37 ਸਾਲਾਂ ਤੋਂ ਸੇਵਾ ਦੇ ਰਾਹ ’ਤੇ ‘ਰਾਮਾਂ ਸਹਾਰਾ ਵੈੱਲਫੇਅਰ ਕਲੱਬ’
ਰਾਮਾਂ ਮੰਡੀ, 10 ਅਗਸਤ (ਤਰਸੇਮ ਸਿੰਗਲਾ)-ਪਿਛਲੇ 37 ਸਾਲਾਂ ਤੋਂ ਸਮਾਜ ਸੇਵਾ ਨੂੰ ਸਮਰਪਿਤ ਰਾਮਾਂ ਸਹਾਰਾ ਵੈਲਫ਼ੇਅਰ ਕਲੱਬ ਵਲੋਂ ਮੰਡੀ ਵਾਸੀਆਂ ਦੀ ਸਹੂਲਤ ਲਈ ਲਗਾਤਾਰ ਸੇਵਾ ਕਾਰਜ ਕੀਤੇ ਜਾ ਰਹੇ ਹਨ। ਕਲੱਬ ਵਲੋਂ ਜਿੱਥੇ ਲੋੜਵੰਦਾਂ ਲਈ 365 ਦਿਨ ਦੋ ਸਮੇਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ, ਉੱਥੇ ਬਰਸਾਤ ਦੇ ਮੌਸਮ ਵਿਚ ਮੱਛਰਾਂ ਦੀ ਵੱਧ ਰਹੀ ਸਮੱਸਿਆ ਨੂੰ ਦੇਖਦਿਆਂ ਮੰਡੀ ਦੀਆਂ ਵੱਖ-ਵੱਖ ਗਲੀਆਂ ਅਤੇ ਥਾਵਾਂ ’ਤੇ ਮੱਛਰ ਮਾਰਨ ਵਾਲੀ ਦਵਾਈ ਦਾ ਸਪਰੇਅ ਕੀਤਾ ਜਾ ਰਿਹਾ ਹੈ।
ਸ਼
ਸ਼ਹਿਰ ਵਿਚ ਮੱਛਰ ਮਾਰਨ ਵਾਲੀ ਸਪਰੇਅ ਛਿੜਕਦੇ ਹੋਏ ਕਲੱਬ ਮੈਂਬਰ। ਤਸਵੀਰ: ਸਿੰਗਲਾ
11-08-2026
ਰਾਮਾਂ ਮੰਡੀ, 10 ਅਗਸਤ (ਤਰਸੇਮ ਸਿੰਗਲਾ)-ਪਿਛਲੇ 37 ਸਾਲਾਂ ਤੋਂ ਸਮਾਜ ਸੇਵਾ ਨੂੰ ਸਮਰਪਿਤ ਰਾਮਾਂ ਸਹਾਰਾ ਵੈਲਫ਼ੇਅਰ ਕਲੱਬ ਵਲੋਂ ਮੰਡੀ ਵਾਸੀਆਂ ਦੀ ਸਹੂਲਤ ਲਈ ਲਗਾਤਾਰ ਸੇਵਾ ਕਾਰਜ ਕੀਤੇ ਜਾ ਰਹੇ ਹਨ। ਕਲੱਬ ਵਲੋਂ ਜਿੱਥੇ ਲੋੜਵੰਦਾਂ ਲਈ 365 ਦਿਨ ਦੋ ਸਮੇਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ, ਉੱਥੇ ਬਰਸਾਤ ਦੇ ਮੌਸਮ ਵਿਚ ਮੱਛਰਾਂ ਦੀ ਵੱਧ ਰਹੀ ਸਮੱਸਿਆ ਨੂੰ ਦੇਖਦਿਆਂ ਮੰਡੀ ਦੀਆਂ ਵੱਖ-ਵੱਖ ਗਲੀਆਂ ਅਤੇ ਥਾਵਾਂ ’ਤੇ ਮੱਛਰ ਮਾਰਨ ਵਾਲੀ ਦਵਾਈ ਦਾ ਸਪਰੇਅ ਕੀਤਾ ਜਾ ਰਿਹਾ ਹੈ। ਮੰਡੀ ਦੇ ਸਮਾਜ ਸੇਵੀ ਗੋਲਡੀ ਮਹੇਸ਼ਵਰੀ ਨੇ ਦੱਸਿਆ ਕਿ ਬਰਸਾਤ ਕਾਰਨ ਮੱਛਰਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਹੈ। ਇਸ ਨੂੰ ਦੇਖਦਿਆਂ ਸਹਾਰਾ ਕਲੱਬ ਦੀ ਟੀਮ ਵਲੋਂ ਗਊਸ਼ਾਲਾ ਵਿਚ ਵੀ ਅੱਜ ਦੂਜੀ ਵਾਰ ਸਪਰੇਅ ਕੀਤਾ ਗਿਆ, ਤਾਂ ਜੋ ਬੇਜ਼ੁਬਾਨ ਪਸ਼ੂਆਂ ਨੂੰ ਮੱਛਰਾਂ ਤੋਂ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਪਸ਼ੂ ਆਪਣੀ ਤਕਲੀਫ਼ ਬਿਆਨ ਨਹੀਂ ਕਰ ਸਕਦੇ, ਇਸ ਲਈ ਉਨ੍ਹਾਂ ਦੀ ਸਿਹਤ ਅਤੇ ਸੁਰੱਖਿਆ ਦਾ ਧਿਆਨ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਮੰਡੀ ਦੀਆਂ ਗਲੀਆਂ ਵਿਚ ਵੀ ਸਪਰੇਅ ਮੁਹਿੰਮ ਲਗਾਤਾਰ ਜਾਰੀ ਹੈ। ਮਹੇਸ਼ਵਰੀ ਨੇ ਕਲੱਬ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਥਾਨਕ ਲੋਕਾਂ ਨੇ ਵੀ ਕਲੱਬ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।