ਦੂਸਰੇ ਪੜਾਅ ਤਹਿਤ ਜਨਗਣਨਾ ਸਟਾਫ ਨੂੰ ਦਿੱਤੀ ਗਈ ਸਿਖ਼ਲਾਈ
ਬਠਿੰਡਾ, 17 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਭਾਰਤ ਸਰਕਾਰ ਵਲੋਂ ਜਨਗਣਨਾ-2027 ਲਈ ਪੰਜਾਬ ਵਿਚ ਦੂਸਰੇ ਪੜਾਅ ਤਹਿਤ ਜਨਸੰਖਿਆ ਗਿਣਤੀ 1 ਦਸੰਬਰ 2026 ਤੋਂ ਸ਼ੁਰੂ ਹੋ ਕੇ 4 ਜਨਵਰੀ 2027 ਮੁਕੰਮਲ ਕੀਤੀ ਜਾਣੀ ਹੈ। ਇਸ ਲਈ ਦੋ ਦਿਨਾਂ ਦੀ ਵਿਸ਼ੇਸ਼ ਸਿਖਲਾਈ ਕਮਿਸ਼ਨਰ ਨਗਰ ਨਿਗਮ, ਬਠਿੰਡਾ ਦੇ ਮੀਟਿੰਗ ਹਾਲ ਵਿਚ ਦਿੱਤੀ ਗਈ।
ਕ
ਕਮਿਸ਼ਨਰ ਨਗਰ ਨਿਗਮ, ਬਠਿੰਡਾ ਦੇ ਮੀਟਿੰਗ ਹਾਲ ਵਿਚ ਟਰੇਨਿੰਗ ਸਮੇਂ ਹਾਜ਼ਰ ਅਧਿਕਾਰੀ ਅਤੇ ਕਰਮਚਾਰੀ। ਤਸਵੀਰ: ਲਵਲੀ
18-09-2026
ਬਠਿੰਡਾ, 17 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਭਾਰਤ ਸਰਕਾਰ ਵਲੋਂ ਜਨਗਣਨਾ-2027 ਲਈ ਪੰਜਾਬ ਵਿਚ ਦੂਸਰੇ ਪੜਾਅ ਤਹਿਤ ਜਨਸੰਖਿਆ ਗਿਣਤੀ 1 ਦਸੰਬਰ 2026 ਤੋਂ ਸ਼ੁਰੂ ਹੋ ਕੇ 4 ਜਨਵਰੀ 2027 ਮੁਕੰਮਲ ਕੀਤੀ ਜਾਣੀ ਹੈ। ਇਸ ਲਈ ਦੋ ਦਿਨਾਂ ਦੀ ਵਿਸ਼ੇਸ਼ ਸਿਖਲਾਈ ਕਮਿਸ਼ਨਰ ਨਗਰ ਨਿਗਮ, ਬਠਿੰਡਾ ਦੇ ਮੀਟਿੰਗ ਹਾਲ ਵਿਚ ਦਿੱਤੀ ਗਈ। ਇਸ ਵਿਸ਼ੇਸ਼ ਟਰੇਨਿੰਗ ਵਿਚ ਜ਼ਿਲ੍ਹੇ ਦੇ ਸੰਬੰਧਿਤ ਚਾਰਜ ਸੈਸ਼ਜ ਅਫ਼ਸਰ, ਚਾਰਜ ਸੈਂਸ਼ਜ਼ ਕਲਰਕ ਅਤੇ ਟੈਕਨੀਕਲ ਐਸਿਸਟੈਂਟ ਨੂੰ ਜਨਸੰਖਿਆ ਗਿਣਤੀ ਦੇ ਸਬੰਧ ਵਿਚ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਹ ਟਰੇਨਿੰਗ ਰਾਜੇਸ਼ ਧੀਮਾਨ, ਪ੍ਰਿੰਸੀਪਲ ਸੈਂਸਜ਼ ਅਫਸਰ-ਕਮ-ਡਿਪਟੀ ਕਮਿਸ਼ਨਰ, ਬਠਿੰਡਾ ਦੀ ਅਗਵਾਈ ਹੇਠ ਕਰਵਾਈ ਗਈ, ਜਿਸ ਵਿਚ ਕਮਿਸ਼ਨਰ ਨਗਰ ਨਿਗਮ ਬਠਿੰਡਾ ਲਵਜੀਤ ਕਲਸੀ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਵਲੋਂ ਸਮੂਹ ਚਾਰਜ ਅਫ਼ਸਰਾਂ/ਚਾਰਜ ਕਲਰਕਾਂ ਅਤੇ ਟੈਕਨੀਕਲ ਸਹਾਇਕਾਂ ਨੂੰ ਕੰਮ ਦਿਲਚਸਪੀ ਨਾਲ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ ਅਤੇ ਸਾਰੀਆਂ ਡਿਊਟੀਆਂ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਕਿਹਾ ਗਿਆ। ਇਸ ਮੌਕੇ ਡਾਇਰੈਕਟਰ ਆਫ਼ ਸੈਂਸਜ਼ ਅਪਰੇਸ਼ਨ, ਪੰਜਾਬ, ਚੰਡੀਗੜ੍ਹ ਤੋਂ ਨੁਮਾਇੰਦੇ ਗੁਲਸ਼ਨ ਕਸ਼ਯਪ (ਸਟੋਟਿਸਟੀਕਲ ਇਨਵੈਸਟੀਗੇਟਰ) ਅਤੇ ਮੁਕੇਸ਼ ਬੰਸਲ ਮਾਸਟਰ ਟਰੇਨਰ, ਹਰਜੀਤ ਸਿੰਘ ਮਾਸਟਰ ਟਰੇਨਰ ਅਤੇ ਚਰਨਜੀਤ ਕੌਰ, ਉਪ ਅਰਥ ਅਤੇ ਅੰਕੜਾ ਸਲਾਹਕਾਰ, ਬਠਿੰਡਾ ਵਲੋਂ ਜਨਗਣਨਾ-2027 ਸਬੰਧੀ ਵੱਖ-ਵੱਖ ਤਕਨੀਕੀ ਅਤੇ ਪ੍ਰਸ਼ਾਸਕੀ ਪੱਖਾਂ ਬਾਰੇ ਵਿਸਥਾਰ ਪੂਰਵਕ ਸਿਖ਼ਲਾਈ ਦਿੱਤੀ ਗਈ।