ਭਾਰਤੀਆ ਮਾਡਲ ਸਕੂਲ ਵਲੋਂ ਅਧਿਆਪਕ ਦਿਵਸ ਦੌਰਾਨ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ
ਰਾਮਪੁਰਾ ਫੂਲ, 7 ਸਤੰਬਰ (ਹੇਮੰਤ ਕੁਮਾਰ ਸ਼ਰਮਾ): ਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਰਾਮਪੁਰਾ ਫੂਲ ਅਧਿਆਪਕ ਦਿਵਸ ਦੇ ਮੌਕੇ ’ਤੇ ਸਕੂਲ ਦੀ ਮੈਨੇਜਿੰਗ ਕਮੇਟੀ ਵਲੋਂ ਸਕੂਲ ਦੇ ਸਮੂਹ ਅਧਿਆਪਕਾਂ ਲਈ ਸਾਲਾਸਰ ਬਾਲਾਜੀ ਅਤੇ ਖਾਟੂ ਸ਼ਿਆਮ ਦੀ ਧਾਰਮਿਕ ਅਤੇ ਮਨੋਰੰਜਨ ਭਰਪੂਰ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਯਾਤਰਾ ਦਾ ਮੁੱਖ ਉਦੇਸ਼ ਅਧਿਆਪਕਾ ਦੀ ਮਿਹਨਤ ਅਤੇ ਸਮਰਪਣ ਲਈ ਉਨ੍ਹਾਂ ਦਾ ਸਨਮਾਨ ਕਰਨਾ ਅਤੇ ਉਨ੍ਹਾਂ ਨੂੰ ਖ਼ੁਸ਼ੀ ਦੇ ਕੁਝ ਯਾਦਗਾਰ ਪਲ ਪ੍ਰਦਾਨ ਕਰਨਾ ਸੀ।
ਰਾਮਪੁਰਾ ਫੂਲ, 7 ਸਤੰਬਰ (ਹੇਮੰਤ ਕੁਮਾਰ ਸ਼ਰਮਾ): ਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਰਾਮਪੁਰਾ ਫੂਲ ਅਧਿਆਪਕ ਦਿਵਸ ਦੇ ਮੌਕੇ ’ਤੇ ਸਕੂਲ ਦੀ ਮੈਨੇਜਿੰਗ ਕਮੇਟੀ ਵਲੋਂ ਸਕੂਲ ਦੇ ਸਮੂਹ ਅਧਿਆਪਕਾਂ ਲਈ ਸਾਲਾਸਰ ਬਾਲਾਜੀ ਅਤੇ ਖਾਟੂ ਸ਼ਿਆਮ ਦੀ ਧਾਰਮਿਕ ਅਤੇ ਮਨੋਰੰਜਨ ਭਰਪੂਰ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਯਾਤਰਾ ਦਾ ਮੁੱਖ ਉਦੇਸ਼ ਅਧਿਆਪਕਾ ਦੀ ਮਿਹਨਤ ਅਤੇ ਸਮਰਪਣ ਲਈ ਉਨ੍ਹਾਂ ਦਾ ਸਨਮਾਨ ਕਰਨਾ ਅਤੇ ਉਨ੍ਹਾਂ ਨੂੰ ਖ਼ੁਸ਼ੀ ਦੇ ਕੁਝ ਯਾਦਗਾਰ ਪਲ ਪ੍ਰਦਾਨ ਕਰਨਾ ਸੀ। ਯਾਤਰਾ ਦੌਰਾਨ ਅਧਿਆਪਕਾਂ ਨੇ ਸਾਲਾਸਰ ਧਾਮ, ਸਰਦਾਰ ਸ਼ਹਿਰ ਅਤੇ ਖਾਟੂ ਸ਼ਿਆਮ ਜੀ ਦੇ ਦਰਸ਼ਨ ਕਰਕੇ ਸਕੂਲ ਦੀ ਤਰੱਕੀ ਅਤੇ ਖ਼ੁ ਸ਼ਹਾਲੀ ਲਈ ਅਰਦਾਸ ਕੀਤੀ। ਇਸ ਮੌਕੇ ਅਧਿਆਪਕਾਂ ਨੇ ਆਪਸੀ ਪਿਆਰ, ਸਾਂਝ ਅਤੇ ਭਾਈਚਾਰੇ ਨਾਲ ਯਾਤਰਾ ਦਾ ਭਰਪੂਰ ਆਨੰਦ ਮਾਣਿਆ। ਇਹ ਸਫ਼ਰ ਸਾਰਿਆਂ ਲਈ ਖ਼ੂਬਸੂਰਤ ਯਾਦਾਂ ਅਤੇ ਖ਼ੁਸ਼ੀ ਭਰੇ ਪਲਾਂ ਨਾਲ ਭਰਿਆ ਰਿਹਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜੋ ਅਧਿਆਪਕ ਲੰਬਾ ਸਫ਼ਰ ਨਹੀਂ ਕਰ ਸਕਦੇ ਸਨ ਉਨ੍ਹਾਂ ਲਈ ਬਰਨਾਲਾ ਦੇ ਜੀ ਮਾਲ ਵਿਚ ਫ਼ਿਲਮ ਅਤੇ ਲੰਚ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਸਕੂਲ ਦੇ ਸਮੂਹ ਸੇਵਾਦਾਰਾਂ ਨੂੰ ਵੀ ਮੈਰੀਲੈਂਡ ਵਿਖੇ ਲੰਚ ਕਰਵਾਇਆ ਗਿਆ। ਸਮੂਹ ਅਧਿਆਪਕਾ ਨੇ ਇਸ ਸਨੇਹ ਪੂਰਵਕ ਅਤੇ ਸ਼ਲਾਘਾਯੋਗ ਉਪਰਾਲੇ ਲਈ ਸਕੂਲ ਦੀ ਮੈਨੇਜਿੰਗ ਕਮੇਟੀ ਪ੍ਰਧਾਨ ਸ਼ਸ਼ੀ ਸਿੰਗਲਾ, ਡਾ. ਨਰਿੰਦਰ ਬਾਂਸਲ, ਰਜਿੰਦਰ ਜਿੰਦਲ, ਰਾਕੇਸ਼ ਸਹਾਰਾ, ਕੈਲਾਸ਼ ਕੌਸ਼ਿਕ ਅਤੇ ਪ੍ਰਿੰਸੀਪਲ ਉਪਮਾ ਸਿੰਗਲਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਯਾਤਰਾ ਉਨ੍ਹਾਂ ਲਈ ਹਮੇਸ਼ਾ ਇੱਕ ਅਭੁੱਲ ਯਾਦ ਬਣੀ ਰਹੇਗੀ।