ਰੁੱਖ਼ਾਂ ਦੇ ਰਾਖ਼ੇ ਸੁਸਾਇਟੀ ਵਲੋਂ ਬਰਸਾਤੀ ਮੌਸਮ ’ਚ ਬੂਟੇ ਲਗਾਉਣੇ ਸ਼ੁਰੂ
ਬਠਿੰਡਾ, 12 ਅਗਸਤ (ਵੀਰਪਾਲ ਸਿੰਘ)-ਬਠਿੰਡਾ ਦੀ ਰੁੱਖਾਂ ਦੇ ਰਾਖ਼ੇ ਸੁਸਾਇਟੀ ਵਲੋਂ ਸਾਉਣ ਮਹੀਨੇ ਮੀਂਹ ਦੇ ਸੀਜਨ ਵਿਚ ਸ਼ਹਿਰ ਵਿਚ ਰੁੱਖ ਲਗਾਉਣ ਦਾ ਕੰਮ ਚਾਲੂ ਕਰ ਦਿੱਤਾ ਹੈ। ਸੁਸਾਇਟੀ ਪ੍ਰਧਾਨ ਰੁਪਿੰਦਰ ਰਿੰਪੀ, ਜਗਵਿੰਦਰ ਜੱਗਾ, ਪਰਵਿੰਦਰ ਮਾਨ, ਪਰਵਿੰਦਰ ਨੰਬਰਦਾਰ, ਵਿੱਕੀ ਨੰਬਰਦਾਰ, ਕੁਨਾਲ, ਬੱਬਾ ਬਰਾੜ , ਗੋਗਾ ਸੰਧੂ, ਪਾਲੀ, ਰਾਜੀਵ ਕਾਲਾ, ਗਿਰਧਾਰੀ, ਸੋਨੂੰ, ਗੁਰਦੀਪ ਸਿੰਘ ਅਤੇ ਮੈਂਬਰ ਨਗਰ ਨਿਗਮ ਕੰਵਲਜੀਤ ਸਿੰਘ ਭੰਗੂ ਵਲੋਂ ਪਟਵਾਰਖ਼ਾਨੇ ਦੇ ਨਵੇਂ ਦਫ਼ਤਰ ਦੇ ਵਿਹੜੇ ਵਿਖੇ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ ਗਏ।
ਬਠਿੰਡਾ, 12 ਅਗਸਤ (ਵੀਰਪਾਲ ਸਿੰਘ)-ਬਠਿੰਡਾ ਦੀ ਰੁੱਖਾਂ ਦੇ ਰਾਖ਼ੇ ਸੁਸਾਇਟੀ ਵਲੋਂ ਸਾਉਣ ਮਹੀਨੇ ਮੀਂਹ ਦੇ ਸੀਜਨ ਵਿਚ ਸ਼ਹਿਰ ਵਿਚ ਰੁੱਖ ਲਗਾਉਣ ਦਾ ਕੰਮ ਚਾਲੂ ਕਰ ਦਿੱਤਾ ਹੈ। ਸੁਸਾਇਟੀ ਪ੍ਰਧਾਨ ਰੁਪਿੰਦਰ ਰਿੰਪੀ, ਜਗਵਿੰਦਰ ਜੱਗਾ, ਪਰਵਿੰਦਰ ਮਾਨ, ਪਰਵਿੰਦਰ ਨੰਬਰਦਾਰ, ਵਿੱਕੀ ਨੰਬਰਦਾਰ, ਕੁਨਾਲ, ਬੱਬਾ ਬਰਾੜ , ਗੋਗਾ ਸੰਧੂ, ਪਾਲੀ, ਰਾਜੀਵ ਕਾਲਾ, ਗਿਰਧਾਰੀ, ਸੋਨੂੰ, ਗੁਰਦੀਪ ਸਿੰਘ ਅਤੇ ਮੈਂਬਰ ਨਗਰ ਨਿਗਮ ਕੰਵਲਜੀਤ ਸਿੰਘ ਭੰਗੂ ਵਲੋਂ ਪਟਵਾਰਖ਼ਾਨੇ ਦੇ ਨਵੇਂ ਦਫ਼ਤਰ ਦੇ ਵਿਹੜੇ ਵਿਖੇ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ ਗਏ। ਪ੍ਰਧਾਨ ਰਿੰਪੀ ਨੇ ਦੱਸਿਆ ਕਿ ਸੁਸਾਇਟੀ ਲੰਬੇ ਸਮੇਂ ਤੋਂ ਬਠਿੰਡਾ ਨੂੰ ਹਰਿਆ ਭਰਿਆ ਬਣਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ, ਅੱਜ ਤੱਕ ਸ਼ਹਿਰ ਅੰਦਰ ਲੱਖਾਂ ਦੀ ਗਿਣਤੀ ਵਿਚ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾ ਦਰੱਖਤ ਬਣਨ ਤੱਕ ਸਾਂਭ ਸੰਭਾਲ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਟੀਮ ਮੈਂਬਰਾਂ ਵਿਚ ਸੁਖਰਾਜ ਸਿੰਘ, ਅਮਨਦੀਪ ਮਾਣੀ, ਐਸ ਡੀ ਐਮ ਅਤਿੰਦਰਪਾਲ ਸਿੰਘ, ਕਾਨੂੰਨਗੋ ਸੁਖਪਾਲ ਸਿੰਘ, ਜਗਦੀਪ ਸਿੰਘ ਸਰਾਂ ਐਸ ਡੀ ਓ ਆਦਿ ਹਾਜ਼ਰ ਸਨ।