ਨਗਰ ਕੋਟਫੱਤਾ ਦੇ ਮੁੱਖ ਬੱਸ ਅੱਡੇ ਤੇ ਹੋਰ ਸਾਂਝੀਆਂ ਥਾਵਾਂ ’ਤੇ ਪਬਲਿਕ ਬਾਥਰੂਮ ਬਣਾਉਣ ਲਈ 21 ਲੱਖ ਦੀ ਗਰਾਂਟ ਜਾਰੀ
ਕੋਟਫੱਤਾ, 26 ਅਗਸਤ (ਰਣਜੀਤ ਸਿੰਘ ਬੁੱਟਰ)- ਪੰਜਾਬ ਸਰਕਾਰ ਵਲੋਂ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਦੇ ਉਪਰਾਲੇ ਤਹਿਤ ਅੱਜ ਸਥਾਨਕ ਸਰਕਾਰਾਂ ਵਿਭਾਗ ਵਲੋਂ ਨਗਰ-ਕੌਂਸਲ ਕੋਟਫੱਤਾ ਵਿਚ ਦੋ ਪਬਲਿਕ ਬਾਥਰੂਮ ਬਣਾਉਣ ਲਈ 21ਲੱਖ 12 ਹਜਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਜਿਸ ਨਾਲ ਕਸਬੇ ਦੇ ਵਸਨੀਕਾਂ ਨੂੰ ਵੱਡੀ ਸਹੂਲਤ ਮਿਲੇਗੀ। ਕੋਟਫੱਤਾ ਦੇ ਮਾਨਸਾ-ਬਠਿੰਡਾ ਰੋਡ ਉਪਰ ਸਥਿਤ ਮੁੱਖ ਬੱਸ ਅੱਡੇ ਉਪਰ ਕੋਟਫੱਤਾ, ਕੋਟਭਾਰਾ ਤੇ ਧੰਨ ਸਿੰਘ ਖਾਨਾ 3 ਪਿੰਡਾਂ ਦੀ ਸਵਾਰੀ ਬੱਸਾਂ ਵਿਚ ਸਵਾਰ ਹੁੰਦੀ ਹੈ ਜਿਸ ਲਈ ਜਗ੍ਹਾ ਤੇ ਪਬਲਿਕ ਬਾਥਰੂਮਾਂ ਦੀ ਘਾਟ ਸੀ।
ਕੋਟਫੱਤਾ, 26 ਅਗਸਤ (ਰਣਜੀਤ ਸਿੰਘ ਬੁੱਟਰ)- ਪੰਜਾਬ ਸਰਕਾਰ ਵਲੋਂ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਦੇ ਉਪਰਾਲੇ ਤਹਿਤ ਅੱਜ ਸਥਾਨਕ ਸਰਕਾਰਾਂ ਵਿਭਾਗ ਵਲੋਂ ਨਗਰ-ਕੌਂਸਲ ਕੋਟਫੱਤਾ ਵਿਚ ਦੋ ਪਬਲਿਕ ਬਾਥਰੂਮ ਬਣਾਉਣ ਲਈ 21ਲੱਖ 12 ਹਜਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਜਿਸ ਨਾਲ ਕਸਬੇ ਦੇ ਵਸਨੀਕਾਂ ਨੂੰ ਵੱਡੀ ਸਹੂਲਤ ਮਿਲੇਗੀ। ਕੋਟਫੱਤਾ ਦੇ ਮਾਨਸਾ-ਬਠਿੰਡਾ ਰੋਡ ਉਪਰ ਸਥਿਤ ਮੁੱਖ ਬੱਸ ਅੱਡੇ ਉਪਰ ਕੋਟਫੱਤਾ, ਕੋਟਭਾਰਾ ਤੇ ਧੰਨ ਸਿੰਘ ਖਾਨਾ 3 ਪਿੰਡਾਂ ਦੀ ਸਵਾਰੀ ਬੱਸਾਂ ਵਿਚ ਸਵਾਰ ਹੁੰਦੀ ਹੈ ਜਿਸ ਲਈ ਜਗ੍ਹਾ ਤੇ ਪਬਲਿਕ ਬਾਥਰੂਮਾਂ ਦੀ ਘਾਟ ਸੀ। ਬਾਥਰੂਮ ਦੀ ਘਾਟ ਨੂੰ ਦੇਖਦੇ ਹੋਏ ਖੇਤੀਬਾੜੀ ਵਿਕਾਸ ਬੈਂਕ ਬਠਿੰਡਾ ਦੇ ਚੇਅਰਮੈਨ ਤੇ ਕਿਸਾਨ ਵਿੰਗ ਦੇ ਸੂਬਾ ਸਕੱਤਰ ਪਰਮਜੀਤ ਸਿੰਘ ਕੋਟਫੱਤਾ ਦੀ ਬੇਨਤੀ ਤੇ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਤੇ ਚੇਅਰਮੈਨ ਪਰਮਜੀਤ ਸਿੰਘ ਕੋਟਫੱਤਾ ਦੀ ਅਣਥੱਕ ਮਿਹਨਤ ਸਦਕਾ ਇਹ ਗ੍ਰਾਂਟ ਜਾਰੀ ਹੋਈ। ਗ੍ਰਾਂਟ ਜਾਰੀ ਕਰਵਾਉਣ ਵਿਚ ਕੋਟਫੱਤਾ ਦੇ ਦੋਹਤਰੇ ਰੁਬਿੰਦਰਜੀਤ ਸਿੰਘ ਬਰਾੜ ਆਈ.ਏ.ਐਸ. ਐਡੀਸ਼ਨਲ ਸੈਕਟਰੀ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦਾ ਅਹਿਮ ਰੋਲ ਰਿਹਾ। ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਪਬਲਿਕ ਬਾਥਰੂਮਾਂ ਦੀ ਸੁਵਿਧਾ ਮੁਹੱਈਆ ਕਰਵਾਉਣ ਲਈ ਸਮੂਹ ਨਗਰ ਵਾਸੀਆਂ ਤੇ ਕੌਂਸਲਰਾਂ ਵਲੋਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕੀਤਾ ਗਿਆ।