14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਖਿਡਾਰੀਆਂ ਨੇ ਸਕੂਲ ਖੇਡਾਂ ’ਚ ਲਾਏ ਜਿੱਤ ਦੇ ਨਿਸ਼ਾਨੇ

ਚਾਉਕੇ, 14 ਸਤੰਬਰ (ਮਨਜੀਤ ਸਿੰਘ ਘੜੈਲੀ)- ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਵਿਦਿਆਰਥੀ ਖੇਡਾਂ ’ਚ ਮੱਲਾਂ ਮਾਰ ਕੇ ਸੰਸਥਾ ਅਤੇ ਇਲਾਕੇ ਦਾ ਨਾਮ ਚਮਕਾ ਰਹੇ ਹਨ। ਸੰਸਥਾ ਦੇ ਸ਼ੂਟਿੰਗ ਖਿਡਾਰੀਆਂ ਨੇ ਰਾਜ ਪੱਧਰੀ ਖੇਡਾਂ ਦੀ ਸੂਚੀ ’ਚ ਆਪਣਾ ਨਾਮ ਦਰਜ ਕਰਵਾ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਚਾਉਕੇ, 14 ਸਤੰਬਰ (ਮਨਜੀਤ ਸਿੰਘ ਘੜੈਲੀ)- ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਵਿਦਿਆਰਥੀ ਖੇਡਾਂ ’ਚ ਮੱਲਾਂ ਮਾਰ ਕੇ ਸੰਸਥਾ ਅਤੇ ਇਲਾਕੇ ਦਾ ਨਾਮ ਚਮਕਾ ਰਹੇ ਹਨ। ਸੰਸਥਾ ਦੇ ਸ਼ੂਟਿੰਗ ਖਿਡਾਰੀਆਂ ਨੇ ਰਾਜ ਪੱਧਰੀ ਖੇਡਾਂ ਦੀ ਸੂਚੀ ’ਚ ਆਪਣਾ ਨਾਮ ਦਰਜ ਕਰਵਾ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਜੇਤੂ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਜਾਣਕਾਰੀ ਸਾਂਝੀ ਕੀਤੀ ਕਿ ਖਿਡਾਰੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 70ਵੀਆਂ ਜ਼ਿਲ੍ਹਾ ਪੱਧਰੀ ਸ਼ੂਟਿੰਗ (ਨਿਸ਼ਾਨੇਬਾਜ਼ੀ) ਟੂਰਨਾਮੈਂਟ ਦੌਰਾਨ ਅੰਡਰ 14,17,19 (ਲੜਕੇ- ਲੜਕੀਆਂ ਵਰਗ) ’ਚ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਹਿੱਸਾ ਲਿਆ। ਸ਼ੂਟਿੰਗ ਟੂਰਨਾਮੈਂਟ ’ਚ ਸੋਨੇ, ਚਾਂਦੀ ਅਤੇ ਤਾਂਬੇ ਦੇ 16 ਤਗਮੇ ਹਾਸਿਲ ਕਰਕੇ ਵੱਡੀ ਜਿੱਤ ਦਰਜ਼ ਕਰਦੇ ਹੋਏ ਆਪਣਾ ਨਾਮ ਪੰਜਾਬ ਰਾਜ ਪੱਧਰੀ ਸ਼ੂਟਿੰਗ ਖੇਡਾਂ ’ਚ ਦਰਜ਼ ਕਰਵਾਇਆ ਹੈ। ਸ਼ੂਟਿੰਗ (ਨਿਸ਼ਾਨੇਬਾਜ਼ੀ) ਟੂਰਨਾਮੈਂਟ ਦੇ ਐਲਾਨੇ ਗਏ ਨਤੀਜੇ ’ਚ ਸੰਸਥਾ ਦੇ (ਲੜਕੇ ਅੰਡਰ 14) ਏਅਰ ਪਿਸਟਲ ਈਵੈਂਟ ’ਚ ਗੁਰਫਤਿਹ ਸਿੰਘ ਨੇ ਪਹਿਲਾ ਅਤੇ ਚਿਤਸਿਮਰਨ ਸਿੰਘ ਨੇ ਦੂਸਰਾ ਸਥਾਨ, ਓਪਨ ਸਾਈਟ (ਲੜਕੇ ਅੰਡਰ 14) ’ਚ ਹਰਮਨ ਸਿੰਘ ਨੇ ਦੂਸਰਾ ਸਥਾਨ, (ਲੜਕੇ ਅੰਡਰ 14) ਪੀਪ ਸਾਈਟ ਈਵੈਂਟ ’ਚ ਗੁਰਸਹਿਜ ਸਿੰਘ ਨੇ ਪਹਿਲਾ ਅਤੇ ਹਰਮਨ ਸਿੰਘ ਢਿੱਲੋਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ (ਅੰਡਰ 19) ਵਰਗ ਓਪਨ ਸਾਈਟ ’ਚ ਹਰਮਨਦੀਪ ਸਿੰਘ ਨੇ ਦੂਸਰਾ ਅਤੇ ਪੀਪ ਸਾਈਟ ਈਵੈਂਟ ’ਚ ਪਰਨੀਤ ਸਿੰਘ ਨੇ ਦੂਸਰਾ, ਹਰਮਨਦੀਪ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਲੜਕੀਆਂ (ਅੰਡਰ 14) ਓਪਨ ਸਾਈਟ ਅਤੇ ਪੀਪ ਸਾਈਟ ’ਚ ਹਰਮੀਨ ਕੌਰ ਨੇ ਪਹਿਲਾ ਅਤੇ ਏਕਮਦੀਪ ਕੌਰ ਨੇ ਤੀਸਰਾ ਸਥਾਨ, ਲੜਕੀਆਂ (ਅੰਡਰ 17) ਵਰਗ ਓਪਟ ਸਾਈਟ ਈਵੈਂਟ ’ਚ ਹੁਸਨਪ੍ਰੀਤ ਕੌਰ ਨੇ ਦੂਸਰਾ ਅਤੇ ਇਸ਼ਮੀਤ ਕੌਰ ਨੇ ਤੀਸਰਾ ਸਥਾਨ, ਲੜਕੀਆਂ ਦੇ (ਅੰਡਰ 19) ਓਪਨ ਸਾਈਟ ਈਵੈਂਟ ’ਚ ਪਰਨੀਤ ਕੌਰ ਨੇ ਪਹਿਲਾ ਅਤੇ ਪੀਪ ਸਾਈਟ ਈਵੈਂਟ ਵਿਚ ਅਨੂਰੀਤ ਕੌਰ ਨੇ ਦੂਸਰਾ ਅਤੇ ਪ੍ਰਭਨੂਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਚਾਂਦੀ ਅਤੇ ਤਾਂਬੇ ਦੇ ਤਗਮੇ ਜਿੱਤੇ। ਲੜਕੀਆਂ (ਅੰਡਰ 19) ਏਅਰ ਪਿਸਟਲ ’ਚ ਨਵਜੋਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਆਪਣਾ ਨਾਮ ਰਾਜ ਪੱਧਰੀ ਖੇਡਾਂ ’ਚ ਦਰਜ ਕਰਵਾਇਆ।
Ad Position 22
No active advertisement
ਪਿਛਲੀ ਖ਼ਬਰ ਦੀ ਬੁਹ ਮੰਤਵੀ ਸਹਿਕਾਰੀ ਸਭਾ ਕਰਾੜਵਾਲਾ ਦੀ ਚੋਣ ਸਰਬਸੰਮਤੀ ਨਾਲ ਹੋਈ ਅਗਲੀ ਖ਼ਬਰ ਸੀ.ਐਮ. ਦੀਆਂ ਯੋਗਸ਼ਾਲਾਵਾਂ ’ਤੇ 76 ਕਰੋੜ ਤੋਂ ਵੱਧ ਖ਼ਰਚ ਪੰਜਾਬ ‘ ਚ 10,953 ਯੋਗਸ਼ਾਲਾਵਾਂ , 3.23 ਲੱਖ ਤੋਂ ਵੱਧ ਲੋਕ ਲ...
Ad Position 24