ਚੋਰ ਐਕਟਿਵਾ ਸਕੂਟਰੀ ਚੋਰੀ ਕਰਕੇ ਹੋਏ ਰਫੂ-ਚੱਕਰ
ਬਠਿੰਡਾ, 21 ਅਗਸਤ (ਵੀਰਪਾਲ ਸਿੰਘ)- ਬਠਿੰਡਾ ਸ਼ਹਿਰ ਵਿਚ ਚੋਰੀ ਦੀਆਂ ਲਗਾਤਾਰ ਵਧ ਰਹੀਆਂ ਵਾਰਦਾਤਾਂ ਦੀ ਕੜੀ ਟੁੱਟੜ ਦਾ ਨਾਮ ਨਹੀਂ ਲੈ ਰਹੀ। ਵਿਸ਼ਾਲ ਨਗਰ ਵਿਚ ਘਰ ਦੇ ਬਾਹਰੋਂ ਐਕਟਿਵਾ ਸਕੂਟਰੀ ਚੋਰੀ ਕੀਤੇ ਜਾਣ ਦੀ ਖਬਰ ਹੈ।
ਬਠਿੰਡਾ, 21 ਅਗਸਤ (ਵੀਰਪਾਲ ਸਿੰਘ)- ਬਠਿੰਡਾ ਸ਼ਹਿਰ ਵਿਚ ਚੋਰੀ ਦੀਆਂ ਲਗਾਤਾਰ ਵਧ ਰਹੀਆਂ ਵਾਰਦਾਤਾਂ ਦੀ ਕੜੀ ਟੁੱਟੜ ਦਾ ਨਾਮ ਨਹੀਂ ਲੈ ਰਹੀ। ਵਿਸ਼ਾਲ ਨਗਰ ਵਿਚ ਘਰ ਦੇ ਬਾਹਰੋਂ ਐਕਟਿਵਾ ਸਕੂਟਰੀ ਚੋਰੀ ਕੀਤੇ ਜਾਣ ਦੀ ਖਬਰ ਹੈ। ਇਸ ਮਾਮਲੇ ਵਿਚ ਤਫਤੀਸ਼ੀ ਪੁਲਿਸ ਅਧਿਕਾਰੀ ਰੋਬਿਨਪ੍ਰੀਤ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਮਨੀਸ਼ ਗਰਗ ਵਾਸੀ ਵਿਸ਼ਾਲ ਨਗਰ ਵਲੋਂ ਦਰਜ ਕਰਵਾਈ ਗਹੀ ਸ਼ਿਕਾਇਤ ਵਿਚ ਦੱਸਿਆ ਕਿ 1 ਅਗਸਤ 2026 ਨੂੰ ਮੇਰੇ ਘਰ ਅੱਗੇ ਖੜ੍ਹੀ ਐਕਟਿਵਾ ਸਕੂਟਰੀ ਨੰਬਰ ਪੀ.ਬੀ.-03.ਬੀ.ਡਬਲਯੂ.-0360 ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਪੁਲਿਸ ਵਲੋਂ ਸਿਕਾਇਤ ਕਰਤਾ ਦੇ ਬਿਆਨ ਦਰਜ ਕਰ ਲਿਆ ਗਿਆ ਹੈ।