ਫੋਟੋਗ੍ਰਾਫ਼ਰ ਐਸੋਸੀਏਸ਼ਨ ਨੇ ਵਿਸ਼ਵ ਫੋਟੋਗ੍ਰਾਫ਼ਰ ਦਿਵਸ ਮੌਕੇ ਲਗਾਇਆ ਪਹਿਲਾ ਖੂਨਦਾਨ ਕੈਂਪ
ਬਠਿੰਡਾ, 19 ਅਗਸਤ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵਲੋਂ ਵਿਸ਼ਵ ਫੋਟੋਗ੍ਰਾਫ਼ਰ ਦਿਵਸ ਮੌਕੇ ਸਥਾਨਕ ਟੀਚਰਜ਼ ਹੋਮ ਵਿਖੇ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਬਠਿੰਡਾ ਤੋਂ ਇਲਾਵਾ ਵੱਖ-ਵੱਖ ਥਾਵਾਂ ਤੋਂ ਆਏ ਫੋਟੋਗ੍ਰਾਫ਼ਰਾਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜੁਝਾਰ ਸਿੰਘ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਖ਼ੂਨਦਾਨ ਇਕ ਮਹਾਨ ਸਮਾਜਿਕ ਸੇਵਾ ਹੈ ਅਤੇ ਫੋਟੋਗ੍ਰਾਫ਼ਰ ਭਾਈਚਾਰੇ ਵਲੋਂ ਇਕਜੁੱਟ ਹੋ ਕੇ ਇਸ ਕਾਰਜ ਵਿਚ ਯੋਗਦਾਨ ਪਾਉਣਾ ਲਈ ਪਹਿਲੀ ਵਾਰ ਵੱਡੇ ਪੱਧਰ ’ਤੇ ਖੂਨਦਾਨ ਕੈਂਪ ਲਗਾਇਆ ਹੈ, ਜਿਸ ਵਿਚ ਫੋਟੋਗ੍ਰਾਫ਼ਰਾਂ ਵਲੋਂ 30 ਯੂਨਿਟ ਖ਼ੂਨਦਾਨ ਕੀਤਾ ਗਿਆ ਹੈ।
ਬ
ਬਠਿੰਡਾ ’ਚ ਫੋਟੋਗ੍ਰਾਫ਼ਰ ਐਸੋਸੀਏਸ਼ਨ ਵਲੋਂ ਖ਼ੂਨਦਾਨ ਕੈਂਪ ਵਿਚ ਖ਼ੂਨਦਾਨ ਕਰਦੇ ਹੋਏ ਫੋਟੋਗ੍ਰਾਫ਼ਰ। ਅਜੀਤ ਤਸਵੀਰ
20-08-2026
ਬਠਿੰਡਾ, 19 ਅਗਸਤ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵਲੋਂ ਵਿਸ਼ਵ ਫੋਟੋਗ੍ਰਾਫ਼ਰ ਦਿਵਸ ਮੌਕੇ ਸਥਾਨਕ ਟੀਚਰਜ਼ ਹੋਮ ਵਿਖੇ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਬਠਿੰਡਾ ਤੋਂ ਇਲਾਵਾ ਵੱਖ-ਵੱਖ ਥਾਵਾਂ ਤੋਂ ਆਏ ਫੋਟੋਗ੍ਰਾਫ਼ਰਾਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜੁਝਾਰ ਸਿੰਘ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਖ਼ੂਨਦਾਨ ਇਕ ਮਹਾਨ ਸਮਾਜਿਕ ਸੇਵਾ ਹੈ ਅਤੇ ਫੋਟੋਗ੍ਰਾਫ਼ਰ ਭਾਈਚਾਰੇ ਵਲੋਂ ਇਕਜੁੱਟ ਹੋ ਕੇ ਇਸ ਕਾਰਜ ਵਿਚ ਯੋਗਦਾਨ ਪਾਉਣਾ ਲਈ ਪਹਿਲੀ ਵਾਰ ਵੱਡੇ ਪੱਧਰ ’ਤੇ ਖੂਨਦਾਨ ਕੈਂਪ ਲਗਾਇਆ ਹੈ, ਜਿਸ ਵਿਚ ਫੋਟੋਗ੍ਰਾਫ਼ਰਾਂ ਵਲੋਂ 30 ਯੂਨਿਟ ਖ਼ੂਨਦਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ ਤੇ ਵਿਸ਼ਵ ਫੋਟੋਗ੍ਰਾਫ਼ਰ ਦਿਵਸ ਮੌਕੇ ਵੱਖ-ਵੱਖ ਜ਼ਿਲਿ੍ਹਆਂ ’ਚ ਲੜੀਵਾਰ ਇਹ ਖ਼ੂਨਦਾਨ ਕੈਂਪ ਲਗਾਏ ਜਾਣਗੇ। ਯੂਨੀਅਨ ਦੇ ਸਾਊਥ ਜ਼ੋਨ ਦੇ ਜੁਆਇੰਟ ਸਕੱਤਰ ਅਸ਼ੋਕ ਕੁਮਾਰ, ਪ੍ਰਧਾਨ ਸੋਨੂੰ ਗਰਗ ਅਤੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਪਿੰਟਾ ਨੇ ਕੈਂਪ ਨੂੰ ਸਫ਼ਲ ਬਣਾਉਣ ਲਈ ਸਮੂਹ ਫੋਟੋਗ੍ਰਾਫ਼ਰਾਂ, ਖ਼ੂਨਦਾਨੀਆਂ ਅਤੇ ਬਲੱਡ ਬੈਂਕ ਦੀ ਟੀਮ ਦਾ ਧੰਨਵਾਦ ਕਰਦਿਆਂ ਖੂਨਦਾਨੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।