14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਖੱਤਰੀ ਸਭਾ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ ਸੁਰਿੰਦਰ ਗਰਗ ਨੇ ਕੀਤਾ 150 ਵੀਂ ਵਾਰ ਖੂਨਦਾਨ

ਰਾਮਪੁਰਾ ਫੂਲ, 14 ਸਤੰਬਰ (ਹੇਮੰਤ ਕੁਮਾਰ ਸ਼ਰਮਾ)-ਖੱਤਰੀ ਸਭਾ ਰਾਮਪੁਰਾ ਫੂਲ ਵਲੋਂ ਸਭਾ ਦੇ ਪ੍ਰਧਾਨ ਪਰਮਦੀਪ ਸਿੰਘ ਬੇਦੀ ਦੀ ਅਗਵਾਈ ਹੇਠ ਸਥਾਨਕ ਬ੍ਰਾਹਮਣ ਸਭਾ ਵਿਖੇ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਸਭਾ ਦੇ ਮੈਂਬਰ ਦੀਪਕ ਗਾਂਧੀ ਦੀ ਬੇਟੀ ਸੇਜੀਆ ਦੇ ਸੱਤਵੇਂ ਜਨਮ ਦਿਨ ਅਤੇ ਰਜਨੀਸ਼ ਕਰਕਰਾ ਤੇ ਸੋਨੀਆ ਕਰਕਰਾ ਦੀ 29ਵੀਂ ਵਿਆਹ ਦੀ ਵਰ੍ਹੇਗੰਢ ਨੂੰ ਸਮਰਪਿਤ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਰਾਮਪੁਰਾ ਫੂਲ, 14 ਸਤੰਬਰ (ਹੇਮੰਤ ਕੁਮਾਰ ਸ਼ਰਮਾ)-ਖੱਤਰੀ ਸਭਾ ਰਾਮਪੁਰਾ ਫੂਲ ਵਲੋਂ ਸਭਾ ਦੇ ਪ੍ਰਧਾਨ ਪਰਮਦੀਪ ਸਿੰਘ ਬੇਦੀ ਦੀ ਅਗਵਾਈ ਹੇਠ ਸਥਾਨਕ ਬ੍ਰਾਹਮਣ ਸਭਾ ਵਿਖੇ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਸਭਾ ਦੇ ਮੈਂਬਰ ਦੀਪਕ ਗਾਂਧੀ ਦੀ ਬੇਟੀ ਸੇਜੀਆ ਦੇ ਸੱਤਵੇਂ ਜਨਮ ਦਿਨ ਅਤੇ ਰਜਨੀਸ਼ ਕਰਕਰਾ ਤੇ ਸੋਨੀਆ ਕਰਕਰਾ ਦੀ 29ਵੀਂ ਵਿਆਹ ਦੀ ਵਰ੍ਹੇਗੰਢ ਨੂੰ ਸਮਰਪਿਤ ਸੀ। ਕੈਂਪ ਦਾ ਉਦਘਾਟਨ ਖੂਨਦਾਨ ਦੇ ਖੇਤਰ ਵਿਚ ਸਟੇਟ ਐਵਾਰਡ ਹਾਸਿਲ ਕਰ ਚੁੱਕੇ ਪਵਨ ਮਹਿਤਾ ਨੇ ਰੀਬਨ ਕੱਟ ਕੇ ਕੀਤਾ । ਕੈਂਪ ਦੌਰਾਨ ਬਲੱਡ ਬੈਂਕ ਬਠਿੰਡਾ ਦੀ ਟੀਮ ਨੇ 15 ਯੂਨਿਟ ਖੂਨ ਇਕੱਤਰ ਕੀਤਾ, ਜਿਸ ਵਿਚ ਸਥਾਨਕ ਸਿਵਲ ਹਸਪਤਾਲ ਨੇ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਸਟੇਟ ਐਵਾਰਡੀ ਸੁਰਿੰਦਰ ਗਰਗ ਨੇ 150ਵੀਂ ਵਾਰ ਖੂਨਦਾਨ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ। ਕੈਂਪ ਵਿਚ ਖੂਨਦਾਨੀਆਂ ਨੂੰ ਸਭਾ ਵਲੋਂ ਯਾਦਗਾਰੀ ਚਿੰਨ੍ਹ ਅਤੇ ਸਿਹਤ ਵਿਭਾਗ ਵਲੋਂ ਮੈਡਲਾਂ ਤੋਂ ਇਲਾਵਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜ ਕੁਮਾਰ ਗਾਂਧੀ, ਮਣਕੂ ਮਹਿਤਾ, ਸੰਦੀਪ ਵਰਮਾ, ਅਨੀਕੇਤ ਕਰਕਰਾ , ਪੰਕਜ ਆਨੰਦ, ਪ੍ਰੀਤਮ ਆਰਟਿਸਟ, ਗੁਰਪ੍ਰੀਤ ਸਿੰਘ ਸੀਟਾ, ਡਾ: ਜਗਤਾਰ ਮਾਨ, ਡਾ: ਰਜਿੰਦਰ ਸਿੰਘ ਅਤੇ ਮਨੋਹਰ ਸਿੰਘ ਸਮਾਜ ਸੇਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੂਬਾ ਸਰਕਾਰ ਦੇ ਲਾਰਿਆਂ ਤੋਂ ਅੱਕੇ ਨੰਬਰਦਾਰਾਂ ਵਲੋਂ ਮਾਨ ਸਰਕਾਰ ਨੂੰ ਘੇਰਨ ਦਾ ਐਲਾਨ ਅਗਲੀ ਖ਼ਬਰ ਅਕਾਲੀ ਸਰਕਾਰ ਵਲੋਂ ਸਰਪਲੱਸ ਕੀਤੀ ਬਿਜਲੀ ’ਤੇ ‘ਆਪ’ ਅਤੇ ਕਾਂਗਰਸ ਨੇ ਚਲਾਈਆਂ ਸਰਕਾਰਾਂ- ਸੁਖਬੀਰ ਸਿੰਘ ਬਾਦਲ
Ad Position 24