ, ਪਰੰਪਰਾਵਾਂ, ਲੋਕ-ਕਲਾਵਾਂ ਅਤੇ ਵਿਰਾਸਤ ਨਾਲ ਜੋੜਦਿਆਂ ਉਨ੍ਹਾਂ ’ਚ ਆਪਣੀਆਂ ਜੜ੍ਹਾਂ ਪ੍ਰਤੀ ਮਾਣ ਅਤੇ ਸਤਿਕਾਰ ਦੀ ਭਾਵਨਾ ਪੈਦਾ ਕਰਨਾ ਸੀ। ਵਿਦਿਆਰਥੀਆਂ ਨੇ ਰਵਾਇਤੀ ਪੰਜਾਬੀ ਪਹਿਰਾਵਿਆਂ ਵਿਚ ਗਿੱਧਾ, ਲੋਕ ਨਾਚ, ਫੁਲਕਾਰੀ, ਹਸਤਕਲਾ, ਲੋਕ-ਗੀਤ ਅਤੇ ਰਚਨਾਤਮਿਕ ਪੇਸ਼ਕਾਰੀਆਂ ਰਾਹੀਂ ਪੰਜਾਬ ਦੀ ਜੀਵੰਤ ਸੱਭਿਆਚਾਰਕ ਵਿਰਾਸਤ ਨੂੰ ਬੇਹੱਦ ਖ਼ੂਬਸੂਰਤੀ ਨਾਲ ਪੇਸ਼ ਕੀਤਾ। ਰੰਗ-ਬਿਰੰਗੇ ਪਹਿਰਾਵਿਆਂ, ਰਵਾਇਤੀ ਗਹਿਣਿਆਂ ਅਤੇ ਲੋਕ-ਸੰਗੀਤ ਨੇ ਸਕੂਲ ਦੇ ਵਿਹੜੇ ਨੂੰ ਪੰਜਾਬੀ ਸੱਭਿਆਚਾਰ ਦੇ ਰੰਗਾਂ ਨਾਲ ਰੰਗ ਦਿੱਤਾ। ਇਸ ਪੂਰੇ ਸਮਾਗਮ ਦੀ ਸਫਲਤਾ ’ਚ ਸਕੂਲ ਦੇ ਅਧਿਆਪਕਾਂ ਦੀ ਅਹਿਮ ਭੂਮਿਕਾ ਰਹੀ। ਅਧਿਆਪਕਾਂ ਨੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਦਿਆਂ ਪੇਸ਼ਕਾਰੀਆਂ ਦੀ ਤਿਆਰੀ, ਰਵਾਇਤੀ ਪਹਿਰਾਵਿਆਂ ਅਤੇ ਲੋਕ-ਕਲਾਵਾਂ ਬਾਰੇ ਜਾਣਕਾਰੀ, ਮੰਚ ਸੰਚਾਲਨ ਅਤੇ ਸੱਭਿਆਚਾਰਕ ਗਤੀਵਿਧੀਆਂ ਦੀ ਰਿਹਰਸਲ ਵਿਚ ਸਰਗਰਮ ਸਹਿਯੋਗ ਦਿੱਤਾ। ਉਨ੍ਹਾਂ ਦੇ ਸਮਰਪਣ ਨੇ ਨਾ ਸਿਰਫ਼ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਮੰਚ ਪ੍ਰਦਾਨ ਕੀਤਾ, ਸਗੋਂ ਉਨ੍ਹਾਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਸਮਝਣ ਅਤੇ ਆਤਮ-ਵਿਸ਼ਵਾਸ ਨਾਲ ਪੇਸ਼ ਕਰਨ ਲਈ ਵੀ ਪ੍ਰੇਰਿਤ ਕੀਤਾ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਕਾਵਿਆ ਅਸੀਜਾ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ-ਨਾਲ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੋੜਨ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਹਨ। ਉਨ੍ਹਾਂ ਕਿਹਾ ਸਾਡੀ ਵਿਰਾਸਤ ਸਿਰਫ਼ ਸਾਡੀ ਪਹਿਚਾਣ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੀ ਜ਼ਿੰਮੇਵਾਰੀ ਵੀ ਹੈ। ਸਾਡਾ ਪੰਜਾਬ, ਸਾਡੀ ਸ਼ਾਨ ਦੀ ਭਾਵਨਾ ਨਾਲ ਕਰਵਾਇਆ ਗਿਆ। ਇਹ ਸਮਾਗਮ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਭਾਈਚਾਰੇ ਦੇ ਸਾਂਝੇ ਯਤਨਾਂ ਦਾ ਇੱਕ ਸੁੰਦਰ ਉਦਾਹਰਨ ਬਣਿਆ, ਜਿੱਥੇ ਸੱਭਿਆਚਾਰ ਨਾਲ ਜੁੜਾਅ, ਪਰੰਪਰਾਵਾਂ ਦਾ ਸਤਿਕਾਰ ਅਤੇ ਸਿੱਖਿਆ ਦੇ ਨਾਲ ਸੰਸਕਾਰਾਂ ਦਾ ਸੁਮੇਲ ਬਾਖ਼ੂਬੀ ਨਜ਼ਰ ਆਇਆ।