10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਕਾਂਵੜੀਆਂ ਦਾ ਸੁਆਗਤ ਕਰਦੇ ਹੋਏ ਐਨ.ਜੀ.ਜੀ. ਟੀਮ। ਕਾਂਵੜ ਯਾਤਰਾ ਦਾ ਰਾਮਾਂ ਮੰਡੀ ਪਹੁੰਚਣ ’ਤੇ ਐੱਨ.ਜੀ.ਜੀ. ਟੀਮ ਵਲੋਂ ਨਿੱਘਾ ਸਵਾਗਤ

ਰਾਮਾਂ ਮੰਡੀ, 10 ਅਗਸਤ (ਤਰਸੇਮ ਸਿੰਗਲਾ)- ਹਰਿਦੁਆਰ ਤੋਂ ਪੈਦਲ ਯਾਤਰਾ ਰਾਹੀਂ ਪਵਿੱਤਰ ਗੰਗਾਂ ਜਲ ਲੈ ਕੇ ਆਏ ਕਾਵੜੀਆਂ ਦਾ ਰਾਮਾਂ ਮੰਡੀ ਸਥਿਤ ਭਾਜਪਾ ਦਫ਼ਤਰ ਵਿਖੇ ਪਹੁੰਚਣ ‘ਤੇ ਹਲਕਾ ਇੰਚਾਰਜ ਭਾਜਪਾ ਤਲਵੰਡੀ ਸਾਬੋ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਦਿਹਾਤੀ ਨਵਜੋਤ ਸਿੰਘ ਗੁਣੀ ਗਾਟਵਾਲੀ ਦੀ ਅਗਵਾਈ ਹੇਠ ਐਨਜੀਜੀ ਟੀਮ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਕਾਂਵੜੀਆਂ ਦੀ ਸੇਵਾ ਵਜੋਂ ਭੋਜਨ, ਪਾਣੀ ਅਤੇ ਆਰਾਮ ਦਾ ਪ੍ਰਬੰਧ ਕੀਤਾ ਗਿਆ। ਟੀਮ ਵਲੋਂ ਕਾਵੜੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਦੀ ਯਾਤਰਾ ਦੀ ਸਫਲਤਾ ਅਤੇ ਸੁਰੱਖਿਅਤ ਵਾਪਸੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 11-08-2026
ਰਾਮਾਂ ਮੰਡੀ, 10 ਅਗਸਤ (ਤਰਸੇਮ ਸਿੰਗਲਾ)- ਹਰਿਦੁਆਰ ਤੋਂ ਪੈਦਲ ਯਾਤਰਾ ਰਾਹੀਂ ਪਵਿੱਤਰ ਗੰਗਾਂ ਜਲ ਲੈ ਕੇ ਆਏ ਕਾਵੜੀਆਂ ਦਾ ਰਾਮਾਂ ਮੰਡੀ ਸਥਿਤ ਭਾਜਪਾ ਦਫ਼ਤਰ ਵਿਖੇ ਪਹੁੰਚਣ ‘ਤੇ ਹਲਕਾ ਇੰਚਾਰਜ ਭਾਜਪਾ ਤਲਵੰਡੀ ਸਾਬੋ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਦਿਹਾਤੀ ਨਵਜੋਤ ਸਿੰਘ ਗੁਣੀ ਗਾਟਵਾਲੀ ਦੀ ਅਗਵਾਈ ਹੇਠ ਐਨਜੀਜੀ ਟੀਮ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਕਾਂਵੜੀਆਂ ਦੀ ਸੇਵਾ ਵਜੋਂ ਭੋਜਨ, ਪਾਣੀ ਅਤੇ ਆਰਾਮ ਦਾ ਪ੍ਰਬੰਧ ਕੀਤਾ ਗਿਆ। ਟੀਮ ਵਲੋਂ ਕਾਵੜੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਦੀ ਯਾਤਰਾ ਦੀ ਸਫਲਤਾ ਅਤੇ ਸੁਰੱਖਿਅਤ ਵਾਪਸੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਨਵਜੋਤ ਸਿੰਘ ਗੁਣੀ ਗਾਟਵਾਲੀ ਨੇ ਕਿਹਾ ਕਿ ਕਾਂਵੜ ਯਾਤਰਾ ਸਾਡੇ ਧਾਰਮਿਕ ਅਤੇ ਸੱਭਿਆਚਾਰਕ ਵਿਸ਼ਵਾਸਾਂ ਨਾਲ ਜੁੜੀ ਪਵਿੱਤਰ ਪਰੰਪਰਾ ਹੈ। ਕਾਵੜੀਆਂ ਦੀ ਸੇਵਾ ਕਰਨਾ ਸਾਡੇ ਲਈ ਮਾਣ ਅਤੇ ਸ਼ਰਧਾ ਦੀ ਗੱਲ ਹੈ। ਇਸ ਦੌਰਾਨ ਟੀਮ ਐਨ.ਜੀ.ਜੀ. ਵਲੋਂ ਕਾਵੜ ਯਾਤਰਾ ਦੀ ਸਫਲਤਾ, ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸੁਖਦ ਯਾਤਰਾ ਲਈ ਭਗਵਾਨ ਸ਼ਿਵ ਅੱਗੇ ਅਰਦਾਸ ਕੀਤੀ ਗਈ। ਇਸ ਮੌਕੇ ਭਾਜਪਾ ਵਰਕਰ ਪੰਡਿਤ ਕੈਲਾਸ਼ ਚੰਦ ਕੌਸ਼ਿਕ ਨੇ ਕਾਂਵੜੀਆਂ ਦੇ ਸ਼ਾਨਦਾਰ ਸੁਆਗਤ ਲਈ ਐਨ.ਜੀ.ਜੀ. ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਭਗਵਾਨ ਆਪਣੇ ਭਗਤਾਂ ਦੀ ਸੇਵਾ ਕਰਨ ਨਾਲ ਸਭ ਤੋਂ ਵੱਧ ਖ਼ੁਸ਼ ਹੁੰਦੇ ਹਨ। ਕਿਉਂਕਿ ਭਗਤਾਂ ਦੀ ਸੇਵਾ ਹੀ ਸੱਚੀ ਭਗਤੀ ਹੈ, ਸੇਵਾ ਵਿਚ ਨਿਮਰਤਾ, ਪਿਆਰ ਅਤੇ ਸਮਰਪਣ ਦੀ ਭਾਵਨਾ ਹੁੰਦੀ ਹੈ।’
Ad Position 22
No active advertisement
ਪਿਛਲੀ ਖ਼ਬਰ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਬੱਚਿਆਂ ਨੂੰ ਖੁਆਈ ਗਈ ਐਲਬੈਂਡਾਜੋਲ ਦੀ ਗੋਲੀ ਅਗਲੀ ਖ਼ਬਰ ਤੀਜ ਸਮਾਗਮ ਦੇ ਦੂਸਰੇ ਦਿਨ ਵੀ ਲੱਗੀਆਂ ਰੌਣਕਾਂ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੇ ਰੰਗਾਂ ਨਾਲ ਸਜਿਆ ਮਾਹੌਲ
Ad Position 24