09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਅਪਰਾਧ ਵਧਣ ਦਾ ਇਕ ਕਾਰਨ ਇਹ ਵੀ ... ਰਾਮਾਂ ਥਾਣੇ ਵਿਚ ਪੁਲਿਸ ਮੁਲਾਜ਼ਮਾਂ ਦੇ ਅਹੁਦੇ 62, ਤਾਇਨਾਤ ਸਿਰਫ਼ 28 ਮੁਲਾਜ਼ਮ- ਗਗਨਦੀਪ ਬਹਿਣੀਵਾਲ

ਰਾਮਾਂ ਮੰਡੀ, 9 ਅਗਸਤ (ਸਿੰਗਲਾ)- ਲੋਕ ਅਧਿਕਾਰ ਲਹਿਰ ਦੇ ਮੈਂਬਰ ਗਗਨਦੀਪ ਬਹਿਣੀਵਾਲ ਨੇ ਲੰਬੇ ਸਮੇਂ ਤੋਂ ਰਾਮਾਂ ਥਾਣੇ ਵਿਚ ਪੁਲਿਸ ਮੁਲਾਜ਼ਮਾਂ ਦੀ ਕਥਿਤ ਘਾਟ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਥਾਣੇ ਵਿਚ 62 ਮੁਲਾਜ਼ਮਾਂ ਦੀਆਂ ਅਸਾਮੀਆਂ ਮਨਜ਼ੂਰ ਹੋਣ ਦੇ ਬਾਵਜੂਦ ਇਸ ਸਮੇਂ ਸਿਰਫ਼ 28 ਮੁਲਾਜ਼ਮ ਹੀ ਤਾਇਨਾਤ ਹਨ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਲੋੜੀਂਦੀ ਗਿਣਤੀ ਤੋਂ ਕਾਫ਼ੀ ਘੱਟ ਸਟਾਫ਼ ਨਾਲ ਜਿੱਥੇ ਥਾਣੇ ਦਾ ਕੰਮਕਾਜ ਚਲਾਉਣਾ ਪੁਲਿਸ ਅਤੇ ਆਮ ਲੋਕਾਂ ਦੋਵਾਂ ਲਈ ਗੰਭੀਰ ਚੁਨੌਤੀ ਹੈ।

Ad Position 21
No active advertisement
ਅਜੀਤ ਡੈਸਕ 10-08-2026
ਰਾਮਾਂ ਮੰਡੀ, 9 ਅਗਸਤ (ਸਿੰਗਲਾ)- ਲੋਕ ਅਧਿਕਾਰ ਲਹਿਰ ਦੇ ਮੈਂਬਰ ਗਗਨਦੀਪ ਬਹਿਣੀਵਾਲ ਨੇ ਲੰਬੇ ਸਮੇਂ ਤੋਂ ਰਾਮਾਂ ਥਾਣੇ ਵਿਚ ਪੁਲਿਸ ਮੁਲਾਜ਼ਮਾਂ ਦੀ ਕਥਿਤ ਘਾਟ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਥਾਣੇ ਵਿਚ 62 ਮੁਲਾਜ਼ਮਾਂ ਦੀਆਂ ਅਸਾਮੀਆਂ ਮਨਜ਼ੂਰ ਹੋਣ ਦੇ ਬਾਵਜੂਦ ਇਸ ਸਮੇਂ ਸਿਰਫ਼ 28 ਮੁਲਾਜ਼ਮ ਹੀ ਤਾਇਨਾਤ ਹਨ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਲੋੜੀਂਦੀ ਗਿਣਤੀ ਤੋਂ ਕਾਫ਼ੀ ਘੱਟ ਸਟਾਫ਼ ਨਾਲ ਜਿੱਥੇ ਥਾਣੇ ਦਾ ਕੰਮਕਾਜ ਚਲਾਉਣਾ ਪੁਲਿਸ ਅਤੇ ਆਮ ਲੋਕਾਂ ਦੋਵਾਂ ਲਈ ਗੰਭੀਰ ਚੁਨੌਤੀ ਹੈ। ਉਥੇ ਅਪਰਾਧ ਵੀ ਸਰਕਾਰ ਅਤੇ ਪੁਲਿਸ ਦੋਵਾਂ ਦੇ ਕੰਟਰੋਲ ਤੋਂ ਬਾਹਰ ਹੈ। ਸ੍ਰੀ ਬਹਿਣੀਵਾਲ ਨੇ ਕਿਹਾ ਕਿ ਰਾਮਾਂ ਮੰਡੀ ਇਲਾਕੇ ਦੀ ਆਬਾਦੀ ਅਤੇ ਕੰਮਕਾਜ ਦੇ ਵਧਦੇ ਦਾਇਰੇ ਨੂੰ ਦੇਖਦਿਆਂ ਥਾਣੇ ਵਿਚ ਪੁਲਿਸ ਮੁਲਾਜ਼ਮਾਂ ਦੀ ਪੂਰੀ ਗਿਣਤੀ ਹੋਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਮੰਤਰੀਆਂ ਅਤੇ ਹੋਰ ਵੱਡੇ ਅਹੁਦਿਆਂ ‘ਤੇ ਬੈਠੇ ਲੋਕਾਂ ਦੀ ਸੁਰੱਖਿਆ ਲਈ ਲੋੜ ਅਨੁਸਾਰ ਪੁਲਿਸ ਮੁਲਾਜ਼ਮ ਉਪਲਬਧ ਕਰਵਾਏ ਜਾ ਸਕਦੇ ਹਨ ਤਾਂ ਆਮ ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਲਈ ਥਾਣਿਆਂ ਵਿਚ ਸਟਾਫ਼ ਦੀ ਕਮੀ ਕਿਉਂ ਰਹਿੰਦੀ ਹੈ? ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਸਰਕਾਰ, ਕਾਂਗਰਸ ਸਰਕਾਰ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ-ਤਿੰਨ ਸਰਕਾਰਾਂ ਦੇ ਕਾਰਜਕਾਲ ਦੌਰਾਨ ਵੀ ਰਾਮਾਂ ਥਾਣੇ ਵਿਚ ਪੁਲਿਸ ਮੁਲਾਜ਼ਮਾਂ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਅਨੁਸਾਰ ਪੂਰਾ ਸਟਾਫ਼ ਤਾਇਨਾਤ ਨਹੀਂ ਕੀਤਾ ਜਾ ਸਕਿਆ। ਬਹਿਣੀਵਾਲ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੀ ਘਾਟ ਕਾਰਨ ਮੌਜੂਦਾ ਸਟਾਫ਼ ‘ਤੇ ਕੰਮ ਦਾ ਵਾਧੂ ਬੋਝ ਹੈ ਅਤੇ ਇਸ ਦਾ ਅਸਰ ਲੋਕਾਂ ਨੂੰ ਮਿਲਣ ਵਾਲੀਆਂ ਪੁਲਿਸ ਸੇਵਾਵਾਂ ‘ਤੇ ਵੀ ਬੁਰਾ ਅਸਰ ਪੈ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਰਾਮਾਂ ਥਾਣੇ ਵਿਚ ਮਨਜ਼ੂਰਸ਼ੁਦਾ ਅਸਾਮੀਆਂ ਅਨੁਸਾਰ ਤੁਰੰਤ ਲੋੜੀਂਦਾ ਸਟਾਫ਼ ਤਾਇਨਾਤ ਕੀਤਾ ਜਾਵੇ, ਤਾਂ ਜੋ ਇਲਾਕੇ ਵਿਚ ਕਾਨੂੰਨ-ਵਿਵਸਥਾ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕਾਇਮ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਭਾਵੇਂ ਭਾਰਤ ਵਿਚ ਲੋਕਰਾਜ ਹੋਣ ਦੀ ਦੁਹਾਈ ਦਿੱਤੀ ਜਾਂਦੀ ਹੈ, ਪਰ ਅਸਲ ਵਿਚ ਲੋਕਾਂ ਦੀ ਸੁਰੱਖਿਆ ਰੱਬ ਆਸਰੇ ਛੱਡੀ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਤ੍ਰਿਵੈਣੀ ਕਲੱਬ ਬਠਿੰਡਾ ਦੀਆਂ ‘ਤੀਆਂ’ ’ਚ ਪੰਜਾਬੀ ਸੱਭਿਆਚਾਰ ਦੇ ਬਿਖਰੇ ਰੰਗ ਅਗਲੀ ਖ਼ਬਰ ਪੰਜਾਬ ਦੀ ਸ਼ਾਨ, ਸੱਭਿਆਚਾਰ ਦੀ ਪਹਿਚਾਣ-ਗ੍ਰੇਟ ਡਿਸਕਵਰੀਅਨਜ਼
Ad Position 24