ਫਾਊਂਡੇਸ਼ਨ ਵਲੋਂ ਲਗਾਏ ਗਏ ਤੀਸਰੇ ਖ਼ੂਨਦਾਨ ਕੈਂਪ ’ਚ 26 ਯੂਨਿਟ ਖ਼ੂਨਦਾਨ
ਬਠਿੰਡਾ, 26 ਅਗਸਤ (ਸੱਤਪਾਲ ਸਿੰਘ ਸਿਵੀਆਂ)-ਕੇ. ਵੀ.
ਬਠਿੰਡਾ, 26 ਅਗਸਤ (ਸੱਤਪਾਲ ਸਿੰਘ ਸਿਵੀਆਂ)-ਕੇ.ਵੀ.ਪੀ ਚੈਰੀਟੀ ਫਾਊਂਡੇਸ਼ਨ ਵਲੋਂ ਸਥਾਨਕ ਆਦਰਸ਼ ਨਗਰ ਵਿਖੇ ਸਥਿਤ ਚਰਚ ਵਿਚ ਨਿੱਜੀ ਬਲੱਡ ਬੈਂਕ ਦੀ ਮੱਦਦ ਨਾਲ ਤੀਜਾ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦੌਰਾਨ ਫਾਊਂਡੇਸ਼ਨ ਦੇ ਮੈਂਬਰਾਂ ਅਤੇ ਸੰਗਤ/ਕਲੀਸੀਆ ਵਲੋਂ ਮਾਨਵਤਾ ਦੀ ਸੇਵਾ ਲਈ 26 ਯੂਨਿਟ ਖ਼ੂਨਦਾਨ ਕੀਤਾ ਗਿਆ। ਫਾਊਂਡੇਸ਼ਨ ਦੇ ਸਰਪ੍ਰਸਤ ਪਾਸਟਰ ਕੁਲਵਿੰਦਰ ਗਿੱਲ, ਖ਼ਜ਼ਾਨਚੀ ਪ੍ਰਿੰਸ ਗੋਇਲ, ਜਨਰਲ ਸਕੱਤਰ ਜਗਮੋਹਨ ਵਿਰਕ ਤੇ ਮੈਂਬਰਾਂ ਨੇ ਖ਼ੂਨਦਾਨੀਆਂ ਅਤੇ ਮੈਡੀਕਲ ਟੀਮ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਕਿਹਾ ਕਿ ਫਾਊਂਡੇਸ਼ਨ ਵਲੋਂ ਸਮਾਜਸੇਵਾ ਦੇ ਕਾਰਜਾਂ ਨੂੰ ਜਾਰੀ ਰੱਖਦੇ ਹੋਏ ਸਮੇਂ-ਸਮੇਂ ਉੱਪਰ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪੌਦੇ ਲਗਾਉਣ, ਲੋੜਵੰਦਾਂ ਲਈ ਰੋਜ਼ਾਨਾ ਲੰਗਰ ਦਾ ਪ੍ਰਬੰਧ ਕਰਨ, ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ, ਲੋੜਵੰਦ ਬੱਚਿਆਂ ਦੀ ਪੜ੍ਹਾਈ ਵਿਚ ਸਹਾਇਤਾ, ਬਿਰਧ ਆਸ਼ਰਮ ਚਲਾਉਣ ਅਤੇ ਬੇਰੁਜ਼ਗਾਰ ਤੇ ਲੋੜਵੰਦ ਔਰਤਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਰਗੇ ਕਾਰਜ ਕੀਤੇ ਜਾਂਦੇ ਰਹਿੰਦੇ ਹਨ, ਜਿਨ੍ਹਾਂ ਦੀ ਲੜੀ ਤਹਿਤ ਅੱਜ ਖ਼ੂਨਦਾਨ ਕੈਂਪ ਲਗਾਇਆ ਗਿਆ ਹੈ ਅਜਿਹੇ ਕੈਂਪ ਭਵਿੱਖ ਵਿਚ ਜਾਰੀ ਰਹਿਣਗੇ। ਪਾਸਟਰ ਗਿੱਲ ਨੇ ਕਿਹਾ ਕਿ ਖ਼ੂਨਦਾਨ ਇਕ ਮਹਾਨ ਕਾਰਜ ਹੈ, ਜੋ ਹਰ ਇਕ ਮਨੁੱਖ ਨੂੰ ਕਰਨਾ ਚਾਹੀਦਾ ਹੈ ਤੇ ਸਾਡੇ ਵਲੋਂ ਦਾਨ ਕੀਤੇ ਗਏ ਖ਼ੂੂਨ ਨਾਲ ਹਜ਼ਾਰਾਂ ਲੋਕਾਂ ਦੀਆਂ ਕੀਮਤੀ ਜਾਨਾਂ ਬਚ ਸਕਦੀਆਂ ਹਨ।