20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪਿੰਡ ਬਾਂਡੀ ਦੇ ਕਿਸਾਨਾਂ ਦੀਆਂ ਇਕੋ ਰਾਤ ਚ 12 ਸੋਲਰ ਮੋਟਰਾਂ ਦੀਆਂ ਤਾਰਾਂ ਚੋਰੀ

ਸੰਗਤ ਮੰਡੀ, 19 ਅਗਸਤ (ਸੁਖਤੇਜ ਧਾਲੀਵਾਲ)- ਬੀਤੀ ਰਾਤ ਥਾਣਾ ਸੰਗਤ ਅਧੀਨ ਪੈਂਦੇ ਪਿੰਡ ਬਾਂਡੀ ਦੇ ਖੇਤਾਂ ਚੋਂ ਇੱਕੋ ਰਾਤ ਚੋਰਾਂ ਵਲੋਂ ਕਿਸਾਨਾਂ ਦੀਆਂ 12 ਸੋਲਰ ਮੋਟਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਤਾਰਾਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਕਿਸਾਨਾਂ ਗੁਰਪ੍ਰੀਤ ਸਿੰਘ, ਆਤਮਾ ਸਿੰਘ , ਬਲਜੀਤ ਸਿੰਘ, ਨੇਮਪਾਲ ਸਿੰਘ, ਜਗਪਾਲ ਸਿੰਘ, ਪ੍ਰਗਟ ਸਿੰਘ, ਅੰਗਰੇਜ਼ ਸਿੰਘ, ਨੈਬ ਸਿੰਘ, ਪ੍ਰਿਤਪਾਲ ਸਿੰਘ, ਦਰਸ਼ਨ ਸਿੰਘ, ਗੁਰਵਿੰਦਰ ਸਿੰਘ, ਮਨਜਿੰਦਰ ਸਿੰਘ ਨੇ ਦੱਸਿਆ ਕਿ ਇੱਕ ਪਾਸੇ ਮੀਂਹ ਨਾ ਪੈਣ ਕਾਰਨ ਝੋਨੇ ਦੀ ਫ਼ਸਲ ਖ਼ਰਾਬ ਹੋ ਰਹੀ ਹੈ ਦੂਜੇ ਪਾਸੇ ਖੇਤਾਂ ਦੀਆਂ ਸੋਲਰ ਮੋਟਰਾਂ ਤੋਂ ਚੋਰਾਂ ਵੱਲੋਂ ਤਾਰਾ ਚੋਰੀ ਕਰਨ ਕਰਕੇ ਕਿਸਾਨਾਂ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ ।

Ad Position 21
No active advertisement
ਪਿੰਡ ਬਾਂਡੀ ਦੇ ਕਿਸਾਨ ਸੋਲਰ ਮੋਟਰਾਂ ਦੀਆਂ ਤਾਰਾਂ ਚੋਰੀ ਬਾਰੇ ਜਾਣਕਾਰੀ ਦਿੰਦੇ ਹੋਏ। ਤਸਵੀਰ: ਸੁਖਤੇਜ ਧਾਲੀਵਾਲ 20-08-2026
ਸੰਗਤ ਮੰਡੀ, 19 ਅਗਸਤ (ਸੁਖਤੇਜ ਧਾਲੀਵਾਲ)- ਬੀਤੀ ਰਾਤ ਥਾਣਾ ਸੰਗਤ ਅਧੀਨ ਪੈਂਦੇ ਪਿੰਡ ਬਾਂਡੀ ਦੇ ਖੇਤਾਂ ਚੋਂ ਇੱਕੋ ਰਾਤ ਚੋਰਾਂ ਵਲੋਂ ਕਿਸਾਨਾਂ ਦੀਆਂ 12 ਸੋਲਰ ਮੋਟਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਤਾਰਾਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਕਿਸਾਨਾਂ ਗੁਰਪ੍ਰੀਤ ਸਿੰਘ, ਆਤਮਾ ਸਿੰਘ , ਬਲਜੀਤ ਸਿੰਘ, ਨੇਮਪਾਲ ਸਿੰਘ, ਜਗਪਾਲ ਸਿੰਘ, ਪ੍ਰਗਟ ਸਿੰਘ, ਅੰਗਰੇਜ਼ ਸਿੰਘ, ਨੈਬ ਸਿੰਘ, ਪ੍ਰਿਤਪਾਲ ਸਿੰਘ, ਦਰਸ਼ਨ ਸਿੰਘ, ਗੁਰਵਿੰਦਰ ਸਿੰਘ, ਮਨਜਿੰਦਰ ਸਿੰਘ ਨੇ ਦੱਸਿਆ ਕਿ ਇੱਕ ਪਾਸੇ ਮੀਂਹ ਨਾ ਪੈਣ ਕਾਰਨ ਝੋਨੇ ਦੀ ਫ਼ਸਲ ਖ਼ਰਾਬ ਹੋ ਰਹੀ ਹੈ ਦੂਜੇ ਪਾਸੇ ਖੇਤਾਂ ਦੀਆਂ ਸੋਲਰ ਮੋਟਰਾਂ ਤੋਂ ਚੋਰਾਂ ਵੱਲੋਂ ਤਾਰਾ ਚੋਰੀ ਕਰਨ ਕਰਕੇ ਕਿਸਾਨਾਂ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ । ਉਨ੍ਹਾਂ ਕਿਹਾ ਕਿ ਬੀਤੀ ਇਕੋ ਰਾਤ ਨੂੰ ਚੋਰਾਂ ਨੇ ਬਿਨਾਂ ਕਿਸੇ ਡਰ ਭੈ ਤੋਂ ਪਿੰਡ ਬਾਂਡੀ ਦੇ ਪਥਰਾਲਾ ਵਾਲੇ ਰਾਹ ਤੇ ਪੈਂਦੇ ਖੇਤਾਂ ਵਿਚੋਂ 12 ਕਿਸਾਨਾਂ ਦੀਆਂ ਸੋਲਰ ਮੋਟਰਾਂ ਤੋਂ ਤਾਰਾਂ ਚੋਰੀ ਕਰ ਲਈਆਂ ਹਨ। ਜਿਸ ਕਰਕੇ ਕਿਸਾਨਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅਤੇ ਤਾਰਾਂ ਚੋਰੀ ਕਰਨ ਨਾਲ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਚੋਰੀ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਬਾਰੇ ਥਾਣਾ ਸੰਗਤ ਦੀ ਪੁਲਿਸ ਨੂੰ ਇਤਲਾਹ ਦੇਣ ਤੋਂ ਬਾਅਦ ਵੀ ਚੋਰ ਗਿਰੋਹ ਇਲਾਕੇ ਵਿਚ ਪੂਰੀ ਤਰ੍ਹਾਂ ਸਰਗਰਮ ਹੋ ਕੇ ਤਾਰਾਂ ਚੋਰੀ ਕਰਨ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਿਹਾ ਹੈ ਤੇ ਪੁਲਿਸ ਮੂਕਦਰਸ਼ਕ ਬਣੀ ਹੋਈ ਹੈ।ਪੀੜਤ ਕਿਸਾਨਾਂ ਨੇ ਦੱਸਿਆ ਕਿ ਰਾਤ ਸਮੇਂ ਚੋਰਾਂ ਦੀ ਦਹਿਸ਼ਤ ਕਾਰਨ ਇਕੱਲੇ ਕਿਸਾਨ ਖੇਤ ਜਾਣ ਤੋਂ ਵੀ ਕੰਨੀ ਕਤਰਾ ਰਹੇ ਹਨ। ਉਨ੍ਹਾਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਚੋਰੀ ਦੀਆਂ ਘਟਨਾਵਾਂ ਨੂੰ ਤੁਰੰਤ ਰੋਕਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਨਥਾਣਾ ਵਿਖੇ ਬਾਬਾ ਰਾਜਾ ਰਾਮ ਯਾਦਗਾਰੀ ਮੇਲਾ ਮਨਾਇਆ ਅਗਲੀ ਖ਼ਬਰ ਲੁਟੇਰੇ ਕਬਾੜੀਏ ਤੋਂ 80 ਹਜਾਰ ਦੀ ਨਕਦੀ ਅਤੇ ਐਕਟਿਵਾ ਖੋਹ ਹੋਏ ਫ਼ਰਾਰ
Ad Position 24