13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੀਆਂ ਚੋਣਾਂ ਸੰਪੰਨ, 12 ਘੰਟੇ ਚੱਲੀ ਵੋਟਾਂ ਦੀ ਗਿਣਤੀ

ਬਠਿੰਡਾ, 12 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੀਆਂ ਚੋਣਾਂ ਅਮਨ-ਸ਼ਾਂਤੀ ਨਾਲ ਸੰਪੰਨ ਹੋ ਗਈਆਂ ਹਨ, ਜਿਨ੍ਹਾਂ ਵਿਚ ਕੁਲ 87 ਫ਼ੀਸਦੀ ਵੋਟਾਂ ਪੋਲ ਹੋਈਆਂ । ਵੱਡੀ ਗੱਲ ਇਹ ਰਹੀ ਕਿ ਸ਼ਾਮ ਦੇ 6 ਵਜੇ ਸ਼ੁਰੂ ਹੋਈ ਵੋਟਾਂ ਦੀ ਗਿਣਤੀ ਅਗਲੀ ਸਵੇਰ ਦੇ 6 ਵਜੇ ਤੱਕ 12 ਘੰਟੇ ਲੰਬੀ ਚੱਲੀ।

Ad Position 21
repet_subhas-goyals [Copy P29]
ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੀਆਂ ਚੋਣਾਂ ’ਚ ਜੇਤੂ ਰਹੇ ਪ੍ਰਧਾਨ ਤੇ ਹੋਰ ਵੱਖ-ਵੱਖ ਅਹੁਦੇਦਾਰ। ਤਸਵੀਰ: ਲਵਲੀ 13-09-2026
ਬਠਿੰਡਾ, 12 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੀਆਂ ਚੋਣਾਂ ਅਮਨ-ਸ਼ਾਂਤੀ ਨਾਲ ਸੰਪੰਨ ਹੋ ਗਈਆਂ ਹਨ, ਜਿਨ੍ਹਾਂ ਵਿਚ ਕੁਲ 87 ਫ਼ੀਸਦੀ ਵੋਟਾਂ ਪੋਲ ਹੋਈਆਂ । ਵੱਡੀ ਗੱਲ ਇਹ ਰਹੀ ਕਿ ਸ਼ਾਮ ਦੇ 6 ਵਜੇ ਸ਼ੁਰੂ ਹੋਈ ਵੋਟਾਂ ਦੀ ਗਿਣਤੀ ਅਗਲੀ ਸਵੇਰ ਦੇ 6 ਵਜੇ ਤੱਕ 12 ਘੰਟੇ ਲੰਬੀ ਚੱਲੀ। ਚੋਣ ਅਧਿਕਾਰੀ ਐਡਵੋਕੇਟ ਕੰਵਲਜੀਤ ਸਿੰਘ ਕੁਟੀ ਅਤੇ ਸਹਾਇਕ ਚੋਣ ਅਧਿਕਾਰੀ ਗੁਰਚਰਨਜੀਤ ਸਿੰਘ ਸਿੱਧੂ ਅਤੇ ਵਰਿੰਦਰ ਸ਼ਰਮਾ ਨੇ ਨਤੀਜਾ ਸਾਂਝੇ ਕਰਦੇ ਹੋਏ ਦੱਸਿਆ ਕਿ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਚੱਲੀ ਚੋਣ ਪ੍ਰਕਿਰਿਆ ਦੌਰਾਨ ਕੁੱਲ 2153 ਵੋਟਰਾਂ ਵਿਚੋਂ 1868 ਵਕੀਲਾਂ ਨੇ ਮਤਦਾਨ ਕੀਤਾ, ਜਦਕਿ 285 ਵੋਟਰਾਂ ਨੇ ਹਿੱਸਾ ਨਹੀਂ ਲਿਆ। ਉਨ੍ਹਾਂ ਦੱਸਿਆ ਕਿ ਪ੍ਰਧਾਨ ਦੇ ਆਹੁਦੇ ਲਈ ਚੋਣ ਮੈਦਾਨ ’ਚ ਉੱਤਰੇ ਐਡਵੋਕੇਟ ਰਾਕੇਸ਼ ਕੁਮਾਰ ਗੁਪਤਾ ਨੇ 493 ਵੋਟਾਂ ਹਾਸਿਲ ਕਰਕੇ ਸਖ਼ਤ ਮੁਕਾਬਲੇ ਦੌਰਾਨ 7 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਹੈ ਤੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਸੁਖਪਾਲ ਸਿੰਘ ਢਿੱਲੋਂ 486 ਵੋਟਾਂ ਲੈ ਕੇ ਦੂਸਰੇ ਸਥਾਨ ’ਤੇ ਰਹੇ, ਜਦਕਿ ਪ੍ਰਧਾਨਗੀ ਦੇ ਦੋ ਹੋਰ ਉਮੀਦਵਾਰਾਂ ’ਚ ਐਡਵੋਕੇਟ ਗੁਰਇਕਬਾਲ ਸਿੰਘ ਚਹਿਲ 469 ਅਤੇ ਐਡਵੋਕੇਟ ਗੁਰਮਿੰਦਰ ਸਿੰਘ ਭੁੱਲਰ 405 ਵੋਟਾਂ ਹਾਸਲ ਕਰਕੇ ਕ੍ਰਮਵਾਰ ਤੀਸਰੇ ਅਤੇ ਚੌਥੇ ਸਥਾਨ ’ਤੇ ਰਹੇ । ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਐਡਵੋਕੇਟ ਗੁਰਜੋਤ ਸਿੰਘ 1011 ਵੋਟਾਂ ਹਾਸਲ ਕਰਕੇ ਸਕੱਤਰ ਬਣੇ ਹਨ ਤੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਸ਼ੁਸ਼ਾਂਤ ਸ਼ਰਮਾ ਨੂੰ 807 ਵੋਟਾਂ ਮਿਲੀਆਂ। ਐਡਵੋਕੇਟ ਹੁਸਨਿੰਦਰਪਾਲ ਸਿੰਘ ਸਿੱਧੂ 935 ਵੋਟਾਂ ਪ੍ਰਾਪਤ ਕਰਕੇ ਉੱਪ-ਪ੍ਰਧਾਨ ਬਣੇ ਤੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਮਨਦੀਪ ਸਿੰਘ ਢਿੱਲੋਂ ਨੂੰ 835 ਵੋਟਾਂ ਹਾਸਲ ਹੋਈਆਂ। ਸੰਯੁਕਤ ਸਕੱਤਰ ਦੇ ਅਹੁਦੇ ’ਤੇ ਐਡਵੋਕੇਟ ਅਮਨਦੀਪ ਕੌਰ ਨੇ 1103 ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਤੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਸੁਖਬੀਰ ਕੌਰ ਨੂੰ 669 ਵੋਟਾਂ ਪ੍ਰਾਪਤ ਹੋਈਆਂ, ਜਦਕਿ ਐਡਵੋਕੇਟ ਅਰਸ਼ਦੀਪ ਸ਼ਰਮਾ 1310 ਵੋਟਾਂ ਪ੍ਰਾਪਤ ਕਰਕੇ ਖ਼ਜ਼ਾਨਚੀ ਬਣੇ ਤੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਬੇਅੰਤ ਕੌਰ ਨੂੰ 51 7 ਵੋਟਾਂ ਹਾਸਲ ਹੋਈਆਂ। ਇਸ ਤੋਂ ਇਲਾਵਾ ਔਰਤ ਵਰਗ ਲਈ ਪਹਿਲੀਵਾਰ ਰਾਖਵੇਂ ਕੀਤੇ ਗਏ ਉੱਪ-ਪ੍ਰਧਾਨ ਦੇ ਆਹੁਦੇ ’ਤੇ ਐਡਵੋਕੇਟ ਸ਼ਗਨਦੀਪ ਕੌਰ ਸਿੱਧੂ ਨੇ 936 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਹੈ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਕਿਰਨਪਾਲ ਕੌਰ ਨੂੰ 540 ਅਤੇ ਐਡਵੋਕੇਟ ਬਲਜੀਤ ਕੌਰ ਨੂੰ 301 ਵੋਟਾਂ ਮਿਲੀਆਂ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਵੱਖ-ਵੱਖ ਅਹੁਦਿਆਂ ਦੀਆਂ ਕੁਲ 391 ਵੋਟਾਂ ਰੱਦ ਹੋਈਆਂ।
Ad Position 22
No active advertisement
ਪਿਛਲੀ ਖ਼ਬਰ ਇਕ ਕਿੱਲੋ ਤੋਂ ਵੱਧ ਹੈਰੋਇਨ ਅਤੇ 1 ਲੱਖ ਰੁਪਏ ਡਰੱਗ ਮਨੀ ਸਮੇਤ ਟੇਲਰ ਮਾਸਟਰ ਗ੍ਰਿਫ਼ਤਾਰ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ
Ad Position 24