08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਦਫ਼ਤਰ ’ਚ ਵਰਕਰਾਂ ਤੇ ਲੋਕਾਂ ਨਾਲ ਮੀਟਿੰਗਾਂ ਦਾ ਦੌਰ ਆਰੰਭਿਆ

ਤਲਵੰਡੀ ਸਾਬੋ, 7 ਸਤੰਬਰ (ਰਣਜੀਤ ਸਿੰਘ ਰਾਜੂ)- ਕਾਂਗਰਸ ਪਾਰਟੀ ਵਲੋਂ ਹਲਕਾ ਤਲਵੰਡੀ ਸਾਬੋ ’ਚ ਸਰਗਰਮ ਸੀਨੀਅਰ ਆਗੂ ਕ੍ਰਿਸ਼ਨ ਸਿੰਘ ਭਾਗੀਵਾਂਦਰ ਵਲੋਂ ਪਿਛਲੇ ਸਮੇਂ ’ਚ ਤਲਵੰਡੀ ਸਾਬੋ ’ਚ ਖੋਲ੍ਹੇ ਹਲਕਾ ਪੱਧਰੀ ਦਫ਼ਤਰ ’ਚ ਹੁਣ ਕਾਂਗਰਸੀ ਆਗੂਆਂ ਤੇ ਲੋਕਾਂ ਨਾਲ ਮੀਟਿੰਗਾਂ ਦਾ ਦੌਰ ਆਰੰਭ ਦਿੱਤਾ ਗਿਆ ਹੈ । ਕ੍ਰਿਸ਼ਨ ਸਿੰਘ ਭਾਗੀਵਾਂਦਰ ਦੀ ਟੀਮ ਵਲੋਂ ਮੁਹੱਈਆ ਕਰਵਾਈ ਜਾਣਕਾਰੀ ਮੁਤਾਬਿਕ ਹਲਕਾ ਪੱਧਰ ਦਫ਼ਤਰ ਅੰਦਰ ਜਿੱਥੇ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਬੂਥ ਪੱਧਰ ਤੱਕ ਕਾਂਗਰਸ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕਰਕੇ ਕੰਮ ਕਰਨ ਦਾ ਸੱਦਾ ਦਿੱਤਾ ਜਾ ਰਿਹੈ ਉੱਥੇ ਲੋਕ ਮੁਸ਼ਕਿਲਾਂ ਸੁਣਕੇ ਦਫ਼ਤਰ ’ਚ ਮੌਜੂਦ ਟੀਮ ਨੂੰ ਇਹ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਉਹ ਇਨ੍ਹਾਂ ਮੁਸ਼ਕਿਲਾਂ ਨੂੰ ਸੰਬੰਧਿਤ ਮਹਿਕਮੇ ਜਾਂ ਅਧਿਕਾਰੀਆਂ ਤੱਕ ਪਹੁੰਚਾ ਕੇ ਉਨ੍ਹਾਂ ਨੂੰ ਹੱਲ ਕਰਵਾਉਣ ਦੇ ਯਤਨ ਕਰਨ ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਤਲਵੰਡੀ ਸਾਬੋ, 7 ਸਤੰਬਰ (ਰਣਜੀਤ ਸਿੰਘ ਰਾਜੂ)- ਕਾਂਗਰਸ ਪਾਰਟੀ ਵਲੋਂ ਹਲਕਾ ਤਲਵੰਡੀ ਸਾਬੋ ’ਚ ਸਰਗਰਮ ਸੀਨੀਅਰ ਆਗੂ ਕ੍ਰਿਸ਼ਨ ਸਿੰਘ ਭਾਗੀਵਾਂਦਰ ਵਲੋਂ ਪਿਛਲੇ ਸਮੇਂ ’ਚ ਤਲਵੰਡੀ ਸਾਬੋ ’ਚ ਖੋਲ੍ਹੇ ਹਲਕਾ ਪੱਧਰੀ ਦਫ਼ਤਰ ’ਚ ਹੁਣ ਕਾਂਗਰਸੀ ਆਗੂਆਂ ਤੇ ਲੋਕਾਂ ਨਾਲ ਮੀਟਿੰਗਾਂ ਦਾ ਦੌਰ ਆਰੰਭ ਦਿੱਤਾ ਗਿਆ ਹੈ । ਕ੍ਰਿਸ਼ਨ ਸਿੰਘ ਭਾਗੀਵਾਂਦਰ ਦੀ ਟੀਮ ਵਲੋਂ ਮੁਹੱਈਆ ਕਰਵਾਈ ਜਾਣਕਾਰੀ ਮੁਤਾਬਿਕ ਹਲਕਾ ਪੱਧਰ ਦਫ਼ਤਰ ਅੰਦਰ ਜਿੱਥੇ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਬੂਥ ਪੱਧਰ ਤੱਕ ਕਾਂਗਰਸ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕਰਕੇ ਕੰਮ ਕਰਨ ਦਾ ਸੱਦਾ ਦਿੱਤਾ ਜਾ ਰਿਹੈ ਉੱਥੇ ਲੋਕ ਮੁਸ਼ਕਿਲਾਂ ਸੁਣਕੇ ਦਫ਼ਤਰ ’ਚ ਮੌਜੂਦ ਟੀਮ ਨੂੰ ਇਹ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਉਹ ਇਨ੍ਹਾਂ ਮੁਸ਼ਕਿਲਾਂ ਨੂੰ ਸੰਬੰਧਿਤ ਮਹਿਕਮੇ ਜਾਂ ਅਧਿਕਾਰੀਆਂ ਤੱਕ ਪਹੁੰਚਾ ਕੇ ਉਨ੍ਹਾਂ ਨੂੰ ਹੱਲ ਕਰਵਾਉਣ ਦੇ ਯਤਨ ਕਰਨ । ਉੱਧਰ ਗੱਲਬਾਤ ਦੌਰਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਕਿਹਾ ਕਿ ਸਮੁੱਚੇ ਸੂਬੇ ਵਾਂਗ ਹਲਕਾ ਤਲਵੰਡੀ ਸਾਬੋ ’ਚ ਵੀ ਸੱਤਾਧਿਰ ਆਮ ਆਦਮੀ ਪਾਰਟੀ ਨੇ ਵਿਕਾਸ ਦੇ ਨਾਂ ’ਤੇ ਕੁਝ ਸੜਕਾਂ ਦੀ ਮੁਰੰਮਤ ਕਰਵਾਉਣ ਤੋਂ ਸਿਵਾਏ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਧਾਰਮਿਕ ਸ਼ਹਿਰ ਕਰਾਰ ਦਿੱਤੇ ਤਲਵੰਡੀ ਸਾਬੋ ’ਚ ਪਹਿਲਾਂ ਤੋਂ ਹੀ ਬਣੇ ਪਾਰਕਾਂ ਦੀ ਸਾਂਭ ਸੰਭਾਲ ਨਾ ਹੋਣ ਕਰਕੇ ਉਹ ਖ਼ਸਤਾ-ਹਾਲ ਰੂਪ ਧਾਰਦੇ ਜਾ ਰਹੇ ਹਨ। ਕਾਂਗਰਸੀ ਆਗੂ ਨੇ ਕਿਹਾ ਕਿ ਪਿਛਲੇ ਸਮੇਂ ’ਚ ਉਨ੍ਹਾਂ ਨੇ ਧਰਨੇ ਪ੍ਰਦਰਸ਼ਨ ਲਗਾ ਕੇ ਬੱਸ ਅੱਡੇ ਲਈ ਗ੍ਰਾਂਟ ਮਨਜ਼ੂਰ ਕਰਵਾਈ ਸੀ ਪਰ ਪੈਸੇ ਆ ਚੁੱਕਣ ਦੇ ਬਾਵਜੂਦ ਸਿਰਫ਼ ਇਸ ਲਈ ਬੱਸ ਅੱਡੇ ਦਾ ਕੰਮ ਸ਼ੁਰੂ ਨਹੀਂ ਕਰਵਾਇਆ ਜਾ ਰਿਹਾ ਕਿਉਂਕਿ ਉਸਦਾ ਸਿਹਰਾ ‘ਆਪ’ ਆਗੂਆਂ ਸਿਰ ਨਹੀ ਬੱਝੇਗਾ। ਉਨ੍ਹਾਂ ਮੰਗ ਕੀਤੀ ਕਿ ਜਿਹੜੇ ਵਿਕਾਸ ਕਾਰਜਾਂ ਲਈ ਪੈਸੇ ਵਿਭਾਗੀ ਖਾਤਿਆਂ ’ਚ ਆ ਚੁੱਕੇ ਹਨ, ਉਨ੍ਹਾਂ ਦੇ ਕੰਮ ਸ਼ੁਰੂ ਕਰਵਾਏ ਜਾਣ ਨਹੀ ਤਾਂ ਆਗਾਮੀ ਚੋਣਾਂ ਲਈ ਲੋਕ ਉਨ੍ਹਾਂ ਤੋਂ ਜਵਾਬ ਮੰਗਣਗੇ । ਇਸ ਮੌਕੇ ਦਿਲਪ੍ਰੀਤ ਸਿੰਘ ਜਗਾ, ਵਿਕਾਸ ਤਲਵੰਡੀ, ਜਗਤਾਰ ਸਿੰਘ ਮੈਨੂਆਣਾ, ਰਣਬੀਰ ਸਿੰਘ ਸ਼ੇਖਪੁਰਾ ਸਮੇਤ ਕਈ ਕਾਂਗਰਸੀ ਆਗੂ ਵੀ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਮਾਨਸਾ ਦੇ ਵਕੀਲ ਦੇ ਹੱਕ ’ਚ ਬਠਿੰਡਾ ਦੇ ਵਕੀਲਾਂ ਵਲੋਂ ਕੰਮਕਾਜ ਠੱਪ ਅਗਲੀ ਖ਼ਬਰ ਭਾਰਤੀਆ ਮਾਡਲ ਸਕੂਲ ਵਲੋਂ ਅਧਿਆਪਕ ਦਿਵਸ ਦੌਰਾਨ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ
Ad Position 24