09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਤ੍ਰਿਵੈਣੀ ਕਲੱਬ ਬਠਿੰਡਾ ਦੀਆਂ ‘ਤੀਆਂ’ ’ਚ ਪੰਜਾਬੀ ਸੱਭਿਆਚਾਰ ਦੇ ਬਿਖਰੇ ਰੰਗ

ਬਠਿੰਡਾ, 9 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਤ੍ਰਿਵੈਣੀ ਕਲੱਬ ਰਜਿ. ਬਠਿੰਡਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਥਾਨਕ ਮਾਡਲ ਟਾਊਨ ਫੇਜ਼-3 ਵਿਖੇ ‘ਤੀਆਂ ਦਾ ਮੇਲਾ’ ਕਰਵਾਇਆ ਗਿਆ।

Ad Position 21
No active advertisement
ਮਾਡਲ ਟਾਊਨ ਬਠਿੰਡਾ ਵਿਖੇ ਲੱਗੇ ਤੀਆਂ ਦੇ ਮੇਲੇ ਵਿਚ ਡੀਈਓ ਨੂੰ ਸਨਮਾਨਿਤ ਕਰਦੇ ਪ੍ਰਬੰਧਕ ਅਤੇ ਗਿੱਧਾ ਪਾਉਂਦੀਆਂ ਔਰਤਾਂ। ਤਸਵੀਰਾਂ: ਲਵਲੀ 10-08-2026
ਬਠਿੰਡਾ, 9 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਤ੍ਰਿਵੈਣੀ ਕਲੱਬ ਰਜਿ. ਬਠਿੰਡਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਥਾਨਕ ਮਾਡਲ ਟਾਊਨ ਫੇਜ਼-3 ਵਿਖੇ ‘ਤੀਆਂ ਦਾ ਮੇਲਾ’ ਕਰਵਾਇਆ ਗਿਆ। ਮੇਲੇ ਦੌਰਾਨ ਪੰਜਾਬੀ ਸੱਭਿਆਚਾਰ, ਲੋਕ ਗੀਤਾਂ, ਗਿੱਧੇ ਅਤੇ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਨੇ ਖੂਬ ਰੰਗ ਬੰਨ੍ਹਿਆ। ਇਸ ਮੌਕੇ ਡਾ. ਅਮਰਜੀਤ ਕੌਰ ਕੋਟਫੱਤਾ ਨੇ ਦੱਸਿਆ ਕਿ ਮੇਲੇ ਵਿਚ ਮਹਿੰਦੀ ਦੇ ਮੁਕਾਬਲੇ, ਲੰਮੀ ਹੇਕ ਦੇ ਗੀਤ, ਸਿੱਠਣੀਆਂ, ਸੱਭਿਆਚਾਰ ਨਾਲ ਸਬੰਧਿਤ ਪ੍ਰਸ਼ਨ ਮੁਕਾਬਲੇ, ਗੀਤ ਅਤੇ ਸਕਿੱਟਾਂ ਕਰਵਾਈਆਂ ਗਈਆਂ। ਜਸਵੀਰ ਕੌਰ ਤੇ ਪਾਰਟੀ, ਅਮਨਦੀਪ ਕੌਰ ਤੇ ਪਾਰਟੀ, ਵੀਰਪਾਲ ਕੌਰ, ਸੁਹਿੰਦਰ ਕੌਰ ਤੇ ਪਵਿੱਤਰ ਕੌਰ, ਅੰਬਰਦੀਨ ਤੇ ਮਾਨੀਆ ਅਤੇ ਪਵਿੱਤਰ ਕੌਰ ਵਲੋਂ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ ਗਈਆਂ। ਕਲੱਬ ਮੈਂਬਰਾਂ ਦਾ ‘ਗਿੱਧਾ’ ਵੀ ਖਿੱਚ ਦਾ ਕੇਂਦਰ ਬਣਿਆ ਰਿਹਾ। ਡਾ. ਅਮਰਜੀਤ ਕੌਰ ਕੋਟਫੱਤਾ ਨੇ ਕਿਹਾ ਕਿ ਅਜਿਹੇ ਸਮਾਗਮ ਪੰਜਾਬੀ ਸੱਭਿਆਚਾਰ ਅਤੇ ਸਾਡੀਆਂ ਰਵਾਇਤੀ ਕਦਰਾਂ-ਕੀਮਤਾਂ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਮੇਲੇ ਰਾਹੀਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਕੁੱਖ ਅਤੇ ਰੁੱਖ ਨੂੰ ਬਣਾਉਣ ਲਈ ਉਪਰਾਲਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਲੱਬ ਵਲੋਂ ਅਜਿਹੇ ਸੱਭਿਆਚਾਰਕ ਮੇਲੇ ਅੱਗੇ ਤੋਂ ਵੀ ਕਰਵਾਏ ਜਾਂਦੇ ਰਹਿਣਗੇ, ਤਾਂ ਜੋ ਪੰਜਾਬੀ ਵਿਰਸੇ ਦੀਆਂ ਰਵਾਇਤਾਂ ਨੂੰ ਸੰਭਾਲ ਕੇ ਅਗਲੀ ਪੀੜ੍ਹੀ ਤੱਕ ਪਹੁੰਚਾਇਆ ਜਾ ਸਕੇ।ਡੀਈਓ ਮਮਤਾ ਖੁਰਾਣਾ ਨੇ ਕਿਹਾ ਕਿ ਅਜਿਹੇ ਮੇਲੇ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ ਦੀ ਸੰਭਾਲ ਅਤੇ ਸਭਿਆਚਾਰ ਨਾਲ ਜੋੜਦੇ ਹਨ। ਸਾਬਕਾ ਵਿਧਾਇਕ ਦਰਸ਼ਨ ਕੋਟਫੱਤਾ ਨੇ ਕਿਹਾ ਕਿ ਇਨ੍ਹਾਂ ਮੇਲਿਆਂ ਰਾਹੀਂ ਸਾਡੀਆਂ ਧੀਆਂ ਨੂੰ ਇਕੱਠੇ ਹੋਣ ਅਤੇ ਆਪਣੇ ਮਨ ਦੇ ਵਲਵਲੇ ਪ੍ਰਗਟ ਕਰਨ ਦਾ ਮੌਕਾ ਮਿਲਦਾ ਹੈ। ਇਸ ਮੌਕੇ ਜਿਥੇ ਵੱਖ-ਵੱਖ ਮੁਕਾਬਲੇ ਦੀਆਂ ਜੇਤੂ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ, ਉਥੇ ਇਤਿਹਾਸਕਾਰ ਹਰਵਿੰਦਰ ਸਿੰਘ ਖ਼ਾਲਸਾ, ਚਮਕੌਰ ਸਿੰਘ ਮਾਨ, ਹਰਪਾਲ ਸਿੰਘ ਕੌਂਸਲਰ, ਬਲਜੀਤ ਸਿੰਘ, ਰਾਜੂ ਸਰਾਂ, ਸਾਬਕਾ ਐਮ.ਸੀ. ਅਤੇ ਨੇਕ ਸਿੰਘ ਆਦਿ ਨੂੰ ਕਲੱਬ ਵਲੋਂ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ ਅਗਲੀ ਖ਼ਬਰ ਅਪਰਾਧ ਵਧਣ ਦਾ ਇਕ ਕਾਰਨ ਇਹ ਵੀ ... ਰਾਮਾਂ ਥਾਣੇ ਵਿਚ ਪੁਲਿਸ ਮੁਲਾਜ਼ਮਾਂ ਦੇ ਅਹੁਦੇ 62, ਤਾਇਨਾਤ ਸਿਰਫ਼ 28 ਮੁਲਾਜ਼ਮ- ਗਗਨ...
Ad Position 24