13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸੀ.ਬੀ.ਐੱਸ.ਈ. ਨੌਰਥ ਜ਼ੋਨ-2 ਹੈਂਡਬਾਲ ’ਚ ਬਠਿੰਡਾ ਦੀਆਂ ਲੜਕੀਆਂ ਨੇ ਮਾਰੀ ਬਾਜ਼ੀ

ਬਠਿੰਡਾ, 12 ਸਤੰਬਰ (ਸ. ਰ.)

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਬਠਿੰਡਾ, 12 ਸਤੰਬਰ (ਸ. ਰ.):- ਸੀ.ਬੀ.ਐੱਸ.ਈ. ਨੌਰਥ ਜ਼ੋਨ-2 ਹੈਂਡਬਾਲ ਟੂਰਨਾਮੈਂਟ ਵਿਚ ਬਠਿੰਡਾ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਾਜ਼ੀ ਮਾਰੀ ਹੈ। ਲੜਕੀਆਂ ਨੇ ਅੰਡਰ-14 ਅਤੇ ਅੰਡਰ-17 ਸਾਲ ਉਮਰ ਵਰਗ ਵਿਚ ਪਹਿਲੇ ਸਥਾਨ ’ਤੇ ਕਬਜ਼ਾ ਕਰਕੇ ਸੋਨ ਤਗਮੇ ਜਿੱਤੇ ਹਨ। ਇਹ ਟੂਰਨਾਮੈਂਟ ਲੰਘੇ ਦਿਨ ਡੀ.ਪੀ.ਐੱਸ. ਪਬਲਿਕ ਸਕੂਲ, ਪਾਣੀਪਤ ਵਿਖੇ ਸਮਾਪਤ ਹੋਇਆ ਹੈ, ਜਿਸ ਵਿਚ ਵੱਖ-ਵੱਖ ਵਰਗਾਂ ਦੀਆਂ ਕੁਲ 26 ਟੀਮਾਂ ਨੇ ਹਿੱਸਾ ਲਿਆ। ਬਠਿੰਡਾ ਟੀਮ ਦੇ ਕੋਚ ਦਵਿੰਦਰਪਾਲ ਸਿੰਘ ਗਿੱਲ ਨੇ ਦੱਸਿਆ ਕਿ ਅੰਡਰ-14 ਸਾਲ ਵਰਗ ਦੇ ਫਾਈਨਲ ਮੁਕਾਬਲੇ ਵਿਚ ਸੇਂਟ ਜ਼ੇਵੀਅਰ ਸਕੂਲ ਬਠਿੰਡਾ ਦੀ ਟੀਮ ਨੇ ਸ਼ਾਹ ਸਤਨਾਮ ਸਕੂਲ ਸਿਰਸਾ ਨੂੰ ਮਾਤ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਵਰਗ ਵਿਚ ਬਠਿੰਡਾ ਦੀ ਟੀਮ ਨੇ ਮਾਈਂਡ ਟ੍ਰੀ ਸਕੂਲ ਅੰਬਾਲਾ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਦੋਵੇਂ ਵਰਗਾਂ ਵਿਚ ਜਿੱਤ ਦਰਜ ਕਰਨ ਨਾਲ ਸਕੂਲ ਦੀਆਂ ਦੋਨੋ ਟੀਮਾਂ ਨੇ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਲਈ ਵੀ ਕੁਆਲੀਫ਼ਾਈ ਕਰ ਲਿਆ ਹੈ। ਨੈਸ਼ਨਲ ਮੁਕਾਬਲੇ ਉੱਤਰ ਪ੍ਰਦੇਸ਼ ਦੇ ਚੰਡੌਲੀ ਵਿਖੇ ਹੋਣਗੇ। ਸ਼ਾਨਦਾਰ ਜਿੱਤ ਤੋਂ ਬਾਅਦ ਵਾਪਸ ਬਠਿੰਡਾ ਪਰਤਣ ’ਤੇ ਦੋਨੋਂ ਟੀਮਾਂ ਦਾ ਬਠਿੰਡਾ ਵਾਸੀਆਂ ਨੇ ਰੇਲਵੇ ਸਟੇਸ਼ਨ ’ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਕੋਚ ਦਵਿੰਦਰਪਾਲ ਸਿੰਘ, ਕੋਚ ਲੱਕੀ ਅਤੇ ਕੋਚ ਸ਼ਿਵਦੀਪ ਕੌਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਟੈਕਸ ਐਸੋਸੀਏਸ਼ਨ ਬਾਰ ਬਠਿੰਡਾ ਦੀ ਸਰਬਸੰਮਤੀ ਨਾਲ ਚੋਣ ਅਰੁਣ ਕੁਮਾਰ ਜਿੰਦਲ ਬਣੇ ਪ੍ਰਧਾਨ ਅਗਲੀ ਖ਼ਬਰ ਥਰਮਲ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਮੁਲਾਜ਼ਮ ਸੰਘਰਸ਼ਾਂ ‘ਚ ਭਰਵੀਂ ਸ਼ਮੂਲੀਅਤ ਦਾ ਐਲਾਨ
Ad Position 24