14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਪੱਤਰਕਾਰ ਦਲਜੀਤ ਸਿੰਘ ਸਿਧਾਣਾ ਦੇ ਦਿਹਾਂਤ ’ਤੇ ਦੁੱਖ ਪ੍ਰਗਟ

ਰਾਮਪੁਰਾ ਫੂਲ, 14 ਸਤੰਬਰ (ਹੇਮੰਤ ਕੁਮਾਰ ਸ਼ਰਮਾ)- ਸ਼ਹਿਰ ਦੇ ਸੀਨੀਅਰ ਪੱਤਰਕਾਰ ਦਲਜੀਤ ਸਿੰਘ ਸਿਧਾਣਾ ਦਾ ਪਿਛਲੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋਣ ’ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਸਿਧਾਣਾ ਵਿਖੇ ਕੀਤਾ ਗਿਆ। ਅੰਤਿਮ ਯਾਤਰਾ ਉਨ੍ਹਾਂ ਦੀ ਰਾਮਪੁਰਾ ਫੂਲ ਸਥਿਤ ਰਿਹਾਇਸ਼ ਆਦਰਸ਼ ਕਾਲੋਨੀ, ਗਲੀ ਨੰਬਰ 03 ਤੋਂ ਰਵਾਨਾ ਹੋਈ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਰਾਮਪੁਰਾ ਫੂਲ, 14 ਸਤੰਬਰ (ਹੇਮੰਤ ਕੁਮਾਰ ਸ਼ਰਮਾ)- ਸ਼ਹਿਰ ਦੇ ਸੀਨੀਅਰ ਪੱਤਰਕਾਰ ਦਲਜੀਤ ਸਿੰਘ ਸਿਧਾਣਾ ਦਾ ਪਿਛਲੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋਣ ’ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਸਿਧਾਣਾ ਵਿਖੇ ਕੀਤਾ ਗਿਆ। ਅੰਤਿਮ ਯਾਤਰਾ ਉਨ੍ਹਾਂ ਦੀ ਰਾਮਪੁਰਾ ਫੂਲ ਸਥਿਤ ਰਿਹਾਇਸ਼ ਆਦਰਸ਼ ਕਾਲੋਨੀ, ਗਲੀ ਨੰਬਰ 03 ਤੋਂ ਰਵਾਨਾ ਹੋਈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਦਲਜੀਤ ਸਿੰਘ ਸਿਧਾਣਾ ਜਦੋਂ ਮਹਿਰਾਜ ਦੇ ਇੱਕ ਸ਼ੋਕ ਸਮਾਗਮ ’ਚ ਸ਼ਾਮਲ ਹੋਣ ਉਪਰੰਤ ਵਾਪਸ ਰਾਮਪੁਰਾ ਫੂਲ ਪੁੱਜੇ ਤਾਂ ਉਨ੍ਹਾਂ ਨੂੰ ਅਚਾਨਕ ਪਿਆ ਦਿਲ ਦਾ ਦੌਰਾ ਜਾਨਲੇਵਾ ਸਾਬਤ ਹੋਇਆ। ਇਸੇ ਮੌਕੇ ਦਲਜੀਤ ਸਿੰਘ ਸਿਧਾਣਾ ਦੇ ਪਰਿਵਾਰ ਨਾਲ ਪੱਤਰਕਾਰ ਹਰਿੰਦਰ ਬੱਲੀ, ਨਰਪਿੰਦਰ ਸਿੰਘ ਧਾਲੀਵਾਲ, ਤਰਸੇਮ ਸ਼ਰਮਾ, ਹਰਪ੍ਰੀਤ ਹੈਪੀ, ਮਨਪ੍ਰੀਤ ਮਿੰਟੂ, ਲੁਭਾਸ਼ ਸਿੰਗਲਾ, ਜਸਪਾਲ ਢਿੱਲੋਂ, ਜਸਪ੍ਰੀਤ ਜੱਸੀ, ਮਨਜੀਤ ਸਿੰਘ ਘੜੈਲੀ, ਕੁਲਦੀਪ ਸਿੰਘ ਮਤਵਾਲਾ, ਸਮੂਹ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਸਾਬਕਾ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਕਾਂਗੜ ਤੇ ਜੈਸੀ ਕਾਂਗੜ, ਮਨਜੀਤ ਸਿੰਘ ਬਿੱਟੀ ਤੋਂ ਇਲਾਵਾ ਫਤਿਹ ਗਰੁੱਪ ਰਾਮਪੁਰਾ ਦੇ ਚੇਅਰਮੈਨ ਐਸ.ਐਸ ਚੱਠਾ, ਮਾਤਾ ਸੁੰਦਰੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਕੁਲਵੰਤ ਸਿੰਘ ਢੱਡੇ, ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਸਿੰਘ ਬੱਲੀ, ਡਾਇਰੈਕਟਰ ਪਰਮਿੰਦਰ ਸਿੰਘ ਸਿੱਧੂ, ਮੈਡਮ ਸਿੰਬਲਜੀਤ ਕੌਰ ਅਤੇ ਪ੍ਰਿੰਸੀਪਲ ਰਾਜ ਸਿੰਘ ਬਾਘਾ, ਸਥਾਨਕ ਵਾਤਾਵਰਣ ਸੰਭਾਲ ਸੁਸਾਇਟੀ ਦੇ ਸਮੂਹ ਮੈਂਬਰਾਂ, ਗਰੀਨ ਮਿਸ਼ਨ ਵੈੱਲਫ਼ੇਅਰ ਸੁਸਾਇਟੀ ਅਤੇ ਧਾਰਮਿਕ, ਸਮਾਜਿਕ ਸੰਸਥਾਵਾਂ, ਰਾਜਨੀਤਕ ਪਾਰਟੀਆਂ ਦੇ ਵੱਖ-ਵੱਖ ਆਗੂਆਂ ਵਲੋਂ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਚੇਅਰਮੈਨ ਅਤੇ ਉੱਪ-ਚੇਅਰਪਰਸਨ ਦੀ ਤਾਜਪੋਸ਼ੀ ਅਗਲੀ ਖ਼ਬਰ ਲਖਵੀਰ ਸਿੱਧੂ ਐਮ.ਡੀ ਬਾਬਾ ਮੋਨੀ ਜੀ ਕਾਲਜ ਦੇ ਦਿਹਾਂਤ ’ਤੇ ਦੁੱਖ ਸਾਂਝਾ
Ad Position 24