ਜਥੇ. ਸਤਨਾਮ ਸਿੰਘ ਭਾਈਰੂਪਾ, ਗਗਨਦੀਪ ਸਿੰਘ ਗਰੇਵਾਲ, ਗੁਰਪ੍ਰੀਤ ਸਿੰਘ ਘੰਡਾਬੰਨਾ, ਸਤਪਾਲ ਗਰਗ, ਸੁਖਚੈਨ ਪਿੰਟੂ ਜਲਾਲ, ਜੱਸ ਪਿੱਪਲੀ।
ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਰਾਮਪੁਰਾ ਫੂਲ ਦੇ ਆਗੂਆਂ ਨੂੰ ਸੌਂਪੀਆਂ ਅਹਿਮ ਜ਼ਿੰਮੇਵਾਰੀਆਂ
ਭਗਤਾ ਭਾਈਕਾ, 13 ਅਗਸਤ (ਸੁਖਪਾਲ ਸਿੰਘ ਸੋਨੀ)-ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਸਬੰਧੀ ਹੁਣੇ ਤੋ ਕਮਰਕਸ ਤਿਆਰੀ ਵਿਚ ਰੁੱਝੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੂਬੇ ਦੇ ਸਰਗਰਮ ਆਗੂਆਂ ਦੇ ਮੋਢਿਆਂ ਉਪਰ ਨਵੀਂਆਂ ਅਤੇ ਵੱਡੀਆਂ ਜ਼ਿੰਮੇਵਾਰੀਆਂ ਰੱਖਕੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਸੂਬੇ ਅੰਦਰ ਕੀਤੇ ਗਏ ਜਥੇਬੰਦਕ ਢਾਂਚੇ ਦੇ ਐਲਾਨ ’ਚ ਹਲਕੇ ਦੇ ਸੀਨੀਅਰ ਅਕਾਲੀ ਆਗੂ, ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ ਦੇ ਸਾਬਕਾ ਚੇਅਰਮੈਨ, ਸਾਬਕਾ ਮੈਂਬਰ ਐਸਜੀਪੀਸੀ ਜਥੇ: ਸਤਨਾਮ ਸਿੰਘ ਭਾਈਰੂਪਾ ਅਤੇ ਸੱਤਪਾਲ ਗਰਗ ਰਾਮਪੁਰਾ ਨੂੰ ਅਕਾਲੀ ਦਲ ਦੇ ਰਾਜਸੀ ਮਾਮਲਿਆਂ ਕਮੇਟੀ ਦਾ ਮੈਂਬਰ ਨਿਯੁੱਕਤ ਕੀਤਾ ਹੈ।
ਭਗਤਾ ਭਾਈਕਾ, 13 ਅਗਸਤ (ਸੁਖਪਾਲ ਸਿੰਘ ਸੋਨੀ)-ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਸਬੰਧੀ ਹੁਣੇ ਤੋ ਕਮਰਕਸ ਤਿਆਰੀ ਵਿਚ ਰੁੱਝੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੂਬੇ ਦੇ ਸਰਗਰਮ ਆਗੂਆਂ ਦੇ ਮੋਢਿਆਂ ਉਪਰ ਨਵੀਂਆਂ ਅਤੇ ਵੱਡੀਆਂ ਜ਼ਿੰਮੇਵਾਰੀਆਂ ਰੱਖਕੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਸੂਬੇ ਅੰਦਰ ਕੀਤੇ ਗਏ ਜਥੇਬੰਦਕ ਢਾਂਚੇ ਦੇ ਐਲਾਨ ’ਚ ਹਲਕੇ ਦੇ ਸੀਨੀਅਰ ਅਕਾਲੀ ਆਗੂ, ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ ਦੇ ਸਾਬਕਾ ਚੇਅਰਮੈਨ, ਸਾਬਕਾ ਮੈਂਬਰ ਐਸਜੀਪੀਸੀ ਜਥੇ: ਸਤਨਾਮ ਸਿੰਘ ਭਾਈਰੂਪਾ ਅਤੇ ਸੱਤਪਾਲ ਗਰਗ ਰਾਮਪੁਰਾ ਨੂੰ ਅਕਾਲੀ ਦਲ ਦੇ ਰਾਜਸੀ ਮਾਮਲਿਆਂ ਕਮੇਟੀ ਦਾ ਮੈਂਬਰ ਨਿਯੁੱਕਤ ਕੀਤਾ ਹੈ। ਮਾਰਕਿਟ ਕਮੇਟੀ ਭਗਤਾ ਦੇ ਸਾਬਕਾ ਚੇਅਰਮੈਨ, ਹਲਕੇ ਦੇ ਯੂਥ ਆਗੂ ਗਗਨਦੀਪ ਸਿੰਘ ਗਰੇਵਾਲ, ਗੁਰਪ੍ਰੀਤ ਸਿੰਘ ਘੰਡਾਬੰਨਾ ਨੂੰ ਯੂਥ ਵਿੰਗ ਦਾ ਕੌਮੀ ਮੀਤ ਪ੍ਰਧਾਨ, ਜੱਸ ਪਿਪਲੀ ਮਹਿਰਾਜ ਮੀਤ ਪ੍ਰਧਾਨ, ਸੁਖਚੈਨ ਪਿੰਟੂ ਜਲਾਲ ਨੂੰ ਪ੍ਰਚਾਰਕ ਸਕੱਤਰ ਯੂਥ ਵਿੰਗ ਥਾਪਿਆ ਗਿਆ ਹੈ। ਉਕਤ ਨਿਯੁਕਤੀਆਂ ਨੂੰ ਲੈ ਕੇ ਹਰਿੰਦਰ ਸਿੰਘ ਮਹਿਰਾਜ, ਜਿਊਣ ਸਿੰਘ ਸੇਲਬਰਾਹ, ਰਾਕੇਸ਼ ਕੁਮਾਰ ਗੋਇਲ, ਜਗਮੋਹਣ ਲਾਲ ਭਗਤਾ, ਜਥੇ: ਫੁੰਮਣ ਸਿੰਘ ਮੈਂਬਰ ਐਸਜੀਪੀਸੀ, ਪ੍ਰਮਾਤਮਾ ਸਿੰਘ ਹਮੀਰਗੜ੍ਹ, ਗੁਰਲਾਲ ਸਿੰਘ ਸਲਾਬਤਪੁਰਾ, ਸ਼ਵਿੰਦਰ ਸਿੰਘ ਸਲਾਬਤਪੁਰਾ, ਰਮਨਦੀਪ ਕੈਨੇਡਾ, ਕੁੱਕੀ ਅਰੋੜਾ, ਕਰਮਜੀਤ ਕਾਂਗੜ, ਡਾ ਬਲਜੀਤ ਸਿੰਘ ਦਿਉਲ, ਧੰਨਇੰਦਰ ਸਿੰਘ ਗਰੇਵਾਲ, ਸਤਵਿੰਦਰਪਾਲ ਸਿੱਧੂ ਪ੍ਰਧਾਨ, ਸੁਖਜਿੰਦਰ ਖਹਿਰਾ, ਜਸਪਾਲ ਵੜਿੰਗ, ਗੁਰਪਾਲ ਢਿੱਲਵਾਂ, ਸੁਖਜਿੰਦਰ ਖਾਨਦਾਨ, ਗੋਗੀ ਬਰਾੜ, ਅਮਨ ਬੁਰਜ ਲੱਧਾ, ਭੀਮ ਸੈਨ ਜਲਾਲ, ਦਵਿੰਦਰ ਸਿੰਘ ਮਠਾੜੂ, ਬੱਬੂ ਭਾਈਕੇ, ਮਿ. ਨਿਰਮਲ ਸਿੰਘ ਹੀਰੋ, ਬੱਬੀ ਰਾਮੂੰਵਾਲਾ, ਹਰਜੀਤ ਸਿੰਘ ਦਰੋਗਾ, ਰਘਵੀਰ ਖਾਨਾਪੱਤੀ, ਗੁਰਤੇਜ ਸਿੰਘ ਚਾਨੀ, ਸਿੱਪੀ ਸਿਰੀਏਵਾਲਾ, ਹਰਜੀਤ ਮਲੂਕਾ, ਨਿਰਮਲ ਮਲੂਕਾ, ਹਰਪਾਲ ਫੌਜੀ ਮਲੂਕਾ, ਜਗਦੀਸ਼ ਸਿੰਘ ਪੱਪੂ, ਗੁਰਵਿੰਦਰ ਕੌਰ ਭਗਤਾ, ਗੁਰਬਚਨ ਕਲੇਰ, ਲਖਵੀਰ ਮੌੜ, ਗੁਲਾਬ ਚੰਦ ਸਿੰਗਲਾ, ਡਾ ਸੁਰਜੀਤ ਭੋਡੀਪੁਰਾ, ਗੁਰਚਰਨ ਪੁਰੀ ਕੌਂਸਲਰ, ਹਰਦੇਵ ਕਿੰਗਰਾ, ਅਮਰਜੀਤ ਸਿੰਘ ਦਿਆਲਪੁਰਾ, ਪਰਮਿੰਦਰ ਟੀਨਾ, ਬਿੱਟੂ ਭਗਤਾ ਕੌਂਸਲਰ, ਹਿੰਦਾ ਸੇਲਬਰਾਹ, ਗੁਰਲਾਲ ਸੇਲਬਰਾਹ, ਮਲਕੀਤ ਸੇਲਬਰਾਹ, ਮਹਿੰਦਰ ਭੱਟੀ ਸੇਲਬਰਾਹ, ਨੋਨੀ ਅਰੋੜਾ, ਸੁਖਮੰਦਰ ਸਰਾਂ ਕੋਠਾ, ਪੁਨੀਤਪਾਲ ਗੋਲੂ, ਹਰਜਿੰਦਰ ਸਿੰਘ, ਬਲੌਰ ਕਾਂਗੜ, ਬ੍ਰਿਛਪਾਲ ਮਲੂਕਾ, ਸੇਮੀ ਭਾਈਰੂਪਾ, ਜੀਤ ਸਿੰਘ ਸਲਾਬਤਪੁਰਾ, ਦਲਜੀਤ ਸਿੰਘ ਸੂਬੇਦਾਰ, ਬਾਦਲ ਭਗਤਾ, ਲਾਲੀ ਸੁਰਜੀਤ ਨਗਰ ਨੇ ਜਥੇ ਭਾਈ ਰੂਪਾ, ਗਰੇਵਾਲ, ਘੰਡਾਬੰਨਾ, ਪਿਪਲੀ, ਗਰਗ, ਪਿੰਟੂ ਜਲਾਲ ਨੂੰ ਵਧਾਈ ਦਿੰਦੇ ਹੋਏ ਸ. ਬਾਦਲ, ਸਰਬਜੀਤ ਸਿੰਘ ਝਿੰਜਰ ਅਤੇ ਮਲੂਕਾ ਦਾ ਧੰਨਵਾਦ ਕੀਤਾ।