10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪੇਟ ਦੇ ਕੀੜਿਆਂ ਤੋਂ ਬਚਾਅ ਲਈ ਬੱਚਿਆਂ ਨੂੰ ਖੁਆਈ ਗਈ ਐਲਬੈਂਡਾਜੋਲ ਦੀ ਗੋਲੀ

ਸੰਗਤ ਮੰਡੀ, 10 ਅਗਸਤ (ਸੁਖਤੇਜ ਧਾਲੀਵਾਲ)- ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਕੌਸ਼ਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ.

Ad Position 21
No active advertisement
ਅਜੀਤ ਡੈਸਕ 11-08-2026
ਸੰਗਤ ਮੰਡੀ, 10 ਅਗਸਤ (ਸੁਖਤੇਜ ਧਾਲੀਵਾਲ)- ਸਿਵਲ ਸਰਜਨ ਬਠਿੰਡਾ ਡਾ.ਤਪਿੰਦਰਜੋਤ ਕੌਸ਼ਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ.ਪਾਮਿਲ ਬਾਂਸਲ ਦੀ ਅਗਵਾਈ ਹੇਠ ਅੱਜ ਸੋਮਵਾਰ ਨੂੰ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਰਾਸ਼ਟਰੀ ਦਿਵਸ ਮੌਕੇ ਬੱਚਿਆਂ ਨੂੰ ਐਲਬੈਂਡਾਜੋਲ ਦੀ ਗੋਲੀ ਖਵਾਈ ਗਈ। ਇਸ ਦੀ ਸ਼ੁਰੂਆਤ ਸਰਕਾਰੀ ਸਕੂਲ ਘੁੱਦਾ ਤੋਂ ਕੀਤੀ ਗਈ। ਜਿਸ ਦੇ ਨਾਲ ਹੀ ਸਮੂਹ ਵਿੱਦਿਅਕ ਅਦਾਰਿਆਂ ਵਿਖੇ ਆਸ਼ਾ ਵਰਕਰਾਂ ਵਲੋਂ ਜਾ ਕੇ ਬੱਚਿਆਂ ਨੂੰ ਗੋਲੀ ਖਵਾਈ ਗਈ। ਇਸ ਮੌਕੇ ਸਿਹਤ ਬਲਾਕ ਸੰਗਤ ਦੇ ਐਸ.ਐਮ.ਓ. ਡਾ.ਪਮਿਲ ਬਾਂਸਲ ਨੇ ਸਕੂਲੀ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਹੋਣ ਵਾਲੇ ਸਰੀਰਕ ਵਿਕਾਸ ਦੇ ਨੁਕਸਾਨ ਅਤੇ ਐਲਬੈਂਡਾਜੋਲ ਦੀ ਗੋਲੀ ਦੇ ਲਾਭ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾ. ਬਾਂਸਲ ਨੇ ਕਿਹਾ ਕਿ ਬੱਚਿਆਂ ਦੁਆਰਾ ਨੰਗੇ ਪੈਰ ਮਿੱਟੀ ਵਿਚ ਖੇਡਣ ਨਾਲ, ਬਿਨ੍ਹਾਂ ਹੱਥ ਧੋਏ ਖਾਣ ਪੀਣ ਨਾਲ ਜਾਂ ਆਪਣੇ ਆਲੇ-ਦੁਆਲੇ ਸਾਫ਼ ਸਫ਼ਾਈ ਨਾ ਰੱਖਣ ਨਾਲ ਬੱਚਿਆਂ ਦੇ ਪੇਟ ਵਿਚ ਕੀੜੇ ਚਲੇ ਜਾਂਦੇ ਹਨ। ਜਿਸ ਕਾਰਨ ਬੱਚਿਆਂ ਨੂੰ ਪੇਟ ਦਰਦ ਕਰਨ, ਉਲਟੀਆਂ-ਟੱਟੀਆਂ ਦੇ ਨਾਲ ਹੋਰ ਵੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੇਟ ਦੇ ਇਨ੍ਹਾਂ ਕੀੜਿਆਂ ਨੂੰ ਖ਼ਤਮ ਕਰਨ ਅਤੇ ਬੱਚੇ ਦੀ ਚੰਗੀ ਸਿਹਤ ਲਈ ਹਰ ਛੇ ਮਹੀਨਿਆਂ ਬਾਅਦ ਐਲਬੈਂਡਾਜੋਲ ਦੀ ਗੋਲੀ ਦੇਣਾ ਅਤਿ ਜ਼ਰੂਰੀ ਹੈ। ਇਸ ਮੌਕੇ ਸਾਹਿਲ ਪੁਰੀ ਬਲਾਕ ਹੈਲਥ ਐਜੂਕੇਟਰ ਨੇ ਕਿਹਾ ਕਿ ਅੱਜ ਸਰਕਾਰੀ, ਪ੍ਰਾਈਵੇਟ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿਚ ਡੀ-ਵਰਮਿੰਗ ਦਿਵਸ ਤਹਿਤ ਦਵਾਈ ਦਿੱਤੀ ਗਈ ਹੈ। ਅਣ-ਰਜਿਸਟਰਡ ਬੱਚਿਆਂ ਨੂੰ ਆਸ਼ਾ ਵਰਕਰਾਂ ਵਲੋਂ ਉਨ੍ਹਾਂ ਦੇ ਘਰਾਂ ਵਿਚ ਗੋਲੀ ਆਪਣੀ ਦੇਖਰੇਖ ਵਿਚ ਦਿੱਤੀ ਗਈ। ਉਨ੍ਹਾਂ ਦੱਸਿਆ ਕਿ 10 ਅਗਸਤ ਨੂੰ ਕਿਸੇ ਕਾਰਨ ਗੋਲੀ ਲੈਣ ਤੋਂ ਵਾਂਝੇ ਰਹਿਣ ਵਾਲੇ ਬੱਚਿਆਂ ਨੂੰ ਹੁਣ 17 ਅਗਸਤ ਨੂੰ ਮੋਪ ਅਪ ਡੇ ਵਾਲੇ ਦਿਨ ਗੋਲੀ ਖਵਾਈ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ -ਬਠਿੰਡਾ ਅਪਰਾਧਨਾਮਾ - ਬਠਿੰਡਾ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਇਕ ਔਰਤ ਸਣੇ 7 ਕਾਬੂ ਅਗਲੀ ਖ਼ਬਰ ਕਾਂਵੜੀਆਂ ਦਾ ਸੁਆਗਤ ਕਰਦੇ ਹੋਏ ਐਨ.ਜੀ.ਜੀ. ਟੀਮ। ਕਾਂਵੜ ਯਾਤਰਾ ਦਾ ਰਾਮਾਂ ਮੰਡੀ ਪਹੁੰਚਣ ’ਤੇ ਐੱਨ.ਜੀ.ਜੀ. ਟੀਮ ਵਲੋਂ...
Ad Position 24