10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਨਗਰ ਪੰਚਾਇਤ ਨਥਾਣਾ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਨੇ ਸੰਭਾਲਿਆ ਚਾਰਜ

ਨਥਾਣਾ, 10 ਅਗਸਤ (ਗੁਰਦਰਸ਼ਨ ਲੁੱਧੜ)-ਨਗਰ ਪੰਚਾਇਤ ਨਥਾਣਾ ਦੇ ਦਫ਼ਤਰ ਵਿਖੇ ਨਗਰ ਪੰਚਾਇਤ ਦੇ ਨਵੇਂ ਚੁਣੇ ਪ੍ਰਧਾਨ ਸਿਮਰਜੀਤ ਕੌਰ ਅਤੇ ਮੀਤ ਪ੍ਰਧਾਨ ਕੁਲਦੀਪ ਰਾਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿਚ ਰਸਮੀ ਤੌਰ ਤੇ ਆਪਣੇ ਅਹੁੱੁਦੇ ਸੰਭਾਲੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ ਨੇ ਉਮੀਦ ਜ਼ਾਹਿਰ ਕਰਦਿਆਂ ਕਿਹਾ ਕਿ ਇਤਿਹਾਸਕ ਨਗਰੀ ਨਥਾਣਾ ਦੇ ਸਰਬਪੱਖੀ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਚੁਣੀ ਹੋਈ ਨਵੀਂ ਨਗਰ ਪੰਚਾਇਤ ਦੇ ਮੈਂਬਰਾਂ ਵਲੋਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ।

Ad Position 21
No active advertisement
ਅਜੀਤ ਡੈਸਕ 11-08-2026
ਨਥਾਣਾ, 10 ਅਗਸਤ (ਗੁਰਦਰਸ਼ਨ ਲੁੱਧੜ)-ਨਗਰ ਪੰਚਾਇਤ ਨਥਾਣਾ ਦੇ ਦਫ਼ਤਰ ਵਿਖੇ ਨਗਰ ਪੰਚਾਇਤ ਦੇ ਨਵੇਂ ਚੁਣੇ ਪ੍ਰਧਾਨ ਸਿਮਰਜੀਤ ਕੌਰ ਅਤੇ ਮੀਤ ਪ੍ਰਧਾਨ ਕੁਲਦੀਪ ਰਾਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿਚ ਰਸਮੀ ਤੌਰ ਤੇ ਆਪਣੇ ਅਹੁੱੁਦੇ ਸੰਭਾਲੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ ਨੇ ਉਮੀਦ ਜ਼ਾਹਿਰ ਕਰਦਿਆਂ ਕਿਹਾ ਕਿ ਇਤਿਹਾਸਕ ਨਗਰੀ ਨਥਾਣਾ ਦੇ ਸਰਬਪੱਖੀ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਚੁਣੀ ਹੋਈ ਨਵੀਂ ਨਗਰ ਪੰਚਾਇਤ ਦੇ ਮੈਂਬਰਾਂ ਵਲੋਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ। ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸਵਰਨ ਸਿੰਘ ਪੂਹਲੀ, ਹਲਕਾ ਇੰਚਾਰਜ ਦਲਜੀਤ ਸਿੰਘ ਗੁਰੂ ਅਤੇ ਸਰਕਲ ਜਥੇਦਾਰ ਗੁਰਤੇਜ ਸਿੰਘ ਭੇਜੀ ਨੇ ਕਿਹਾ ਕਿ ਕੇਂਦਰੀ ਫੰਡਾਂ ਨਾਲ ਨਗਰ ਨਥਾਣਾ ਵਿਖੇ ਵਿਕਾਸ ਕਾਰਜ ਚੱਲ ਰਹੇ ਹਨ, ਜੋ ਚੁਣੀ ਹੋਈ ਨਗਰ ਪੰਚਾਇਤ ਨਥਾਣਾ ਦੀ ਨਿਗਰਾਨੀ ਹੇਠ ਜਲਦੀ ਸੰਪੰਨ ਹੋ ਸਕਣਗੇ। ਸ਼੍ਰੋਮਣੀ ਅਕਾਲੀ ਦਲ ਦੇ ਆਈ. ਟੀ. ਵਿੰਗ ਦੇ ਆਗੂ ਆਕਾਸ਼ਦੀਪ ਸਿੰਘ, ਇਕਬਾਲਜੀਤ ਸਿੰਘ ਪੂਹਲੀ, ਪੰਜਾਬ ਨੰਬਰਦਾਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਮਾਲਵਾ, ਨਗਰ ਪੰਚਾਇਤ ਨਥਾਣਾ ਦੇ ਕੌਂਸਲਰ ਪਾਲ ਸਿੰਘ, ਜਸਪਾਲ ਕੌਰ, ਹਰਦੇਵ ਸਿੰਘ ਸਾਬਕਾ ਕੌਂਸਲਰ, ਸੁਰਜੀਤ ਸਿੰਘ ਕੱਦੂ, ਕਿਰਪਾਲ ਸਿੰਘ ਪਾਲੀ, ਠਾਣਾ ਸਿੰਘ, ਬੇਅੰਤ ਸਿੰਘ, ਕ੍ਰਿਸ਼ਨ ਸਿੰਘ ਖਾਲਸਾ, ਗੁਰਪਾਲ ਸਿੰਘ ਲੀਲਾ, ਸ਼ਮਸ਼ੇਰ ਸਿੰਘ ਹਲਵਾਈ, ਜਗਸੀਰ ਸਿੰਘ ਸੀਰਾ, ਗੁਰਪ੍ਰੀਤ ਸਿੰਘ ਬੱਗੀ ਅਤੇ ਹੋਰਨਾਂ ਆਗੂਆਂ ਵਲੋਂ ਨਗਰ ਪੰਚਾਇਤ ਨਥਾਣਾ ਦੇ ਨਵੇਂ ਪ੍ਰਧਾਨ ਅਤੇ ਮੀਤ ਪ੍ਰਧਾਨ ਨੂੰ ਰਸਮੀ ਤੌਰ ਤੇ ਅਹੁੱਦਾ ਸੰਭਾਲਣ ਮੌਕੇ ਵਧਾਈਆਂ ਦਿੱਤੀਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ 37 ਸਾਲਾਂ ਤੋਂ ਸੇਵਾ ਦੇ ਰਾਹ ’ਤੇ ‘ਰਾਮਾਂ ਸਹਾਰਾ ਵੈੱਲਫੇਅਰ ਕਲੱਬ’ ਅਗਲੀ ਖ਼ਬਰ ਵਿਧਾਇਕ ਅਮਿਤ ਰਤਨ ਕੋਟਫੱਤਾ ਨੇ ਵਿਧਾਨ ਸਭਾ ’ਚ ਉਠਾਇਆ ‘ਲਸਾੜਾ ਡਰੇਨ’ ਦਾ ਮੁੱਦਾ
Ad Position 24