ਪੰਜਾਬ ਬੰਦ ਦੌਰਾਨ ਬਠਿੰਡਾ ਵਿਚ ਭਾਈ ਘਨੱਈਆ ਚੌਕ, ਬੱਸ ਅੱਡਾ ਤੇ ਮਾਨਸਾ ਅੰਡਰਬ੍ਰਿਜ ਵਿਖੇ ਲੱਗਣਗੇ ਰੋਸ ਧਰਨੇ
ਬਠਿੰਡਾ, 20 ਅਗਸਤ (ਸੱਤਪਾਲ ਸਿੰਘ ਸਿਵੀਆਂ)-ਕੌਮੀ ਇਨਸਾਫ਼ ਮੋਰਚਾ ਅਤੇ ਸਿੱਖ ਤੇ ਜਨਤਕ ਜਥੇਬੰਦੀਆਂ ਵਲੋਂ ਅੱਜ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਬਠਿੰਡਾ ਵਿਚ ਤਿੰਨ ਮੁੱਖ ਥਾਵਾਂ ’ਤੇ ਧਰਨੇ ਲਗਾ ਕੇ ਆਵਾਜਾਈ ਬੰਦ ਕੀਤੀ ਜਾਵੇਗੀ। ਇਸ ਸੰਬੰਧੀ ਟੀਚਰਜ਼ ਹੋਮ ਬਠਿੰਡਾ ਵਿਖੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪੀ.
ਬ
ਬਠਿੰਡਾ ’ਚ ਕੀਤੇ ਜਾਣ ਵਾਲੇ ਬੰਦ ਬਾਰੇ ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਆਗੂ। ਤਸਵੀਰ : ਲਵਲੀ
21-08-2026
ਬਠਿੰਡਾ, 20 ਅਗਸਤ (ਸੱਤਪਾਲ ਸਿੰਘ ਸਿਵੀਆਂ)-ਕੌਮੀ ਇਨਸਾਫ਼ ਮੋਰਚਾ ਅਤੇ ਸਿੱਖ ਤੇ ਜਨਤਕ ਜਥੇਬੰਦੀਆਂ ਵਲੋਂ ਅੱਜ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਬਠਿੰਡਾ ਵਿਚ ਤਿੰਨ ਮੁੱਖ ਥਾਵਾਂ ’ਤੇ ਧਰਨੇ ਲਗਾ ਕੇ ਆਵਾਜਾਈ ਬੰਦ ਕੀਤੀ ਜਾਵੇਗੀ।ਇਸ ਸੰਬੰਧੀ ਟੀਚਰਜ਼ ਹੋਮ ਬਠਿੰਡਾ ਵਿਖੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪੀ.ਏ.ਸੀ. ਮੈਂਬਰ ਪਰਮਿੰਦਰ ਸਿੰਘ ਬਾਲਿਆਂਵਾਲੀ, ਦਲ ਖ਼ਾਲਸਾ ਦੇ ਸੀਨੀਅਰ ਉੱਪ-ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਗਿੱਲਪੱਤੀ, ਯੂਨਾਈਟਿਡ ਅਕਾਲੀ ਦੇ ਸੁਖਜੀਤ ਸਿੰਘ, ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਬਰਾੜ, ਆਖੰਡ ਕੀਰਤਨੀ ਜਥਾ ਦੇ ਭਾਈ ਹਾਕਮ ਸਿੰਘ, ਗੁਰਦੁਆਰਾ ਸਿੰਘ ਸਭਾ ਬਠਿੰਡਾ ਦੇ ਪ੍ਰਧਾਨ ਹਰਦੀਪਕ ਸਿੰਘ ਖ਼ਾਲਸਾ, ਦਮਦਮੀ ਟਕਸਾਲ ਦੇ ਆਤਮਾ ਸਿੰਘ ਚਹਿਲ ਤੇ ਬਾਬਾ ਬਲਜੀਤ ਸਿੰਘ ਗਿੱਲਪੱਤੀ ਨੇ ਕਿਹਾ ਕਿ ਅੱਜ ਦੇ ਕੌਮੀ ਇਨਸਾਫ਼ ਮੋਰਚਾ ਦੇ ਪੰਜਾਬ ਬੰਦ ਦੇ ਸੱਦੇ ਨੂੰ ਬਠਿੰਡਾ ਵਿਚ ਸਫਲ ਬਣਾਉਣ ਲਈ ਬਠਿੰਡਾ ਦੀਆਂ ਝੀਲਾਂ ਕੋਲ ਸਥਿਤ ਭਾਈ ਘਨੱਈਆ ਜੀ ਚੌਕ, ਮੁੱਖ ਬੱਸ ਅੱਡਾ ਅਤੇ ਸਥਾਨਕ ਆਈ.ਟੀ.ਆਈ. ਨਜ਼ਦੀਕ ਮਾਨਸਾ ਅੰਡਰਬ੍ਰਿਜ ਵਿਖੇ ਸ਼ਾਂਤਮਈ ਧਰਨੇ ਲਗਾਏ ਜਾਣਗੇ। ਇਸ ਦੌਰਾਨ ਸੜਕੀ ਤੇ ਰੇਲ ਆਵਾਜਾਈ, ਬਾਜ਼ਾਰ ਤੇ ਸਕੂਲ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਤਹਿਤ ਉਨ੍ਹਾਂ ਸਮੂਹ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਇਹ ਬੰਦ ਸਵੇਰੇ 7 ਵਜੇ ਸ਼ੁਰੂ ਹੋ ਕੇ ਬਾਅਦ ਦੁਪਹਿਰ 2 ਵਜੇ ਤੱਕ ਜਾਰੀ ਰਹੇਗਾ।