ਬਠਿੰਡਾ ਵਿਖੇ ਕਰਵਾਏ ਗਏ ਸਮਾਰੋਹ ਦੌਰਾਨ ਅਗਰਵਾਲ ਸੰਸਥਾਵਾਂ ਦੇ ਅਹੁਦੇਦਾਰ ਤੇ ਮੈਂਬਰ।
ਅਗਰਵਾਲ ਸੰਸਥਾਵਾਂ ਦੇ ਅਹੁਦੇਦਾਰਾਂ ਵਲੋਂ ਬੈਠਕ ਦੌਰਾਨ ਵਿਚਾਰ ਚਰਚਾ
ਬਠਿੰਡਾ, 13 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਅਗਰਵਾਲ ਵੈੱਲਫ਼ੇਅਰ ਬੋਰਡ ਦਾ ਸਨਮਾਨ ਸਮਾਰੋਹ ਸਟੇਟ ਮੈਂਬਰ ਅਮ੍ਰਿਤ ਲਾਲ ਅਗਰਵਾਲ ਵਲੋਂ ਰੱਖਿਆ ਗਿਆ। ਸਮਾਰੋਹ ਵਿਚ ਅਗਰਵਾਲ ਸੰਸਥਾਵਾਂ ਦੇ ਅਹੁਦੇਦਾਰਾਂ ਤੇ ਮੈਂਬਰ ਵੀ ਸ਼ਾਮਿਲ ਹੋਏ।
ਬਠਿੰਡਾ, 13 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਅਗਰਵਾਲ ਵੈੱਲਫ਼ੇਅਰ ਬੋਰਡ ਦਾ ਸਨਮਾਨ ਸਮਾਰੋਹ ਸਟੇਟ ਮੈਂਬਰ ਅਮ੍ਰਿਤ ਲਾਲ ਅਗਰਵਾਲ ਵਲੋਂ ਰੱਖਿਆ ਗਿਆ। ਸਮਾਰੋਹ ਵਿਚ ਅਗਰਵਾਲ ਸੰਸਥਾਵਾਂ ਦੇ ਅਹੁਦੇਦਾਰਾਂ ਤੇ ਮੈਂਬਰ ਵੀ ਸ਼ਾਮਿਲ ਹੋਏ। ਇਸ ਮੌਕੇ ਅਗਰਵਾਲ ਵੈੱਲਫ਼ੇਅਰ ਬੋਰਡ ਦੇ ਬਣਾਏ ਗਏ ਜ਼ਿਲ੍ਹਾ ਚੇਅਰਮੈਨ ਸੁਰਿੰਦਰ ਕੁਮਾਰ, ਵਿਧਾਨ ਸਭਾ ਚੇਅਰਮੈਨ ਰਾਜਨ ਗੋਇਲ ਰਾਮਪੁਰਾ, ਵਿਧਵਾ ਸਭਾ ਚੇਅਰਮੈਨ ਤਰਸੇਮ ਸਿੰਗਲਾ ਤਲਵੰਡੀ ਸਾਬੋ, ਵਿਧਾਨ ਸਭਾ ਚੇਅਰਮੈਨ ਰਜਨੀਸ਼ ਰਾਜੂ ਭੁੱਚੋ ਦਾ ਸਨਮਾਨ ਅਮ੍ਰਿਤ ਲਾਲ ਅਗਰਵਾਲ ਸਟੇਟ ਮੈਂਬਰ ਵਲੋਂ ਕੀਤਾ ਗਿਆ। ਇਸ ਮੌਕੇ ਹਾਜ਼ਰੀਨ ਵਲੋਂ ਆਪੋ-ਆਪਣੇ ਵਿਚਾਰ ਰੱਖਦਿਆਂ ਅਰਵਿੰਦ ਕੇਜਰੀਵਾਲ ਕੌਮੀ ਕਨਵੀਨਰ, ਭਗਵੰਤ ਮਾਨ ਮੁੱਖ ਮੰਤਰੀ ਪੰਜਾਬ, ਮਨੀਸ਼ ਸਿਸੋਦੀਆ ਸਟੇਟ ਅਬਜ਼ਰਵਰ ਦਾ ਚੇਅਰਮੈਨ ਬਣਾਉਣ ’ਤੇ ਧੰਨਵਾਦ ਕੀਤਾ। ਅੰਮ੍ਰਿਤ ਲਾਲ ਅਗਰਵਾਲ ਨੇ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਆਪਣੇ ਹਲਕਿਆਂ ਵਿਚ ਮੀਟਿੰਗਾਂ ਕਰਕੇ ਵੱਧ ਤੋਂ ਵੱਧ ਅਗਰਵਾਲਾਂ ਨੂੰ ਜੋੜਿਆ ਜਾਵੇ ਤੇ ਮੀਟਿੰਗਾਂ ਵਿਚ ਪੰਜਾਬ ਸਰਕਾਰ ਵਲੋਂ ਸਾਰੇ ਵਰਗਾਂ ਲਈ ਸ਼ੁਰੂ ਕੀਤੀਆਂ ਸਕੀਮਾਂ 10 ਲੱਖ ਦਾ ਸਿਹਤ ਬੀਮਾ ਕਾਰਡ, 300 ਯੂਨਿਟ ਬਿਜਲੀ ਮੁਫ਼ਤ, ਦਿੱਤੀਆਂ ਗਈਆਂ 70000 ਸਰਕਾਰੀ ਨੌਕਰੀਆਂ, ਮਾਵਾਂ ਧੀਆਂ ਸਤਿਕਾਰ ਯੋਜਨਾ ਅਧੀਨ 3000 ਤੇ 4500 ਰੁਪਏ ਖਾਤਿਆਂ ਵਿਚ ਪਾਏ ਗਏ, ਸ਼ੁਰੂ ਕੀਤੀ ਗਈ ਤੀਰਥ ਯਾਤਰਾ ਤੋਂ ਇਲਾਵਾ ਹੋਰ ਕੰਮ ਜੋ ਸਰਕਾਰ ਵਲੋਂ ਕੀਤੇ ਜਾ ਰਹੇ ਹਨ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਇਸ ਮੌਕੇ ਅਗਰਵਾਲ ਸਭਾਵਾਂ ਦੇ ਅਹੁਦੇਦਾਰ ਅਨਿਲ ਭੌਲਾ, ਸੋਹਣ ਲਾਲ, ਦਰਸ਼ਨ ਕੁਮਾਰ, ਰਮੇਸ਼ ਮੱਟੂ, ਅਸ਼ਵਨੀ ਕੁਮਾਰ, ਪਵਨ ਕੁਮਾਰ, ਅਨਮੋਲ ਚੇਅਰਮੈਨ ਅਰੋੜਵੰਸ਼ ਆਦਿ ਹਾਜ਼ਰ ਸਨ।