ਭਾਰਤ ਸਰਕਾਰ ਵਲੋਂ ਆਈ.ਟੀ.ਆਈ. ਦੇ ਦਾਖ਼ਲਿਆਂ ’ਚ 22 ਸਤੰਬਰ 2026 ਤੱਕ ਵਾਧਾ
ਬਠਿੰਡਾ, 17 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਭਾਰਤ ਸਰਕਾਰ ਮਨਿਸਟਰੀ ਆਫ਼ ਸਕਿਲ ਡਿਵੈਲਪਮੈਂਟ ਵਲੋਂ ਆਈ. ਟੀ.
ਬਠਿੰਡਾ, 17 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਭਾਰਤ ਸਰਕਾਰ ਮਨਿਸਟਰੀ ਆਫ਼ ਸਕਿਲ ਡਿਵੈਲਪਮੈਂਟ ਵਲੋਂ ਆਈ.ਟੀ.ਆਈ. ਦੇ ਦਾਖ਼ਲਿਆਂ ਵਿਚ 22 ਸਤੰਬਰ 2026 ਤੱਕ ਵਾਧਾ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਮਾਡਰਨ ਆਈ.ਟੀ.ਆਈ. ਬਠਿੰਡਾ ਦੇ ਮੈਨੇਜਿੰਗ ਡਾਇਰੈਕਟਰ ਮਦਨ ਲਾਲ ਜਿੰਦਲ ਨੇ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਆਈ.ਟੀ.ਆਈ. ਵਿਚ ਦਾਖ਼ਲਾ ਲੈਣ ਦੇ ਚਾਹਵਾਨ ਸਿੱਖਿਆਰਥੀ ਇਸ ਵਾਧੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਤੇ ਕਿਸੇ ਵੀ ਕੰਮ ਵਾਲੇ ਦਿਨ ਆਈ.ਟੀ.ਆਈ. ਵਿਚ ਆ ਕੇ ਜਾਣਕਾਰੀ ਅਤੇ ਦਾਖ਼ਲਾ ਪ੍ਰਾਪਤ ਕਰ ਸਕਦੇ ਹਨ। ਮਦਨ ਲਾਲ ਜਿੰਦਲ ਨੇ ਦੱਸਿਆ ਕਿ ਉਹ ਆਈ.ਟੀ.ਆਈ. ਦਾ ਸੰਚਾਲਨ ਕਰਨ ਦੇ ਨਾਲ-ਨਾਲ ਕਿਸਾਨਾਂ ਦੇ ਹਿੱਤਾਂ ਅਤੇ ਹੱਕਾਂ ਲਈ ਵੀ ਭਾਰਤੀ ਕਿਸਾਨ ਯੂਨੀਅਨ (ਫਤਿਹ) ਵਿਚ ਬਤੌਰ ਜ਼ਿਲ੍ਹਾ ਸਕੱਤਰ ਸੇਵਾਵਾਂ ਨਿਭਾ ਰਹੇ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਫ਼ੈਸਲਾ ਕੀਤਾ ਹੈ ਕਿ ਦਿੱਲੀ ਕਿਸਾਨ ਅੰਦੋਲਨ ਦੌਰਾਨ ਸੰਘਰਸ਼ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਜ਼ਿਲ੍ਹਾ ਬਠਿੰਡਾ ਅਤੇ ਮਾਨਸਾ ਦੇ ਕਿਸਾਨਾਂ ਦੇ ਪਰਿਵਾਰਾਂ ਅਤੇ ਬੱਚਿਆਂ ਦੀ ਮੱਦਦ ਕੀਤੀ ਜਾਵੇ ਤੇ ਇਸ ਮੱਦਦ ਤਹਿਤ ਉਨ੍ਹਾਂ ਦੀ ਸੰਸਥਾ ਵਲੋਂ ਇਨ੍ਹਾਂ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਨੂੰ ਮਾਡਰਨ ਆਈ.ਟੀ.ਆਈ. ਵਿਚ ਇਕ ਸਾਲਾ ਕੋਰਸਾਂ ਵਿਚ ਮੁਫ਼ਤ ਦਾਖ਼ਲਾ ਦਿੱਤਾ ਜਾਵੇਗਾ। ਇਸ ਸਬੰਧੀ ਸੰਸਥਾ ਵਿਚ ਵਿਸ਼ੇਸ਼ ਡੈਸਕ ਸਥਾਪਿਤ ਕੀਤਾ ਗਿਆ ਹੈ।