14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸੀ.ਐਮ. ਦੀਆਂ ਯੋਗਸ਼ਾਲਾਵਾਂ ’ਤੇ 76 ਕਰੋੜ ਤੋਂ ਵੱਧ ਖ਼ਰਚ ਪੰਜਾਬ ‘ ਚ 10,953 ਯੋਗਸ਼ਾਲਾਵਾਂ , 3.23 ਲੱਖ ਤੋਂ ਵੱਧ ਲੋਕ ਲੈ ਰਹੇ ਲਾਭ

ਬਠਿੰਡਾ, 14 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਤੰਦਰੁਸਤ ਰੱਖਣ ਦੇ ਮਕਸਦ ਨਾਲ ਚਲਾਈਆਂ ਜਾ ਰਹੀਆਂ ਸੀ. ਐਮ.

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਬਠਿੰਡਾ, 14 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਤੰਦਰੁਸਤ ਰੱਖਣ ਦੇ ਮਕਸਦ ਨਾਲ ਚਲਾਈਆਂ ਜਾ ਰਹੀਆਂ ਸੀ.ਐਮ. ਦੀਆਂ ਯੋਗਸ਼ਾਲਾਵਾਂ ‘ਤੇ ਪਿਛਲੇ ਕੁਝ ਸਾਲਾਂ ਦੌਰਾਨ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ । ਸੂਚਨਾ ਦੇ ਅਧਿਕਾਰ ਕਾਨੂੰਨ-2005 ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ ਫਰਵਰੀ 2022 ਤੋਂ ਜੁਲਾਈ 2026 ਤੱਕ ਇਨ੍ਹਾਂ ਯੋਗਸ਼ਾਲਾਵਾਂ ‘ਤੇ 76 ਕਰੋੜ 2 ਲੱਖ 79 ਹਜ਼ਾਰ 472 ਰੁਪਏ ਖ਼ਰਚ ਹੋ ਚੁੱਕੇ ਹਨ। ਆਰ.ਟੀ.ਆਈ. ਰਾਹੀਂ ਸਾਹਮਣੇ ਆਏ ਅੰਕੜਿਆਂ ਮੁਤਾਬਿਕ ਸੂਬੇ ਦੇ 23 ਜ਼ਿਲ੍ਹਿਆਂ ਵਿਚ 10,953 ਸੀ.ਐਮ. ਦੀਆਂ ਯੋਗਸ਼ਾਲਾਵਾਂ ਚੱਲ ਰਹੀਆਂ ਹਨ, ਜਿਨ੍ਹਾਂ ਦਾ 3 ਲੱਖ 23 ਹਜ਼ਾਰ 830 ਲੋਕ ਲਾਭ ਲੈ ਰਹੇ ਹਨ। ਇਸ ਮੌਕੇ ਆਰ.ਟੀ.ਆਈ. ਐਕਟੀਸਿਵਟ ਸੰਜੀਵ ਗੋਇਲ ਨੇ ਦੱਸਿਆ ਕਿ ਉਸ ਵਲੋਂ ਆਰ.ਟੀ.ਆਈ. ਤਹਿਤ ਲੋਕ ਸੂਚਨਾ ਅਧਿਕਾਰੀ, ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ, ਹੁਸ਼ਿਆਰਪੁਰ ਨੂੰ ਆਨਲਾਈਨ ਅਰਜ਼ੀ ਦੇ ਕੇ ਪੰਜਾਬ ਵਿਚ ਚੱਲ ਰਹੀਆਂ ਸੀ.ਐੱਮ. ਦੀਆਂ ਯੋਗਸ਼ਾਲਾਵਾਂ ਸਬੰਧੀ ਜਾਣਕਾਰੀ ਮੰਗੀ ਗਈ ਸੀ। ਇਸ ਦੇ ਜਵਾਬ ਵਿਚ ਪੱਤਰ ਰਾਹੀ ਜਾਣਕਾਰੀ ਅਨੁਸਾਰ ਸੂਬੇ ਵਿਚ ਯੋਗਸ਼ਾਲਾਵਾਂ ਦੀ ਸ਼ੁਰੂਆਤ 5 ਅਪ੍ਰੈਲ 2023 ਤੋਂ ਕੀਤੀ ਗਈ ਸੀ। ਇਨ੍ਹਾਂ ਯੋਗਸ਼ਾਲਾਵਾਂ ਵਿਚ ਯੋਗ ਕਰਵਾਉਣ ਲਈ 1,443 ਯੋਗ ਗੁਰੂ/ਅਧਿਆਪਕ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਪਟਿਆਲਾ ‘ਚ ਸਭ ਤੋਂ ਵੱਧ ਯੋਗਸ਼ਾਲਾਵਾਂ- ਜ਼ਿਲ੍ਹਾ-ਵਾਰ ਅੰਕੜਿਆਂ ਅਨੁਸਾਰ ਪਟਿਆਲਾ ਜ਼ਿਲ੍ਹਾ ਸਭ ਤੋਂ ਵੱਧ ਯੋਗਸ਼ਾਲਾਵਾਂ ਦੇ ਮਾਮਲੇ ਵਿਚ ਪਹਿਲੇ ਸਥਾਨ ‘ਤੇ ਹੈ, ਜਿੱਥੇ 745 ਯੋਗਸ਼ਾਲਾਵਾਂ ਚੱਲ ਰਹੀਆਂ ਹਨ। ਹੁਸ਼ਿਆਰਪੁਰ ਵਿਚ 732 ਅਤੇ ਲੁਧਿਆਣਾ ਵਿਚ 718 ਯੋਗਸ਼ਾਲਾਵਾਂ ਹਨ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਵਿਚ 709, ਸੰਗਰੂਰ ਵਿਚ 710, ਗੁਰਦਾਸਪੁਰ ਵਿਚ 702 ਅਤੇ ਅੰਮ੍ਰਿਤਸਰ ਵਿਚ 589 ਯੋਗਸ਼ਾਲਾਵਾਂ ਚੱਲ ਰਹੀਆਂ ਹਨ। ਹੁਸ਼ਿਆਰਪੁਰ ਦੇ ਲੋਕ ਸਭ ਤੋਂ ਵੱਧ ਲੈ ਰਹੇ ਲਾਭ- ਯੋਗਸ਼ਾਲਾਵਾਂ ਦਾ ਲਾਭ ਲੈਣ ਵਾਲੇ ਲੋਕਾਂ ਦੀ ਗਿਣਤੀ ਵਿਚ ਹੁਸ਼ਿਆਰਪੁਰ ਜ਼ਿਲ੍ਹਾ ਸਭ ਤੋਂ ਅੱਗੇ ਹੈ। ਇੱਥੇ 23,682 ਲੋਕ ਯੋਗ ਕਰ ਰਹੇ ਹਨ। ਸੰਗਰੂਰ ਵਿਚ 23,152 ਅਤੇ ਪਟਿਆਲਾ ਵਿਚ 21,475 ਲੋਕ ਯੋਗਸ਼ਾਲਾਵਾਂ ਦਾ ਲਾਭ ਲੈ ਰਹੇ ਹਨ। ਲੁਧਿਆਣਾ ਵਿਚ 20,470, ਗੁਰਦਾਸਪੁਰ ਵਿਚ 19,322 ਅਤੇ ਫ਼ਿਰੋਜ਼ਪੁਰ ਵਿਚ 18,03 6 ਲੋਕ ਯੋਗ ਕਰ ਰਹੇ ਹਨ। ਯੋਗ ਗੁਰੂਆਂ ਦੀ ਗਿਣਤੀ ‘ਚ ਸੰਗਰੂਰ ਤੇ ਲੁਧਿਆਣਾ ਮੋਹਰੀ ਯੋਗ ਗੁਰੂ/ਅਧਿਆਪਕਾਂ ਦੀ ਗਿਣਤੀ ਦੇ ਮਾਮਲੇ ਵਿਚ ਸੰਗਰੂਰ ਅਤੇ ਲੁਧਿਆਣਾ 92-92 ਯੋਗ ਗੁਰੂਆਂ ਨਾਲ ਪਹਿਲੇ ਸਥਾਨ ‘ਤੇ ਹਨ। ਹੁਸ਼ਿਆਰਪੁਰ ਅਤੇ ਪਟਿਆਲਾ ਵਿਚ 91-91, ਜਦਕਿ ਫ਼ਿਰੋਜ਼ਪੁਰ ਅਤੇ ਗੁਰਦਾਸਪੁਰ ਵਿਚ 89-89 ਯੋਗ ਗੁਰੂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਫ਼ਾਜ਼ਿਲਕਾ ਅਤੇ ਐੱਸ.ਏ.ਐੱਸ. ਨਗਰ ਵਿਚ 85-85 ਯੋਗ ਗੁਰੂ ਹਨ। ਬਠਿੰਡਾ ‘ਚ 444 ਯੋਗਸ਼ਾਲਾਵਾਂ- ਆਰ.ਟੀ.ਆਈ. ਦੇ ਅੰਕੜਿਆਂ ਅਨੁਸਾਰ ਬਠਿੰਡਾ ਜ਼ਿਲ੍ਹੇ ਵਿਚ 444 ਸੀ.ਐੱਮ. ਦੀਆਂ ਯੋਗਸ਼ਾਲਾਵਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿਚ 14,470 ਲੋਕ ਯੋਗ ਦਾ ਲਾਭ ਲੈ ਰਹੇ ਹਨ। ਜ਼ਿਲ੍ਹੇ ਵਿਚ ਯੋਗ ਕਰਵਾਉਣ ਲਈ 62 ਯੋਗ ਗੁਰੂ/ਅਧਿਆਪਕ ਸੇਵਾਵਾਂ ਦੇ ਰਹੇ ਹਨ। ਜ਼ਿਲ੍ਹਾ-ਵਾਰ ਅੰਕੜਿਆਂ ਅਨੁਸਾਰ ਕੁੱਲ- 10,953 ਯੋਗਸ਼ਾਲਾਵਾਂ, 3,23,830 ਯੋਗ ਕਰਨ ਵਾਲੇ ਲੋਕ ਅਤੇ 1,443 ਯੋਗ ਗੁਰੂ/ਅਧਿਆਪਕ ਹਨ।
Ad Position 22
No active advertisement
ਪਿਛਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਖਿਡਾਰੀਆਂ ਨੇ ਸਕੂਲ ਖੇਡਾਂ ’ਚ ਲਾਏ ਜਿੱਤ ਦੇ ਨਿਸ਼ਾਨੇ ਅਗਲੀ ਖ਼ਬਰ ਭੂੰਦੜ ਵਿਖੇ ਗੁਰੂ ਘਰ ’ਚ ਖੂਨਦਾਨ ਕੈਂਪ ਲਗਾ ਕੇ ਦਿੱਤਾ ਸਾਂਝੀਵਾਲਤਾ ਦਾ ਸੁਨੇਹਾ
Ad Position 24