19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਭੋਗ ’ਤੇ ਵਿਸ਼ੇਸ਼- ਸ. ਨਾਹਰ ਸਿੰਘ ਸਿੱਧੂ ਸੇਵਾਮੁਕਤ ਮੁੱਖ ਅਧਿਆਪਕ

ਬਠਿੰਡਾ, 19 ਅਗਸਤ:- ਸੇਵਾਮੁਕਤ ਮੁੱਖ ਅਧਿਆਪਕ ਸ. ਨਾਹਰ ਸਿੰਘ ਸਿੱਧੂ ਦਾ ਜਨਮ 3 ਜੁਲਾਈ 1938 ਨੂੰ ਪਿੰਡ ਨਾਥਪੁਰਾ (ਬਠਿੰਡਾ) ਵਿਖੇ ਪਿਤਾ ਠਾਕੁਰ ਸਿੰਘ ਅਤੇ ਮਾਤਾ ਭਗਵਾਨ ਕੌਰ ਦੇ ਘਰ ਹੋਇਆ।

Ad Position 21
No active advertisement
ਅਜੀਤ ਡੈਸਕ 20-08-2026
ਬਠਿੰਡਾ, 19 ਅਗਸਤ:- ਸੇਵਾਮੁਕਤ ਮੁੱਖ ਅਧਿਆਪਕ ਸ. ਨਾਹਰ ਸਿੰਘ ਸਿੱਧੂ ਦਾ ਜਨਮ 3 ਜੁਲਾਈ 1938 ਨੂੰ ਪਿੰਡ ਨਾਥਪੁਰਾ (ਬਠਿੰਡਾ) ਵਿਖੇ ਪਿਤਾ ਠਾਕੁਰ ਸਿੰਘ ਅਤੇ ਮਾਤਾ ਭਗਵਾਨ ਕੌਰ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਠਾਕੁਰ ਸਿੰਘ ਨਥਾਣਾ ਇਲਾਕੇ ਦੇ ਮੰਨੇ-ਪ੍ਰਮੰਨੇ ਵਿਅਕਤੀ ਸਨ ਅਤੇ ਅੰਗਰੇਜ਼ ਸਰਕਾਰ ਵਲੋਂ ਉਨ੍ਹਾਂ ਨੂੰ 10 ਸਾਲ ਲਈ ਪਿੰਡ ਦਾ ਸਰਪੰਚ ਨਿਯੁਕਤ ਕੀਤਾ ਗਿਆ ਸੀ। ਨਾਹਰ ਸਿੰਘ ਨੇ ਆਪਣੀ ਮੈਟ੍ਰਿਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਨਥਾਣਾ ਤੋਂ, ਗਰੈਜੂਏਸ਼ਨ ਮਹਿੰਦਰਾ ਕਾਲਜ ਪਟਿਆਲਾ ਤੋਂ ਅਤੇ ਬੀ.ਐੱਡ. ਖ਼ਾਲਸਾ ਕਾਲਜ ਸ੍ਰੀ ਮੁਕਤਸਰ ਸਾਹਿਬ ਤੋਂ ਕੀਤੀ। ਉਨ੍ਹਾਂ ਸਾਲ 1962-63 ਵਿਚ ਹਾਈ ਸਕੂਲ ਨਥਾਣਾ ਤੋਂ ਅਧਿਆਪਕ ਵਜੋਂ ਸੇਵਾ ਸ਼ੁਰੂ ਕੀਤੀ। ਉਪਰੰਤ ਉਨ੍ਹਾਂ ਨੇ ਪਿੰਡ ਰੋਮਾਣਾ ਅਜੀਤ ਸਿੰਘ, ਮਹਿਮਾ ਸਰਜਾ, ਜੰਡਾਂਵਾਲਾ, ਪੂਹਲਾ, ਗਿੱਦੜ ਅਤੇ ਦਿਆਲਪੁਰਾ ਮਿਰਜ਼ਾ ਦੇ ਸਕੂਲਾਂ ਵਿਚ ਸੇਵਾਵਾਂ ਨਿਭਾਈਆਂ। ਦਿਆਲਪੁਰਾ ਮਿਰਜ਼ਾ ਤੋਂ ਹੀ ਉਹ ਸਾਲ 1996 ਵਿਚ ਮੁੱਖ ਅਧਿਆਪਕ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਲੰਮੇ ਅਧਿਆਪਨ ਕਾਲ ਦੌਰਾਨ ਉਨ੍ਹਾਂ ਨੇ ਅਨੇਕਾਂ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਸਿੱਖਿਆ ਅਤੇ ਚੰਗੀਆਂ ਕਦਰਾਂ-ਕੀਮਤਾਂ ਨਾਲ ਰੌਸ਼ਨ ਕੀਤਾ। ਉਨ੍ਹਾਂ ਦੇ ਪੜ੍ਹਾਏ ਵਿਦਿਆਰਥੀਆਂ ਵਿਚ ਰਿਟਾ. ਆਈ.ਜੀ. ਪਟਿਆਲਾ ਪਰਮਜੀਤ ਸਿੰਘ ਗਿੱਲ, ਸਾਬਕਾ ਡੀ.