08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਏ.ਆਈ. ਵਿਸ਼ੇ ’ਤੇ ਰਿਫ਼ਰੈਸ਼ਰ ਕੋਰਸ

ਤਲਵੰਡੀ ਸਾਬੋ, 7 ਸਤੰਬਰ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਅਤੇ ਵਿਕਾਸ ਕੇਂਦਰ, ਫੈਕਲਟੀ ਆਫ਼ ਸਾਇੰਸਜ਼ ਤੇ ਹਿਉਮੈਨਟੀਜ਼ ਐਂਡ ਲੈਗੂਏਜ਼ਸ ਵਲੋਂ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਅਤੇ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਆਫ਼ ਬੜੌਦਾ, ਵਡੋਦਰਾ ਦੇ ਸਹਿਯੋਗ ਨਾਲ ਉੱਚ ਸਿੱਖਿਆ ਵਿਚ ਮਸਨੂਈ ਬੁੱਧੀ ਦੇ ਯੋਗਦਾਨ ਵਿਸ਼ੇ ’ਤੇ ਕਰਵਾਏ ਜਾ ਰਹੇ 12 ਰੋਜ਼ਾ ਰਿਫ਼ਰੈਸ਼ਰ ਕੋਰਸ ਬਾਰੇ ਕਿਤਾਬਚਾ ਅੱਜ ਵਾਈਸ ਚਾਂਸਲਰ ਡਾ. ਬਲਰਾਜ ਸਿੰਘ, ਪਰੋ.

Ad Position 21
repet_subhas-goyals [Copy P29]
ਰਿਫ਼ਰੈਸ਼ਰ ਕੋਰਸ ਸੰਬੰਧੀ ਕਿਤਾਬਚਾ ਜਾਰੀ ਕਰਦੇ ਹੋਏ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਅਧਿਕਾਰੀ। ਅਜੀਤ ਤਸਵੀਰ 08-09-2026
ਤਲਵੰਡੀ ਸਾਬੋ, 7 ਸਤੰਬਰ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਅਤੇ ਵਿਕਾਸ ਕੇਂਦਰ, ਫੈਕਲਟੀ ਆਫ਼ ਸਾਇੰਸਜ਼ ਤੇ ਹਿਉਮੈਨਟੀਜ਼ ਐਂਡ ਲੈਗੂਏਜ਼ਸ ਵਲੋਂ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਅਤੇ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਆਫ਼ ਬੜੌਦਾ, ਵਡੋਦਰਾ ਦੇ ਸਹਿਯੋਗ ਨਾਲ ਉੱਚ ਸਿੱਖਿਆ ਵਿਚ ਮਸਨੂਈ ਬੁੱਧੀ ਦੇ ਯੋਗਦਾਨ ਵਿਸ਼ੇ ’ਤੇ ਕਰਵਾਏ ਜਾ ਰਹੇ 12 ਰੋਜ਼ਾ ਰਿਫ਼ਰੈਸ਼ਰ ਕੋਰਸ ਬਾਰੇ ਕਿਤਾਬਚਾ ਅੱਜ ਵਾਈਸ ਚਾਂਸਲਰ ਡਾ. ਬਲਰਾਜ ਸਿੰਘ, ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਅਤੇ ਪੀਯੂਸ਼ ਵਰਮਾ ਵਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਕੋਰਸ ਦੇ ਕੁਆਰਡੀਨੇਟਰ ਡਾ. ਕਵਿਤਾ ਰਾਣੀ, ਕਨਵੀਨਰ ਡਾ. ਅਮਿਤ ਟੁਟੇਜਾ , ਡਾ. ਸਨੀ ਅਰੋੜਾ ਤੇ ਵੱਖ-ਵੱਖ ਵਿਭਾਗਾਂ ਦੇ ਡੀਨ ਮੌਜੂਦ ਸਨ। ਪ੍ਰਬੰਧਕਾਂ ਦੱਸਿਆ ਕਿ ਰਿਫ਼ਰੈਸ਼ਰ ਕੋਰਸ ਉੱਚ ਸਿੱਖਿਆ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਤੇਜ਼ੀ ਨਾਲ ਬਦਲ ਰਹੀ ਭੂਮਿਕਾ ਨੂੰ ਧਿਆਨ ਵਿਚ ਰੱਖ ਕੇ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ਵਿੱਚ 90 ਮਿੰਟ ਦੇ 48 ਸੈਸ਼ਨ ਹੋਣਗੇ। ਕੋਰਸ ਦਾ ਇੱਕ ਮੱਤਵਪੂਰਨ ਹਿੱਸਾ ਅਕਾਦਮਿਕ ਅਤੇ ਏ.ਆਈ. ਦੀ ਨੈਤਿਕ, ਕਾਨੂੰਨੀ ਅਤੇ ਜ਼ਿੰਮੇਵਾਰ ਵਰਤੋਂ ਨਾਲ ਸੰਬੰਧਤ ਹੋਵੇਗਾ। ਰਿਫ਼ਰੈਸ਼ਰ ਕੋਰਸ ਦੇ ਕਨਵੀਨਰ ਡਾ. ਕਵਿਤਾ ਅਤੇ ਕੁਆਰਡੀਨੇਟਰ ਡਾ. ਟੁਟੇਜਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਸਰਕਾਰੀ, ਨਿੱਜੀ ਅਤੇ ਕੇਂਦਰੀ ਯੂਨੀਵਰਸਿਟੀਆਂ, ਕਾਲਜਾਂ ਅਤੇ ਹੋਰ ਉੱਚ ਸਿੱਖਿਆ ਅਦਾਰਿਆਂ ਦੇ ਫੈਕਲਟੀ ਮੈਂਬਰਾਂ ਲਈ ਉਪਲੱਬਧ ਹੋਵੇਗਾ। ਭਾਗੀਦਾਰਾਂ ਨੂੰ ਅਣਇਤਰਾਜ਼ੀ ਪ੍ਰਮਾਣ-ਪੱਤਰ ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵੇਗਾ। ਪ੍ਰਬੰਧਕਾਂ ਦੱਸਿਆ ਕਿ ਰਜਿਸਟਰੇਸ਼ਨ ਦੀ ਆਖਰੀ ਮਿਤੀ 18 ਸਤੰਬਰ ਹੈ ਤੇ 22 ਸਤੰਬਰ ਤੋਂ ਇਹ ਕੋਰਸ ਸ਼ੁਰੂ ਹੋਵੇਗਾ । ਖਾਸ ਗੱਲ ਇਹ ਹੈ ਕਿ ਇਸ ਪ੍ਰੋਗਰਾਮ ਲਈ ਕੋਈ ਰਜਿਸਟਰੇਸ਼ਨ ਫੀਸ ਨਹੀਂ ਹੈ । ਜੋ ਭਾਗੀਦਾਰ ਸਾਰੇ ਸੈਸ਼ਨਾਂ ਵਿੱਚ ਹਾਜ਼ਰੀ ਭਰਨਗੇ ਅਤੇ ਮੁਲਾਂਕਣ ਟੈਸਟ ਸਫਲਤਾਪੂਰਵਕ ਪਾਸ ਕਰਨਗੇ, ਉਨ੍ਹਾਂ ਨੂੰ ਈ-ਸਰਟੀਫ਼ਿਕੇਟ ਪ੍ਰਦਾਨ ਕੀਤੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਕੋਟਲੀ ਖੁਰਦ ’ਚ ਅਕਾਲੀ ਦਲ (ਬ) ਨੂੰ ਭਾਰੀ ਸਮਰਥਨ ਕਾਂਗਰਸ ਛੱਡ ਕੇ ਵਰਕਰ ਅਕਾਲੀ ਦਲ ’ ਚ ਹੋਏ ਸ਼ਾਮਿਲ ਅਗਲੀ ਖ਼ਬਰ ਯਾਦਵਿੰਦਰਾ ਇੰਜੀਨੀਅਰਿੰਗ ਵਿਭਾਗ ਵਲੋਂ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ
Ad Position 24