ਐੱਸ.ਪੀ. ਨਿਉਰ ਗੁਰਮੇਲ ਸਿੰਘ, ਸਾਬਕਾ ਡਿਪਟੀ ਸੁਪਰਡੈਂਟ ਜੇਲ੍ਹ ਕੌਰ ਸਿੰਘ, ਸਾਬਕਾ ਪ੍ਰਿੰਸੀਪਲ ਰਾਜਿੰਦਰਾ ਕਾਲਜ ਸ਼ੁਭਪ੍ਰੇਮ ਸਿੰਘ ਅਤੇ ਵਿਧਾਇਕ ਤੇ ਪੰਜਾਬੀ ਲੋਕ ਗਾਇਕ ਬਲਕਾਰ ਸਿੱਧੂ ਵਰਗੀਆਂ ਸ਼ਖ਼ਸੀਅਤਾਂ ਸ਼ਾਮਲ ਹਨ। ਇਹ ਉਨ੍ਹਾਂ ਦੀ ਅਧਿਆਪਕ ਵਜੋਂ ਕਾਮਯਾਬੀ ਅਤੇ ਸਮਰਪਣ ਦਾ ਪ੍ਰਮਾਣ ਹੈ। ਉਨ੍ਹਾਂ ਦਾ ਵਿਆਹ ਪਿੰਡ ਵਾਂਦਰ ਜਟਾਣਾ ਦੀ ਦਲਜੀਤ ਕੌਰ ਨਾਲ ਹੋਇਆ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਆਤਮ-ਨਿਰਭਰ ਬਣਾਇਆ। ਉਨ੍ਹਾਂ ਦੀ ਬੇਟੀ ਰਣਧੀਰ ਕੌਰ ਅਮਰੀਕਾ ਵਿਚ ਵਸਦੀ ਹੈ, ਜਦਕਿ ਦੂਜੀ ਬੇਟੀ ਪਰਮਜੀਤ ਕੌਰ, ਜਿਸ ਦਾ ਦਿਹਾਂਤ ਹੋ ਚੁੱਕਿਆ। ਉਨ੍ਹਾਂ ਦੇ ਪੁੱਤਰ ਗੁਰਮੀਤ ਸਿੰਘ ਸਿੱਧੂ ਬਲਾਕ ਪ੍ਰਧਾਨ, ਕਿਸਾਨ ਵਿੰਗ-1, ਕਾਂਗਰਸ ਕਮੇਟੀ ਬਠਿੰਡਾ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਸੇਵਾਮੁਕਤੀ ਤੋਂ ਬਾਅਦ ਵੀ ਸ. ਨਾਹਰ ਸਿੰਘ ਸਿੱਧੂ ਸਮਾਜ ਨਾਲ ਜੁੜੇ ਰਹੇ। ਉਹ ਪੈਨਸ਼ਨਰ ਐਸੋਸੀਏਸ਼ਨ ਨਥਾਣਾ ਦੇ ਮੀਤ ਪ੍ਰਧਾਨ ਵੀ ਰਹੇ। ਨਾਹਰ ਸਿੰਘ ਲੰਘੀ 10 ਅਗਸਤ 2026 ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ।ਉਨ੍ਹਾਂ ਦਾ ਸਾਦਾ ਜੀਵਨ, ਮਿਲਾਪੜਾ ਸੁਭਾਅ ਅਤੇ ਲੋਕਾਂ ਨਾਲ ਮੋਹ-ਮੁਹੱਬਤ ਉਨ੍ਹਾਂ ਨੂੰ ਜਾਣਨ ਵਾਲਿਆਂ ਦੇ ਦਿਲਾਂ ਵਿਚ ਹਮੇਸ਼ਾ ਵਸਦੀ ਰਹੇਗੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਦਾ ਭੋਗ 20 ਅਗਸਤ (ਵੀਰਵਾਰ) ਨੂੰ ਗੁਰਦੁਆਰਾ ਜੀਵਨ ਪ੍ਰਕਾਸ਼, ਮਾਡਲ ਟਾਊਨ, ਫੇਜ਼-1, ਬਠਿੰਡਾ ਵਿਖੇ ਬਾਅਦ ਦੁਪਹਿਰ 12 ਤੋਂ 1 ਵਜੇ ਤੱਕ ਪਵੇਗਾ। ਵਲੋਂ:- ਅੰਮ੍ਰਿਤਪਾਲ ਸਿੰਘ ਵਲ੍ਹਾਣ
Ad Position 22
No active advertisement
ਪਿਛਲੀ ਖ਼ਬਰ ਭਾਰਤ ਅਮਰੀਕਾ ਵਪਾਰ ਸੰਧੀ ਖ਼ਿਲਾਫ਼ ਕਨਵੈਨਸ਼ਨ ਦੀ ਤਿਆਰੀ ਸਬੰਧੀ ਲੋਕ ਮੋਰਚਾ ਤੇ ਇਨਕਲਾਬੀ ਕੇਂਦਰ ਦੀ ਮੀਟਿੰਗ ਅਗਲੀ ਖ਼ਬਰ ਜੱਸ ਪਿੱਪਲੀ ਪਾਰਟੀ ਦੇ ਮਿਹਨਤੀ ਤੇ ਸਰਗਰਮ ਵਰਕਰ-ਮਲੂਕਾ, ਮਹਿਰਾਜ
Ad Position 24